
Chhattisgarh Accident News: ਮਰਨ ਵਾਲਿਆਂ ਵਿਚ 16 ਸਾਲਾ ਲੜਕੀ ਸਮੇਤ ਦੋ ਔਰਤਾਂ ਸ਼ਾਮਲ ਹਨ
Chhattisgarh Accident News in punjabi : ਛੱਤੀਸਗੜ੍ਹ ਦੇ ਜਸ਼ਪੁਰ ਵਿੱਚ ਐਤਵਾਰ ਤੜਕੇ ਇਕ ਟਰੈਕਟਰ-ਟਰਾਲੀ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 16 ਸਾਲਾ ਲੜਕੀ ਸਮੇਤ ਦੋ ਔਰਤਾਂ ਸ਼ਾਮਲ ਹਨ। ਜਦਕਿ 8 ਲੋਕ ਜ਼ਖ਼ਮੀ ਹੋਏ ਹਨ। ਸਾਰੇ ਜਾਣੇ ਦੁਸਹਿਰੇ ਦੇ ਤਿਉਹਾਰ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਸਨ। ਹਾਦਸੇ ਦੇ ਸਮੇਂ ਟਰੈਕਟਰ-ਟਰਾਲੀ ਵਿੱਚ 30 ਪਿੰਡ ਵਾਸੀ ਸਵਾਰ ਸਨ।
ਇਹ ਹਾਦਸਾ ਪਥਲਗਾਓਂ ਥਾਣਾ ਖੇਤਰ 'ਚ ਹੋਇਆ। ਜਾਣਕਾਰੀ ਅਨੁਸਾਰ ਦੁਸਹਿਰੇ ਦੇ ਤਿਉਹਾਰ ਮੌਕੇ ਪਿੰਡ ਸੁਰੇਸ਼ਪੁਰ ਹਰਰਾਮ ਵਿਖੇ ਨਾਟਕ ਦਾ ਆਯੋਜਨ ਕੀਤਾ ਗਿਆ। ਜਿੱਥੇ ਪੰਡੋਰੀਪਨੀ ਤੋਂ ਪਿੰਡ ਵਾਸੀ ਟਰੈਕਟਰ-ਟਰਾਲੀ ਵਿੱਚ ਨਾਟਕ ਦੇਖਣ ਲਈ ਗਏ ਹੋਏ ਸਨ। ਐਤਵਾਰ ਉਹ ਵਾਪਸ ਆ ਰਹੇ ਸਨ।
ਇਸੇ ਦੌਰਾਨ ਪਿੰਡ ਮਿਰਜ਼ਾਪੁਰ ਨੇੜੇ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਏ। ਇਸ ਕਾਰਨ ਟਰਾਲੀ ਵਿੱਚ ਸਵਾਰ ਲੋਕ ਹੇਠਾਂ ਦੱਬੇ ਗਏ। ਹਾਦਸੇ ਨੂੰ ਦੇਖਦੇ ਹੀ ਆਸ-ਪਾਸ ਦੇ ਲੋਕ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਾਰਿਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਪਥਲਗਾਓਂ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਉਥੇ ਡਾਕਟਰਾਂ ਨੇ ਰਣਿਕਾ ਬਾਈ (16), ਹੀਰਾਸੋ ਬਾਈ ਅਤੇ ਇਕ ਹੋਰ ਬਜ਼ੁਰਗ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਡਰਾਈਵਰ ਟਰੈਕਟਰ ਛੱਡ ਕੇ ਫ਼ਰਾਰ ਹੋ ਗਿਆ ਪੁਲਿਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।