
ਭਾਜਪਾ ਨੇਤਾ ਰਵੀਸ਼ੰਕਰ ਨੇ ਮਲਿਕਾਰਜੁਨ ਖੜਗੇ ਦੇ ਬੇਟੇ ਰਾਹੁਲ ਖੜਗੇ ਦੀ ਮਲਕੀਅਤ ਵਾਲੇ ਸਿਧਾਰਥ ਵਿਹਾਰ ਟਰੱਸਟ ਨੂੰ ਅਲਾਟ ਕੀਤੀ ਜ਼ਮੀਨ 'ਚ ਹੇਰਫੇਰ ਦਾ ਆਰੋਪ ਲਾਇਆ ਸੀ
Karnataka Muda scam : ਕਰਨਾਟਕ 'ਚ ਕਥਿਤ MUDA ਘੁਟਾਲੇ ਨੂੰ ਲੈ ਕੇ ਸਿਆਸੀ ਘਮਾਸਾਨ ਜ਼ੋਰਾਂ 'ਤੇ ਹੈ। ਇਸ ਦੌਰਾਨ ਭਾਜਪਾ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਬੇਟੇ ਰਾਹੁਲ ਖੜਗੇ ਦੀ ਮਲਕੀਅਤ ਵਾਲੇ ਸਿਧਾਰਥ ਵਿਹਾਰ ਟਰੱਸਟ ਨੂੰ ਅਲਾਟ ਕੀਤੀ ਜ਼ਮੀਨ 'ਚ ਹੇਰਫੇਰ ਦਾ ਆਰੋਪ ਲਾਇਆ ਸੀ। ਖ਼ਬਰ ਸਾਹਮਣੇ ਆਈ ਹੈ ਕਿ ਖੜਗੇ ਪਰਿਵਾਰ ਦੀ ਮਲਕੀਅਤ ਵਾਲੇ ਸਿਧਾਰਥ ਵਿਹਾਰ ਟਰੱਸਟ ਨੇ ਵਿਵਾਦਤ ਜਗ੍ਹਾ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਹਾਲ ਹੀ 'ਚ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਆਰੋਪ ਲਗਾਇਆ ਸੀ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਸ਼ੱਕੀ ਹਾਲਾਤਾਂ 'ਚ ਖੜਗੇ ਦੇ ਪਰਿਵਾਰ ਦੁਆਰਾ ਚਲਾਏ ਜਾ ਰਹੇ ਸਿਧਾਰਥ ਵਿਹਾਰ ਟਰੱਸਟ ਨੂੰ 5 ਏਕੜ ਜ਼ਮੀਨ ਅਲਾਟ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ 'ਚ ਉੱਠ ਰਹੇ ਸਵਾਲਾਂ 'ਤੇ ਕਾਂਗਰਸ ਪ੍ਰਧਾਨ ਤੋਂ ਪਾਰਦਰਸ਼ੀ ਅਤੇ ਇਮਾਨਦਾਰ ਜਵਾਬ ਮੰਗਿਆ ਸੀ।
ਭਾਜਪਾ ਨੇ ਕਿਹਾ ਸੀ, "ਇਹ ਹੈਰਾਨੀ ਦੀ ਗੱਲ ਹੈ ਕਿ ਸਿੱਧਰਮਈਆ ਸਰਕਾਰ ਨੇ ਬੈਂਗਲੁਰੂ ਵਿੱਚ ਇੱਕ ਉੱਚ-ਤਕਨੀਕੀ ਰੱਖਿਆ ਇਲਾਕੇ ਵਿੱਚ ਆਰ ਐਂਡ ਡੀ ਫੈਕਲਟੀ ਸਥਾਪਤ ਕਰਨ ਲਈ 5 ਏਕੜ ਜ਼ਮੀਨ ਅਲਾਟ ਕੀਤੀ ਅਤੇ ਦਿਲਚਸਪ ਗੱਲ ਇਹ ਹੈ ਕਿ ਇਹ 5 ਏਕੜ ਜ਼ਮੀਨ (ਖੜਗੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਟਰੱਸਟ ਨੂੰ) ਇਲਾਕੇ 'ਚ ਖੋਜ ਅਤੇ ਵਿਕਾਸ ਦੀਆਂ ਸਹੂਲਤਾਂ ਲਈ ਨਿਯਮ ਬਣਾਉਣ ਦੇ ਕੁੱਝ ਦਿਨਾਂ ਅੰਦਰ ਦਿੱਤੀ ਗਈ ਸੀ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਕਰਨਾਟਕ ਦੇ ਲੋਕਾਯੁਕਤ ਕੋਲ ਪਹੁੰਚ ਚੁੱਕਾ ਹੈ ਅਤੇ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਅਦਾਲਤ ਆਪਣਾ ਕੰਮ ਕਰੇਗੀ ਪਰ ਜਦੋਂ ਇਸ ਪੂਰੇ ਫਾਸਟ-ਟਰੈਕ ਅਲਾਟਮੈਂਟ ਨੂੰ ਲੈ ਕੇ ਬਹੁਤ ਸਾਰੇ ਸ਼ੱਕੀ ਹਾਲਾਤ ਹਨ ਤਾਂ ਖੜਗੇ ਨੂੰ ਜਵਾਬ ਦੇਣਾ ਪਵੇਗਾ। ਉਹ ਕਾਂਗਰਸ ਪ੍ਰਧਾਨ ਹਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਹਨ। ਭਾਜਪਾ ਨੂੰ ਇਸ ਮੁੱਦੇ 'ਤੇ ਕਾਂਗਰਸ ਪ੍ਰਧਾਨ ਤੋਂ ਪਾਰਦਰਸ਼ੀ ਅਤੇ ਇਮਾਨਦਾਰ ਜਵਾਬ ਦੀ ਉਮੀਦ ਹੈ।
ਇਸ ਦੌਰਾਨ MUDA ਸਾਈਟ ਅਲਾਟਮੈਂਟ ਦੇ ਮੁੱਦੇ 'ਤੇ ਭਾਜਪਾ ਨੇਤਾ ਨੇ ਕਿਹਾ ਕਿ ਮਾਮਲੇ ਦੀ 'ਇਮਾਨਦਾਰੀ' ਨਾਲ ਜਾਂਚ ਕੀਤੀ ਜਾ ਰਹੀ ਹੈ। ਕਰਨਾਟਕ ਲੋਕਾਯੁਕਤ ਪੁਲਿਸ ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (MUDA) ਸਾਈਟ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਅਦਾਲਤ ਦੇ ਨਿਰਦੇਸ਼ਾਂ 'ਤੇ ਸਿੱਧਰਮਈਆ ਵਿਰੁੱਧ ਕੇਸ ਦਰਜ ਕੀਤਾ ਹੈ।
ਈਡੀ ਨੇ ਵੀ ਲੋਕਾਯੁਕਤ ਦੀ ਐਫਆਈਆਰ ਦਾ ਨੋਟਿਸ ਲੈਂਦਿਆਂ ਜ਼ਮੀਨ ਅਲਾਟਮੈਂਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ ਪਾਰਵਤੀ ਅਤੇ ਕੁਝ ਹੋਰਾਂ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਹਾਲਾਂਕਿ, ਸੋਮਵਾਰ ਨੂੰ ਸਿੱਧਰਮਈਆ ਦੀ ਪਤਨੀ ਪਾਰਵਤੀ ਨੇ ਈਡੀ ਨੂੰ ਪੱਤਰ ਲਿਖ ਕੇ MUDA ਘੁਟਾਲੇ ਨਾਲ ਸਬੰਧਤ 14 ਪਲਾਟ ਵਾਪਸ ਕਰਨ ਲਈ ਕਿਹਾ ਸੀ।