
ਆਯੁਰਵੈਦ ਸੰਸਥਾਵਾਂ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ: ਪੰਜ ਦਿਨਾਂ ਦਿਵਾਲੀ ਤਿਉਹਾਰ ਦੀ ਸ਼ੁਰੂਆਤ ਧਨਤੇਰਸ ਨਾਲ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਰਾਹੀਂ ਦੇਸ਼ ਵਾਸੀਆਂ ਨੂੰ ਧਨਤੇਰਸ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ,' ਧਨਤੇਰਸ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਭਗਵਾਨ ਧਨਵੰਤਰੀ ਹਰ ਕਿਸੇ ਦੇ ਜੀਵਨ ਵਿੱਚ ਖੁਸ਼ਹਾਲੀ, ਸੁਖ,ਚੰਗੀ ਕਿਸਮਤ ਅਤੇ ਚੰਗੀ ਸਿਹਤ ਲਿਆਵੇ।
धनतेरस की आप सभी को बहुत-बहुत बधाई। भगवान धन्वंतरि हर किसी के जीवन में सुख, समृद्धि, सौभाग्य और उत्तम स्वास्थ्य लेकर आएं।
— Narendra Modi (@narendramodi) November 13, 2020
ਆਯੁਰਵੈਦ ਸੰਸਥਾਵਾਂ ਦਾ ਕੀਤਾ ਉਦਘਾਟਨ
ਅੱਜ ਦਾ ਦਿਨ ਆਯੁਰਵੇਦ ਦਿਵਸ 2020 ਵਜੋਂ ਵੀ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਯੁਰਵੈਦ ਦਿਵਸ ਮੌਕੇ ਰਾਜਸਥਾਨ ਅਤੇ ਗੁਜਰਾਤ 'ਚ ਦੋ ਆਯੁਰਵੈਦਿਕ ਸੰਸਥਾਨਾਂ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਮੌਜੂਦ ਰਹੇ।
PM Modi
ਆਯੁਰਵੈਦ ਦਿਵਸ 2016 ਤੋਂ ਮਨਾਇਆ ਜਾ ਰਿਹਾ
ਦੱਸ ਦੇਈਏ ਕਿ ਸਾਲ 2016 ਤੋਂ ਆਯੁਸ਼ ਮੰਤਰਾਲੇ ਹਰ ਸਾਲ ਧਨਵੰਤਰੀ ਜੈਯੰਤੀ ਦੇ ਮੌਕੇ 'ਤੇ ਆਯੁਰਵੈਦ ਦਿਵਸ ਮਨਾਇਆ ਜਾਂਦਾ ਹੈ। ਆਯੁਰਵੈਦ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿਚ, ਮੋਦੀ ਸਰਕਾਰ ਨੇ ਸੰਸਦ ਵਿਚ ਇਕ ਕਾਨੂੰਨ ਬਣਾ ਕੇ ਜਾਮਨਗਰ ਦੇ ਆਈਟੀਆਰਏ ਨੂੰ ਵਿਸ਼ਵ ਪੱਧਰੀ ਬਣਾਇਆ ਹੈ। ਆਈ ਟੀ ਆਰ ਏ ਗੁਜਰਾਤ ਆਯੁਰਵੈਦ ਯੂਨੀਵਰਸਿਟੀ ਦੇ ਚਾਰ ਆਯੁਰਵੈਦਿਕ ਸੰਸਥਾਵਾਂ ਨੂੰ ਜੋੜ ਕੇ ਬਣਾਇਆ ਗਿਆ ਹੈ।