10 ਦੇ ਬਦਲੇ ਦਿੱਤਾ 15 ਹਜ਼ਾਰ ਦੇਣ ਦਾ ਲਾਲਚ, ਕਿਤੇ ਤੁਸੀਂ ਤਾਂ ਨਹੀਂ ਹੋਏ ਇਸ ਠੱਗੀ ਦਾ ਸ਼ਿਕਾਰ
Published : Nov 13, 2019, 11:04 am IST
Updated : Nov 13, 2019, 3:24 pm IST
SHARE ARTICLE
Thousand trapped in 300 crore pig farming fraud
Thousand trapped in 300 crore pig farming fraud

ਯਾਨੀ ਜੇ 10 ਹਜ਼ਾਰ ਰੁਪਏ ਇਨਵੈਸਟ ਕਰੀਏ ਤਾਂ 6 ਮਹੀਨਿਆਂ ਵਿਚ 15 ਹਜ਼ਾਰ ਵਾਪਸ ਮਿਲ ਜਾਣਗੇ।

ਨਵੀਂ ਦਿੱਲੀ: ਪਿਗ ਫਾਰਮਿੰਗ ਵਿਚ ਪੈਸੇ ਲਗਾਉਣ ਦੇ ਬਦਲੇ ਮੋਟੇ ਮੁਨਾਫ਼ੇ ਦਾ ਲਾਲਚ ਦਿੱਤਾ ਗਿਆ। ਦਿੱਲੀ, ਯੂਪੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਦੇ ਲੋਕਾਂ ਨੂੰ ਫਸਾਇਆ। ਦਸ ਹਜ਼ਾਰ ਰੁਪਏ ਇੰਨਵੈਸਟ ਕਰਨ ਨਾਲ ਸ਼ੁਰੂਆਤ ਕੀਤੀ ਗਈ। ਛੇ ਮਹੀਨਿਆਂ ਵਿਚ ਦਸ ਦੇ ਬਦਲੇ 15 ਹਜ਼ਾਰ ਵਾਪਸ ਕੀਤੇ ਗਏ। ਇਸ ਨਾਲ ਕੰਪਨੀ ਤੇ ਲੋਕਾਂ ਨੂੰ ਭਰੋਸਾ ਹੋ ਗਿਆ ਅਤੇ ਲੋਕਾਂ ਨੇ ਸਾਰੇ ਪੈਸੇ ਲਗਾ ਦਿੱਤੇ।

MoneyMoney ਨਵੰਬਰ 2017 ਵਿਚ ਸ਼ੁਰੂਆਤ ਹੋਈ ਕੰਪਨੀ ਨੂੰ ਇਕ ਦਰਜਨ ਲੋਕ ਚਲਾਉਂਦੇ ਸਨ। ਜੋ ਮੁਨਾਫ਼ੇ ਦੇ ਪੈਸੇ ਨੂੰ ਵੀ ਵਾਪਸ ਕੰਪਨੀ ਵਿਚ ਲਗਵਾ ਦਿੰਦੇ ਸਨ। ਇਸ ਚਕਰਵਿਊ ਵਿਚ ਹਜ਼ਾਰਾਂ ਲੋਕ ਫਸ ਗਏ। ਇਸ ਦਾ 300 ਕਰੋੜ ਤੋਂ ਜ਼ਿਆਦਾ ਪੈਸਾ ਡੁਬਦਾ ਨਜ਼ਰ ਆ ਰਿਹਾ ਹੈ। ਫਾਈਨੈਂਸ਼ੀਅਲ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਗਮ ਵਿਹਾਰ ਦੇ ਰਹਿਣ ਵਾਲੇ ਅਭਿਸ਼ੇਕ ਸਿੰਘ ਨੇ ਦਸਿਆ ਕਿ ਫਿਰੋਜ਼ਪੁਰ ਦੀ ਇਕ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਹ ਪਿਗ ਫਾਰਮਿੰਗ ਦੇ ਬਿਜ਼ਨੈਸ ਵਿਚ ਹੈ।

PigPigਇਸ ਵਿਚ ਇਨਵੈਸਟ ਕਰ ਭਾਰੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਕੰਪਨੀ ਚਲਾਉਣ ਵਾਲੇ 12 ਆਰੋਪੀਆਂ ਨੇ ਇਨਵੈਸਟ ਨੂੰ ਵੱਡੇ-ਵੱਡੇ ਫਾਰਮ ਦਾ ਦੌਰਾ ਕਰਵਾਇਆ ਜਿੱਥੇ ਭਾਰੀ ਤਾਦਾਦ ਵਿਚ ਸੂਰ ਸਨ। ਇਹਨਾਂ ਦੀ ਬ੍ਰੀਡਿੰਗ ਦਾ ਕੰਮ ਚਲ ਰਿਹਾ ਸੀ। ਆਰੋਪੀਆਂ ਨੇ ਦਾਅਵਾ ਕੀਤਾ ਹੈ ਕਿ ਛੇ ਮਹੀਨਿਆਂ ਵਿਚ 150 ਫ਼ੀਸਦੀ ਦਾ ਮੁਨਾਫ਼ਾ ਦਿੱਤਾ ਜਾਵੇਗਾ। ਸ਼ੁਰੂਆਤ ਦਸ ਹਜ਼ਾਰ ਤੋਂ ਲੈ ਕੇ 3.50 ਲੱਖ ਰੁਪਏ ਤਕ ਕੀਤੀ ਜਾ ਸਕਦੀ ਹੈ।

PigPigਯਾਨੀ ਜੇ 10 ਹਜ਼ਾਰ ਰੁਪਏ ਇਨਵੈਸਟ ਕਰੀਏ ਤਾਂ 6 ਮਹੀਨਿਆਂ ਵਿਚ 15 ਹਜ਼ਾਰ ਵਾਪਸ ਮਿਲ ਜਾਣਗੇ। ਸਾਢੇ ਤਿੰਨ ਲੱਖ ਰੁਪਏ ਇਨਵੈਸਟ ਕਰਨ ਤੇ 35 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਂਦਾ ਸੀ। ਇਸ ਗੜਬੜ ਦੇ ਸ਼ਿਕਾਰ 8 ਤੋਂ 10 ਹਜ਼ਾਰ ਲੋਕ ਹੋਣ ਦਾ ਸ਼ੱਕ ਹੈ। ਕਈ ਨਿਵੇਸ਼ਕਾਂ ਨੇ 25 ਤੋਂ 50 ਲੱਖ ਤਕ ਪੈਸਾ ਇਨਵੈਸਟ ਕੀਤਾ ਸੀ। ਦਿੱਲੀ ਤੋਂ 100 ਤੋਂ ਜ਼ਿਆਦਾ ਲੋਕਾਂ ਨੇ ਛੇ ਕਰੋੜ ਤੋਂ ਜ਼ਿਆਦਾ ਪੈਸਾ ਲਗਾਇਆ ਸੀ।

ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਦੇ 300 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਦਾਅ ਤੇ ਲੱਗੀ ਹੈ। ਕੰਪਨੀ ਨੇ ਦਿੱਲੀ-ਐਨਸੀਆਰ ਵਿਚ ਵੱਡੀ ਗਿਣਤੀ ਵਿਚ ਸੰਪਤੀਆਂ ਹੋਣ ਦਾ ਦਾਅਵਾ ਕੀਤਾ, ਜਿਸ ਕਾਰਨ ਇਸ ਨੂੰ ਭਾਰੀ ਕਿਰਾਏ ਦਾ ਭੁਗਤਾਨ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ।

ਪਰ ਕੰਪਨੀ ਦੇ ਚਾਰ ਲੋਕ ਵਿਦੇਸ਼ ਭੱਜ ਗਏ ਹਨ, ਜਦਕਿ ਬਾਕੀ ਅੱਠਾਂ ਨੇ ਅਜਿਹੀ ਕੋਈ ਜਾਇਦਾਦ ਹੋਣ ਤੋਂ ਇਨਕਾਰ ਕੀਤਾ ਹੈ। ਈਈਡਬਲਯੂ ਨੇ 11 ਨਵੰਬਰ ਨੂੰ ਧੋਖਾਧੜੀ, ਅਮਾਨਤ ਵਿਚ ਧੋਖਾਧੜੀ, ਅਪਰਾਧਿਕ ਸਾਜਿਸ਼ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement