ABVP ਦੇ ਵਿਰੋਧ ਕਾਰਨ ਅਰੁੰਧਤੀ ਰਾਏ ਦੀ ਕਿਤਾਬ 'ਵਾਕਿੰਗ ਵਿਦ ਕਾਮਰੇਡਜ਼' ਨੂੰ ਪਾਠਕ੍ਰਮ 'ਚੋਂ ਹਟਾਇਆ
Published : Nov 13, 2020, 8:10 am IST
Updated : Nov 13, 2020, 5:35 pm IST
SHARE ARTICLE
Arundhati Roy'
Arundhati Roy'

ਐਮ.ਏ. ਅੰਗਰੇਜ਼ੀ ਦੇ ਤੀਜੇ ਸਮੈਸਟਰ ਦੇ ਕੋਰਸ 'ਚ 2017-18 ਤੋਂ ਕੀਤਾ ਗਿਆ ਸੀ ਸ਼ਾਮਿਲ

ਚੇਨਈ: ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਸਮੇਤ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਤਾਮਿਲਨਾਡੂ ਦੀ ਸਰਕਾਰੀ ਯੂਨੀਵਰਸਿਟੀ ਨੇ ਐਮ.ਏ.ਅੰਗਰੇਜੀ ਦੇ ਸਿਲੇਬਸ ਚੋਂ ਮਸ਼ਹੂਰ ਲੇਖਕ ਅਰੁੰਧਤੀ ਰਾਏ ਦੀ ਕਿਤਾਬ 'ਵਾਕਿੰਗ ਵਿਦ ਕਾਮਰੇਡਜ਼' ਨੂੰ ਹਟਾ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਮਨੋਨਮਨੀਅਮ ਸੁੰਦਰਨਾਰ ਯੂਨੀਵਰਸਿਟੀ,ਤਿਰੂਨੇਲਵੇਲੀ ਨਾਲ ਸਬੰਧਤ ਕਾਲਜਾਂ ਵਿਚ ਐਮ.ਏ. ਅੰਗਰੇਜ਼ੀ ਦੇ ਤੀਜੇ ਸਮੈਸਟਰ ਦੇ ਕੋਰਸ ਵਿਚ 2017-18 ਤੋਂ ਸ਼ਾਮਲ ਕੀਤਾ ਗਿਆ ਸੀ।

Arundhati Roy'Arundhati Roy'ਯੂਨੀਵਰਸਿਟੀ ਦੇ ਉਪ ਕੁਲਪਤੀ ਕੇ.ਕੇ. ਪਿਚੂਮਣੀ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ,“ਸਾਨੂੰ ਪਿਛਲੇ ਹਫ਼ਤੇ ਏਬੀਵੀਪੀ ਤੋਂ ਇੱਕ ਲਿਖਤੀ ਸ਼ਿਕਾਇਤ ਮਿਲੀ ਸੀ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਤੋਂ ਵੀ ਸ਼ਿਕਾਇਤਾਂ ਮਿਲੀਆਂ ਸਨ। ਸਾਨੂੰ ਸਾਡੇ ਸਿੰਡੀਕੇਟ ਮੈਂਬਰਾਂ ਤੋਂ ਸ਼ਿਕਾਇਤਾਂ ਵੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਿਕਾਇਤਾਂ ਨੇ ਕਿਤਾਬ ਦੀ ਵਿਵਾਦਪੂਰਨ ਸਮੱਗਰੀ ਦਾ ਹਵਾਲਾ ਦਿੱਤਾ ਅਤੇ ਮੰਗ ਕੀਤੀ ਕਿ ਇਸ ਨੂੰ ਸਿਲੇਬਸ ਤੋਂ ਹਟਾ ਦਿੱਤਾ ਜਾਵੇ। ਉਪ ਕੁਲਪਤੀ ਨੇ ਕਿਹਾ ਕਿ ਇਸ ਲਈ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਅਕਾਦਮਿਕਾਂ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਗਈ ਸੀ। ਇਸ ਕੋਰਸ ਨੂੰ ਤਿਆਰ ਕਰਨ ਵਾਲੇ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਚੇਅਰਮੈਨ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ।

book

Book
"ਕਿਤਾਬ ਦੀ ਸੰਵੇਦਨਸ਼ੀਲ ਪ੍ਰਕਿਰਤੀ ਦੇ ਮੱਦੇਨਜ਼ਰ,ਬੁੱਧਵਾਰ ਨੂੰ ਕਮੇਟੀ ਦੀ ਬੈਠਕ ਵਿੱਚ ਇਸ ਨੂੰ ਸਿਲੇਬਸ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ,"ਉਨ੍ਹਾਂ ਨੇ ਕਿਹਾ ਕਿ ਉਸਦੀ ਜਗ੍ਹਾ 'ਤੇ ਪਦਮ ਪੁਰਸਕਾਰ ਜੇਤੂ ਕੁਦਰਤ ਪ੍ਰੇਮੀ ਕ੍ਰਿਸ਼ਨਨ (1912-96) ਦੀ ਪੁਸਤਕ ਮਾਈ ਨੇਟਿਵ ਲੈਂਡ, ਇਮੇਜ਼ ਇਨ ਨੇਚਰ ਨੁੰ ਸ਼ਾਮਲ ਕੀਤਾ  ਗਿਆ ਹੈ। ਭਾਰਤੀ ਜੰਗਲੀ ਜੀਵਣ ਫੋਟੋਗ੍ਰਾਫੀ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਇਸਨੂੰ 1969 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਪ ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਦੀ ਅਕਾਦਮਿਕ ਮਾਮਲਿਆਂ ਬਾਰੇ ਸਥਾਈ ਕਮੇਟੀ ਹੁਣ ਇਸ ਫੈਸਲੇ ‘ਤੇ ਆਪਣੀ ਮੋਹਰ ਲਾਏਗੀ।

PROTESTPROTESTਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਵਾਦ ਨਹੀਂ ਚਾਹੁੰਦੀ ਕਿਉਂਕਿ ਸਿਰਫ ਸਿੱਖਿਆ ਜ਼ਰੂਰੀ ਹੈ। ਇਹ ਪੁੱਛੇ ਜਾਣ 'ਤੇ ਕਿ ਕਿਤਾਬ ਦੇ ਸੰਵੇਦਨਸ਼ੀਲ ਸੁਭਾਅ ਨੂੰ ਸਿਲੇਬਸ ਵਿਚ ਸ਼ਾਮਿਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਉੱਚ ਅਧਿਕਾਰੀ ਨੇ ਕਿਹਾ ਸ਼ਾਇਦ ਇਸ 'ਤੇ ਕੋਈ ਧਿਆਨ ਨਹੀਂ ਗਿਆ।" ਪਰ ਜਿਵੇਂ ਹੀ ਸ਼ਿਕਾਇਤ ਮਿਲੀ ਅਸੀਂ ਤੁਰੰਤ ਕਾਰਵਾਈ ਕੀਤੀ ਹੈ। ਏਬੀਵੀਪੀ ਦੀ ਦੱਖਣੀ ਤਾਮਿਲਨਾਡੂ ਇਕਾਈ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਰਾਏ ਦੀ ਕਿਤਾਬ ਮਾਓਵਾਦੀਆਂ ਦਾ ਖੁੱਲ੍ਹ ਕੇ ਸਮਰਥਨ ਕਰਦੀ ਹੈ ਅਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਤ ਕਰ ਰਹੀ ਹੈ। ਏਬੀਵੀਪੀ ਨੇ ਕਿਹਾ ਦੁਖ ਦੀ ਗੱਲ ਹੈ ਕਿ ਇਹ ਕਿਤਾਬ ਪਿਛਲੇ ਤਿੰਨ ਸਾਲਾਂ ਤੋਂ ਸਿਲੇਬਸ ਦਾ ਹਿੱਸਾ ਸੀ।" ਇਸ ਦੇ ਜ਼ਰੀਏ ਵਿਦਿਆਰਥੀਆਂ 'ਤੇ ਨਕਸਲਵਾਦੀ ਅਤੇ ਮਾਓਵਾਦੀ ਵਿਚਾਰਧਾਰਾ ਥੋਪੀ ਜਾ ਰਹੀ ਸੀ।

picpic
 

ਰਾਏ ਦੀ ਫੇਰੀ ਅਤੇ ਉਸ ਦੀ ਮਾਓਵਾਦੀ ਗੜ੍ਹ ਦੀ ਫੇਰੀ ਨਾਲ ਜੁੜੀ ਸਮੱਗਰੀ ਸਭ ਤੋਂ ਪਹਿਲਾਂ 2010 ਵਿਚ ਇਕ ਮੈਗਜ਼ੀਨ ਵਿਚ ਪ੍ਰਕਾਸ਼ਤ ਕੀਤੀ ਗਈ ਸੀ। ਜਿਸ ਨੂੰ ਬਾਅਦ ਵਿਚ ਕਿਤਾਬ ਦਾ ਰੂਪ ਦਿੱਤਾ ਗਿਆ ਸੀ। ਆਰਐਸਐਸ ਦੇ ਮੁੱਖ ਪੱਤਰ ‘ਆਰਗੇਨਾਈਜ਼ਰ’ਨੇ ਵੀ ਕਈ ਦਿਨ ਪਹਿਲਾਂ ਦੱਸਿਆ ਸੀ ਕਿ ਏਬੀਵੀਪੀ ਨੇ ਕਿਤਾਬ ਨੂੰ ਸਿਲੇਬਸ ਤੋਂ ਹਟਾਉਣ ਦੀ ਮੰਗ ਕੀਤੀ ਹੈ। ਡੀਐਮਕੇ ਮਹਿਲਾ ਮੋਰਚਾ ਦੇ ਸਕੱਤਰ ਅਤੇ ਸੰਸਦ ਮੈਂਬਰ ਕੋਨੀਮੋਝੀ ਨੇ ਟਵੀਟ ਕੀਤਾ ਕਿ ਸ਼ਕਤੀ ਅਤੇ ਰਾਜਨੀਤੀ ਇਹ ਨਿਰਣਾ ਕਰ ਰਹੀ ਹੈ ਕਿ “ਕਲਾ ਕੀ ਹੈ,ਸਾਹਿਤ ਕੀ ਹੈ ਅਤੇ ਵਿਦਿਆਰਥੀਆਂ ਨੂੰ ਕੀ ਅਧਿਐਨ ਕਰਨਾ ਚਾਹੀਦਾ ਹੈ।  

picpicਸੀ ਪੀ ਆਈ (ਐਮ) ਦੇ ਲੋਕ ਸਭਾ ਮੈਂਬਰ ਐੱਸ. ਵੈਂਕਟੇਸ਼ ਨੇ ਟਵੀਟ ਕੀਤਾ ਹੈ ਕਿ ਕਿਤਾਬ ਨੂੰ ਸਿਲੇਬਸ ਤੋਂ ਹਟਾਉਣਾ ਨਿੰਦਣਯੋਗ ਹੈ ਅਤੇ ਉਹ ਚਾਹੁੰਦੇ ਹਨ ਕਿ ਫੈਸਲਾ ਵਾਪਸ ਲਿਆ ਜਾਵੇ। ਰਾਏ ਦੀ ਇਸ ਕਿਤਾਬ ਵਿਚ,ਉਸਨੇ ਛੱਤੀਸਗੜ੍ਹ ਵਿਚ ਮਾਓਵਾਦੀਆਂ ਦੇ ਠਿਕਾਣਿਆਂ ਦੀ ਆਪਣੀ ਯਾਤਰਾ ਅਤੇ ਜੰਗਲ ਤੋਂ ਕਿਵੇਂ ਕੰਮ ਕਰਦੇ ਹਨ,ਬਾਰੇ ਵਿਸਥਾਰ ਵਿਚ ਲਿਖਿਆ ਹੈ। ਬੀਜੇਪੀ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵੰਤੀ ਸ੍ਰੀਨਿਵਾਸਨ ਨੇ ਕਿਹਾ ਕਿ ਅਰੁੰਧਤੀ ਰਾਏ ਦੀ ਕਿਤਾਬ ਨੂੰ ਸਿਲੇਬਸ ਵਿਚ ਸ਼ਾਮਿਲ ਕਰਨ ਦਾ ਵਿਰੋਧ ਕਰਨ ਵਾਲੀ ਇਹ ਇਕਲੌਤੀ ਸੰਸਥਾ ਨਹੀਂ ਸੀ। 

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement