CM Yogi Mothers Health News: ਸੀਐਮ ਯੋਗੀ ਦੀ ਮਾਂ ਦੀ ਵਿਗੜੀ ਸਿਹਤ, ਹਰਿਦੁਆਰ ਦੇ ਹਸਪਤਾਲ 'ਚ ਦਾਖਲ
Published : Oct 13, 2024, 1:02 pm IST
Updated : Oct 13, 2024, 1:05 pm IST
SHARE ARTICLE
CM Yogi Mothers health News
CM Yogi Mothers health News

CM Yogi Mothers Health News: ਸੀਐਮ ਗੋਰਖਪੁਰ ਤੋਂ ਸਿੱਧੇ ਉਤਰਾਖੰਡ ਲਈ ਹੋਏ ਰਵਾਨਾ

CM Yogi Mothers health News: ਸੀਐਮ ਯੋਗੀ ਦੀ ਮਾਂ ਸਾਵਿਤਰੀ ਦੇਵੀ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਜੌਲੀ ਗ੍ਰਾਂਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੀਐਮ ਆਪਣੀ ਮਾਂ ਨੂੰ ਮਿਲਣ ਲਈ ਗੋਰਖਪੁਰ ਤੋਂ ਉੱਤਰਾਖੰਡ ਲਈ ਰਵਾਨਾ ਹੋਏ ਹਨ। ਸਾਵਿਤਰੀ ਦੇਵੀ ਦੀ ਉਮਰ ਕਰੀਬ 85 ਸਾਲ ਹੈ।

ਇਸ ਤੋਂ ਪਹਿਲਾਂ 7 ਜੂਨ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਰਿਸ਼ੀਕੇਸ਼ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਸੀ। ਸੀਐਮ 16 ਜੂਨ ਨੂੰ ਉਨ੍ਹਾਂ ਨੂੰ ਮਿਲਣ ਆਏ ਸਨ। ਉਨ੍ਹਾਂ ਨਾਲ 20 ਮਿੰਟ ਤੱਕ ਮੁਲਾਕਾਤ ਕੀਤੀ।

ਸੀਐਮ ਯੋਗੀ ਨੇ 2 ਸਾਲ ਪਹਿਲਾਂ ਯਾਨੀ 2022 ਵਿੱਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਮੁੱਖ ਮੰਤਰੀ ਆਪਣੀ ਮਾਂ ਨੂੰ ਮਿਲਣ ਉੱਤਰਾਖੰਡ ਦੇ ਪਿੰਡ ਪੰਚੂਰ ਗਏ ਹੋਏ ਸਨ। ਇਸ ਦੌਰਾਨ ਮਾਤਾ ਨੇ ਵੀ ਯੋਗੀ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਮਾਂ ਅਤੇ ਪੁੱਤਰ ਲਈ ਇਹ ਬਹੁਤ ਹੀ ਭਾਵੁਕ ਪਲ ਸਨ। ਉਸ ਸਮੇਂ ਮੁੱਖ ਮੰਤਰੀ ਨੇ ਸੰਨਿਆਸ ਦੇ 28 ਸਾਲ ਬਾਅਦ ਆਪਣੇ ਘਰ ਰਾਤ ਕੱਟੀ ਸੀ।

ਸੀਐਮ ਯੋਗੀ ਮੂਲ ਰੂਪ ਤੋਂ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਬਲਾਕ ਦੇ ਪੰਚੂਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾ ਦਾ ਪਰਿਵਾਰ ਪਿੰਡ ਵਿੱਚ ਹੀ ਰਹਿੰਦਾ ਹੈ। ਸਾਵਿਤਰੀ ਦੇਵੀ ਇੱਕ ਘਰੇਲੂ ਔਰਤ ਹੈ। ਮੁੱਖ ਮੰਤਰੀ ਯੋਗੀ ਸਮੇਤ ਉਨ੍ਹਾਂ ਦੇ ਕੁੱਲ ਚਾਰ ਪੁੱਤਰ ਅਤੇ ਤਿੰਨ ਧੀਆਂ ਹਨ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement