
Baba Siddique Murder: ਫੜੇ ਗਏ ਦੋ ਦੋਸ਼ੀਆਂ ਦੇ ਨਾਂ ਧਰਮਰਾਜ ਅਤੇ ਕਰਨੈਲ ਦੱਸੇ ਜਾਂਦੇ ਹਨ।
Baba Siddique Murder: ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਸੀਨੀਅਰ ਨੇਤਾ ਅਤੇ ਕਾਰੋਬਾਰੀ ਬਾਬਾ ਜ਼ਿਆਉਦੀਨ ਸਿੱਦੀਕੀ ਦੀ ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ ਵਿੱਚ ਹੱਤਿਆ ਕਰ ਦਿੱਤੀ ਗਈ।
ਮੁੰਬਈ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਦੋਸ਼ੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹੋਣ ਦਾ ਦਾਅਵਾ ਕੀਤਾ ਹੈ। ਮੁੰਬਈ ਦੇ ਬਾਬਾ ਸਿੱਦੀਕੀ ਗੋਲੀਬਾਰੀ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਸੀਆਈ ਯੂਨਿਟ ਯਾਨੀ ਕਾਊਂਟਰ ਇੰਟੈਲੀਜੈਂਸ ਯੂਨਿਟ ਵੀ ਮੁੰਬਈ ਪੁਲਿਸ ਦੀ ਮਦਦ ਲਈ ਜਾਂਚ ਵਿੱਚ ਸ਼ਾਮਲ ਹੋ ਗਈ ਹੈ। ਸਪੈਸ਼ਲ ਸੈੱਲ ਮੁੰਬਈ ਪੁਲਿਸ ਨਾਲ ਆਪਣੀ ਜਾਣਕਾਰੀ ਸਾਂਝੀ ਕਰੇਗਾ।
ਬਾਬਾ ਸਿੱਦੀਕੀ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ ਨੂੰ ਹੋਣ ਦੀ ਸੰਭਾਵਨਾ ਹੈ। ਨੇਤਾ ਦਾ ਅੰਤਿਮ ਸੰਸਕਾਰ 8.30 ਵਜੇ ਦੇ ਕਰੀਬ ਮਰੀਨ ਲਾਈਨਜ਼, ਮੁੰਬਈ ਸਥਿਤ ਵੱਡਾ ਕਬਰਿਸਤਾਨ ਵਿਖੇ ਕੀਤਾ ਜਾਵੇਗਾ।
ਸੂਤਰਾਂ ਮੁਤਾਬਕ ਬਾਬਾ ਸਿੱਦੀਕੀ ਕਤਲ ਕੇਸ ਵਿੱਚ 4 ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ ਹਨ, ਜੋ ਮੁੰਬਈ ਤੋਂ ਬਾਹਰ ਜਾਂਚ ਕਰਨਗੀਆਂ। ਤਿੰਨ ਸ਼ੂਟਰਾਂ ਵਿੱਚੋਂ ਦੋ ਯੂਪੀ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇੱਕ ਫਰਾਰ ਹੈ। ਫੜੇ ਗਏ ਦੋ ਦੋਸ਼ੀਆਂ ਦੇ ਨਾਂ ਧਰਮਰਾਜ ਅਤੇ ਕਰਨੈਲ ਦੱਸੇ ਜਾਂਦੇ ਹਨ। ਕਰਨੈਲ ਸਿੰਘ ਹਰਿਆਣਾ ਦਾ ਅਤੇ ਧਰਮਰਾਜ ਕਸ਼ਯਪ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਸ਼ੂਟਰਾਂ ਨੂੰ 15 ਦਿਨ ਪਹਿਲਾਂ 9 ਐਮਐਮ ਦੀ ਪਿਸਤੌਲ ਮੁਹੱਈਆ ਕਰਵਾਈ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਪਿਛਲੇ 25-30 ਦਿਨਾਂ ਤੋਂ ਇਲਾਕੇ ਦੀ ਰੇਕੀ ਕਰ ਰਹੇ ਸਨ। ਪੁਲਿਸ ਮੁਤਾਬਕ ਤਿੰਨੋਂ ਦੋਸ਼ੀ ਆਟੋ-ਰਿਕਸ਼ਾ ਰਾਹੀਂ ਬਾਂਦਰਾ ਈਸਟ ਪਹੁੰਚੇ ਅਤੇ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗੇ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮੁਲਜ਼ਮਾਂ ਨੂੰ ਕੋਈ ਹੋਰ ਵਿਅਕਤੀ ਸੂਚਨਾ ਮੁਹੱਈਆ ਕਰਵਾ ਰਿਹਾ ਹੋ ਸਕਦਾ ਹੈ।
ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਉੱਤਰ ਪ੍ਰਦੇਸ਼ ਅਤੇ ਇੱਕ ਹਰਿਆਣਾ ਦਾ ਹੈ। ਤੀਜਾ ਮੁਲਜ਼ਮ ਫਰਾਰ ਹੈ। ਮੈਂ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
NCP ਨੇਤਾ ਬਾਬਾ ਸਿੱਦੀਕੀ ਦੀ ਹੱਤਿਆ 'ਤੇ ਕਈ ਨੇਤਾਵਾਂ ਅਤੇ ਬਾਲੀਵੁੱਡ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਬਾਂਦਰਾ ਈਸਟ ਦੇ ਨਿਰਮਲ ਨਗਰ ਨੇੜੇ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਉਸ ਦੇ ਦਫਤਰ ਦੇ ਬਾਹਰ ਘੱਟੋ-ਘੱਟ ਦੋ-ਤਿੰਨ ਲੋਕਾਂ ਨੇ ਉਸ ਦੇ ਬੇਟੇ ਜੀਸ਼ਾਤ ਸਿੱਦੀਕੀ 'ਤੇ ਹਮਲਾ ਕਰ ਦਿੱਤਾ। ਜਿਵੇਂ ਹੀ ਉਹ ਦਫਤਰ ਪਹੁੰਚਿਆ ਤਾਂ ਹਮਲਾਵਰ ਦੌੜਦੇ ਹੋਏ ਆਏ ਅਤੇ ਸਿੱਦੀਕੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਦੋ-ਤਿੰਨ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਛਾਤੀ ਵਿੱਚ ਲੱਗੀ। ਇਹ ਘਟਨਾ ਰਾਤ ਕਰੀਬ 9.30 ਵਜੇ ਵਾਪਰੀ।