ਖ਼ਬਰਾਂ |

ਤਾਜ਼ਾ |

Gujarat drug bust : ਗੁਜਰਾਤ ’ਚ 5,000 ਕਰੋੜ ਰੁਪਏ ਦੀ 518 ਕਿਲੋਗ੍ਰਾਮ ਕੋਕੀਨ ਬਰਾਮਦ
Published : Oct 13, 2024, 9:52 pm IST
Updated : Oct 13, 2024, 10:03 pm IST
SHARE ARTICLE
Representative Image.
Representative Image.

ਦਿੱਲੀ ਅਤੇ ਭੋਪਾਲ ’ਚ ਵੱਡੀ ਮਾਤਰਾ ’ਚ ਨਸ਼ਿਆਂ ਦੀ ਬਰਾਮਦਗੀ ਤੋਂ ਬਾਅਦ ਹੁਣ ਗੁਜਰਾਤ ਦੇ ਅੰਕਲੇਸ਼ਵਰ ਤੋਂ ਵੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

Gujarat drug bust : ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਐਤਵਾਰ ਨੂੰ ਇਕ ਸਾਂਝੀ ਮੁਹਿੰਮ ’ਚ ਗੁਜਰਾਤ ਦੇ ਅੰਕਲੇਸ਼ਵਰ ’ਚੋਂ 5,000 ਕਰੋੜ ਰੁਪਏ ਦੀ ਕੀਮਤ ਦੀ 518 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ। 

ਸੂਤਰਾਂ ਨੇ ਦਸਿਆ ਕਿ ਇਸ ਦੇ ਨਾਲ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਦਿੱਲੀ ਅਤੇ ਗੁਜਰਾਤ ਅੰਦਰ ਇਕ ਪੰਦਰਵਾੜੇ ਦੌਰਾਨ 13,000 ਕਰੋੜ ਰੁਪਏ ਦੀ ਕੀਮਤ ਦੀ 1,289 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਥਾਈਲੈਂਡ ਗਾਂਜਾ ਜ਼ਬਤ ਕੀਤਾ ਹੈ। 

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਗੁਜਰਾਤ ਪੁਲਿਸ ਨੇ ਐਤਵਾਰ ਨੂੰ ਅੰਕਲੇਸ਼ਵਰ ’ਚ ਇਕ ਫਾਰਮਾਸਿਊਟੀਕਲ ਕੰਪਨੀ ’ਚ ਕੀਤੀ ਗਈ ਤਲਾਸ਼ੀ ਦੌਰਾਨ 518 ਕਿਲੋਗ੍ਰਾਮ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਨੇ ਦਸਿਆ ਕਿ ਜ਼ਬਤ ਕੀਤੀ ਗਈ ਕੋਕੀਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਕਰੀਬ 5,000 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ 1 ਅਕਤੂਬਰ ਨੂੰ ਸਪੈਸ਼ਲ ਸੈੱਲ ਨੇ ਦਿੱਲੀ ਦੇ ਮਹੀਪਾਲਪੁਰ ’ਚ ਇਕ ਗੋਦਾਮ ’ਤੇ ਛਾਪਾ ਮਾਰਿਆ ਅਤੇ 562 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮੈਰੀਜੁਆਨਾ ਦੀ ਖੇਪ ਜ਼ਬਤ ਕੀਤੀ। 

ਜਾਂਚ ਦੌਰਾਨ 10 ਅਕਤੂਬਰ ਨੂੰ ਦਿੱਲੀ ਦੇ ਰਮੇਸ਼ ਨਗਰ ’ਚ ਇਕ ਦੁਕਾਨ ਤੋਂ ਕਰੀਬ 208 ਕਿਲੋਗ੍ਰਾਮ ਵਾਧੂ ਕੋਕੀਨ ਬਰਾਮਦ ਕੀਤੀ ਗਈ ਸੀ। ਸੂਤਰਾਂ ਨੇ ਦਸਿਆ ਕਿ ਪੁਲਿਸ ਨੇ ਪਾਇਆ ਕਿ ਇਹ ਦਵਾਈਆਂ ਇਕ ਕੰਪਨੀ ਦੀਆਂ ਸਨ, ਜਿਸ ਨੇ ਅੰਕਲੇਸ਼ਵਰ ਸਥਿਤ ਫਾਰਮਾਸਿਊਟੀਕਲ ਫਰਮ ਤੋਂ ਇਹ ਦਵਾਈਆਂ ਪ੍ਰਾਪਤ ਕੀਤੀਆਂ ਸਨ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਸ਼ਿਆਂ ਵਿਰੁਧ ਜ਼ੀਰੋ ਟਾਲਰੈਂਸ ਦੀ ਨੀਤੀ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਨੂੰ ਅੱਗੇ ਵਧਾ ਰਹੀਆਂ ਹਨ।

SHARE ARTICLE

ਏਜੰਸੀ

Advertisement

ਲੋਕਸਭਾ ਮੈਂਬਰੀ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਕਾਨੂੰਨੀ ਭੂਮਿਕਾ 'ਤੇ ਵਕੀਲ ਨਾਲ ਖਾਸ ਗੱਲਬਾਤ

22 Apr 2026 12:40 PM

Chandigarh University ਹੋਣ ਹਰ ਵਿਦਿਆਰਥੀਆਂ ਨੂੰ ਦੇਵੇਗੀ 200 ਕਰੋੜ ਦੀ Scholarship !

22 Apr 2026 12:39 PM

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM
Advertisement