
ਚੰਡੀਗÎੜ੍ਹ(ਕੇ.ਐਸ ਬਨਵੈਤ) : ਪੰਚਕੁਲਾ ਵਿਚ ਦੰਗੇ ਭੜਕਾਉਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਨੀਪ੍ਰੀਤ ਨੂੰ ਅਗਸਤ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਹਨਾਂ ਨੂੰ ਸੁਨਾਰੀਆ ਜੇਲ ਵਿਚ ਗ੍ਰਿਫ਼ਤਾਰ ਰੱਖਿਆ ਗਿਆ ਹੈ।
Ram Rahim
ਲਗਭਗ ਦੋ ਸਾਲ ਬਾਅਦ ਸੌਦਾ ਸਾਧ ਦੀ ਮੂੰਹ ਬੋਲੀ ਬੇਟੀ ਹਨੀ ਪ੍ਰੀਤ ਨੂੰ ਜ਼ਮਾਨਤ ਮਿਲ ਗਈ ਪਰ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ ਵਿਚ ਬੰਦ ਸੌਧਾ ਸਾਧ ਨੂੰ ਮਿਲਣ ਲਈ ਉਤਾਵਲੀ ਹੈ। ਜੇਲ ਵਿਚੋਂ ਆਪ ਰਿਹਾ ਹੋਣ ਤੋਂ ਬਾਅਦ ਉਹ ਅਪਣੇ ਨਜ਼ਰਬੰਦ ਪਿਤਾ ਨੂੰ ਮਿਲਣ ਲਈ ਤਿੰਨ ਗੇੜੇ ਮਾਰ ਚੁੱਕੀ ਹੈ। ਹਨੀਪ੍ਰੀਤ ਦੇ ਵਕੀਲ ਏ.ਪੀ ਸਿੰਘ ਦਾ ਕਹਿਣਾ ਹੈ ਕਿ ਉਹ ਆਪ ਹੁਣ ਜੇਲ ਵਿਚੋਂ ਜ਼ਮਾਨਤ 'ਤੇ ਬਾਹਰ ਆ ਚੁੱਕੀ ਹੈ ਇਸ ਕਰ ਕੇ ਉਸ ਨੂੰ ਮੁਲਾਕਾਤ ਕਰਨ ਤੋਂ ਰੋਕਿਆ ਜਾਣਾ ਨਹੀਂ ਬਣਦਾ।
Honeypreet
ਵਕੀਲ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੇ ਮੁਲਾਕਾਤ ਨਾ ਕਰਵਾ ਕੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਉਸ ਨੇ ਮੁਲਾਕਾਤ ਸੰਭਵ ਬਨਾਉਣ ਲਈ ਹਰਿਆਣਾ ਪੁਲਿਸ ਦੇ ਮੁਖੀ ਤੋਂ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਹਨੀਪ੍ਰੀਤ 'ਤੇ ਅਗੱਸਤ 2017 ਵਿਚ ਪੰਚਕੂਲਾ ਵਿਖੇ ਦੰਗੇ ਕਰਵਾਉਣ ਦਾ ਦੋਸ਼ ਹੈ। ਉਹ ਅਪਣੇ ਪਿਤਾ ਸੌਦਾ ਸਾਧ ਨੂੰ ਵੀ ਉਸੇ ਦਿਨ ਮਿਲੀ ਸੀ ਜਿਸ ਦਿਨ ਉਸ ਨੂੰ ਜੇਲ ਭੇਜਿਆ ਗਿਆ ਸੀ।
Gurmeet ram rahim
ਹਨੀਪ੍ਰੀਤ ਦਾ ਅਸਲ ਨਾਮ ਪ੍ਰਿਯੰਕਾ ਤਨੇਜਾ ਹੈ। ਉਸ ਨੂੰ 6 ਨਵੰਬਰ ਨੂੰ ਅਦਾਲਤ ਦੇ ਆਦੇਸ਼ਾਂ 'ਤੇ ਅੰਬਾਲਾ ਜੇਲ ਵਿਚੋਂ ਰਿਹਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਉਸ ਨੇ ਸੌਦਾ ਸਾਧ ਨੂੰ ਪਹਿਲਾਂ ਸ਼ੁਕਰਵਾਰ ਅਤੇ ਫਿਰ ਸੋਮਵਾਰ ਜੇਲ ਵਿਚ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜੇਲ ਅਧਿਕਾਰੀ ਬੇਰੰਗ ਮੋੜਦੇ ਰਹੇ। ਇਕ ਹੋਰ ਜਾਣਕਾਰੀ ਅਨੁਸਾਰ ਹਰਿਆਣਾਂ ਪੁਲਿਸ ਦੇ ਮੁਖੀ ਨੂੰ ਇਕ ਪੱਤਰ ਲਿਖ ਕੇ ਅਪਣੇ ਪਿਤਾ ਨਾਲ ਮੁਲਾਕਾਤ ਦੀ ਆਗਿਆ ਮੰਗੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।