
ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ।
ਬੰਗਲੁਰੂ: ਯੂ-ਟਿਊਬ ‘ਤੇ ਮਸ਼ਹੂਰ ਹੋਣ ਲਈ ਲੋਕ ਕੀ-ਕੀ ਨਹੀਂ ਕਰਦੇ। ਕਦੀ ਖਤਰਨਾਕ ਸਟੰਟ ਕਰਦੇ ਹਨ ਤਾਂ ਕਦੀ ਭੂਤ ਬਣ ਕੇ ਲੋਕਾਂ ਨੂੰ ਡਰਾਉਂਦੇ ਹਨ। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਭੂਤ ਬਣ ਕੇ ਲੋਕਾਂ ਨਾਲ ਪ੍ਰੈਂਕ ਕਰਨ ਵਾਲੇ 7 ਯੂ-ਟਿਊਬਰਸ ਨੂੰ ਗ੍ਰਿਫ਼ਤਾਰ ਕੀਤਾ ਹੈ।
"Ghost Prank" Lands Bengaluru YouTubers In Jailਇਹ ਲੋਕ ਭੂਤਾਂ ਦੀ ਤਰ੍ਹਾਂ ਡਰਾਵਣੇ ਕੱਪੜੇ ਪਹਿਨ ਕੇ ਅਤੇ ਮੇਕਅੱਪ ਕਰਕੇ ਰਾਤ ਦੇ ਹਨੇਰੇ ਵਿਚ ਰਾਹਗੀਰਾਂ ਨੂੰ ਡਰਾਉਂਦੇ ਸਨ। ਘਟਨਾ ਦੀ ਵੀਡੀਓ ਵਿਚ ਨੌਜਵਾਨ ਸਫੈਦ ਕੱਪੜੇ ਪਾ ਕੇ ਅਤੇ ਲੰਬੇ ਵਾਲ ਲਗਾ ਕੇ ਰਾਤ ਮੌਕੇ ਆਟੋ, ਬਾਈਕ ਵਾਲਿਆਂ ਨੂੰ ਡਰਾਉਂਦੇ ਦਿਖ ਰਹੇ ਹਨ। ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ।
Karnataka: 7 YouTubers arrested for dressing as ghosts& scaring unsuspecting commuters in Bengaluru. S Kumar, DCP North says,"The youths were forcefully stopping & scaring the passersby, they were arrested under bailable sections & given bail in the police station itself" (11.11) pic.twitter.com/2TcEv2TCP6
— ANI (@ANI) November 12, 2019
ਗ੍ਰਿਫ਼ਤਾਰ ਕੀਤੇ ਗਏ ਸੱਤ ਯੂ-ਟਿਊਬਰਸ ਦੀ ਪਛਾਣ ਸ਼ਾਨ-ਮਲਿਕ, ਨਿਵਾਦ, ਸੈਮਿਯੁਅਲ, ਮੁਹੰਮਦ, ਮੁਹੰਮਦ ਅਖਿਊਬ, ਸ਼ਾਕਿਬ, ਸਈਦ ਨਾਬੀਲ, ਯੂਸਫ ਅਹਿਮਦ ਦੇ ਤੌਰ ‘ਤੇ ਹੋਈ ਹੈ। ਇਹ ਸੱਤ ਲੋਕ ਕੂਕੀ ਪੀਡੀਆ (Kooky Pedia) ਨਾਂਅ ਨਾਲ ਯੂ-ਟਿਊਬ ਚੈਨਲ ਚਲਾਉਂਦੇ ਹਨ। ਇਸ ਵਿਚ ਭੂਤ ਪ੍ਰੈਂਕ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਕੂਕੀ ਪੀਡੀਆ ਦੇ ਵੀਡੀਓਜ਼ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਇਹ ਵੀਡੀਓ ਯਸ਼ਵੰਤਪੁਰ ਰੋਡ ‘ਤੇ ਸ਼ਰੀਫਨਗਰ ਵਿਚ ਸ਼ੂਟ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।