
ਸ਼ਿਵ ਸੈਨਾ ਨੇ ਮੰਗ ਕੀਤੀ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਤ ਬਿਆਨ ਦੇਣ 'ਤੇ ਕੰਗਨਾ ਰਣੌਤ ਕੋਲੋਂ ਸਾਰੇ ਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਨੂੰ ਵਾਪਸ ਲਿਆ ਜਾਵੇ।
ਮੁੰਬਈ: ਸ਼ਿਵ ਸੈਨਾ ਨੇ ਮੰਗ ਕੀਤੀ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਤ ਬਿਆਨ ਦੇਣ 'ਤੇ ਅਭਿਨੇਤਰੀ ਕੰਗਨਾ ਰਣੌਤ ਕੋਲੋਂ ਸਾਰੇ ਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਨੂੰ ਵਾਪਸ ਲਿਆ ਜਾਵੇ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' 'ਚ ਲਿਖੀ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਕੰਗਨਾ ਨੇ ਜੋ ਕਿਹਾ ਹੈ, ਉਹ 'ਦੇਸ਼ਧ੍ਰੋਹ' ਹੈ।
Kangana Ranaut
ਹੋਰ ਪੜ੍ਹੋ: ਦਿੱਲੀ ਵਿਚ ਪ੍ਰਦੂਸ਼ਣ ਨਾਲ ਵਿਗੜੇ ਹਾਲਾਤ, CM ਕੇਜਰੀਵਾਲ ਨੇ ਸੱਦੀ ਐਮਰਜੈਂਸੀ ਮੀਟਿੰਗ
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 24 ਸੈਕਿੰਡ ਦੀ ਇਕ ਕਲਿੱਪ ਵਿਚ ਕੰਗਨਾ ਰਣੌਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "1947 ਵਿਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ਜੋ ਆਜ਼ਾਦੀ ਮਿਲੀ ਹੈ, ਉਹ 2014 ਵਿਚ ਮਿਲੀ ।" ਕੰਗਨਾ ਨੇ ਇਹ ਬਿਆਨ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ਦੌਰਾਨ ਦਿੱਤਾ ਅਤੇ ਉਹਨਾਂ ਦੀ ਇਸ ਟਿੱਪਣੀ ਤੋਂ ਬਾਅਦ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਤਾੜੀਆਂ ਵੀ ਵਜਾਈਆਂ।
Shiv Sena
ਹੋਰ ਪੜ੍ਹੋ: ਹੁਣ ਚੋਣਜੀਵੀ ਘਰ-ਘਰ ਆ ਕੇ ਤੁਹਾਨੂੰ ਜਾਤ ਅਤੇ ਧਰਮ ਵਿਚ ਉਲਝਾਉਣਗੇ- ਰਾਕੇਸ਼ ਟਿਕੈਤ
ਮਹਾਰਾਸ਼ਟਰ ਵਿਚ ਸਰਕਾਰ ਦੀ ਅਗਵਾਈ ਕਰ ਰਹੀ ਸ਼ਿਵ ਸੈਨਾ ਨੇ ਕਿਹਾ, "ਮੋਦੀ ਸਰਕਾਰ ਨੂੰ ਕੰਗਨਾ ਤੋਂ ਸਾਰੇ ਰਾਸ਼ਟਰੀ ਪੁਰਸਕਾਰ ਵਾਪਸ ਲੈਣੇ ਚਾਹੀਦੇ ਹਨ।"ਸ਼ਿਵਸੈਨਾ ਨੇ ਭਾਜਪਾ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੰਗਨਾ ਦੀ ਟਿੱਪਣੀ ਨਾਲ ਭਾਜਪਾ ਦਾ "ਨਕਲੀ ਰਾਸ਼ਟਰਵਾਦ" ਬਿਖਰ ਗਿਆ ਹੈ।
Kangana Ranaut
ਹੋਰ ਪੜ੍ਹੋ: CM ਚੰਨੀ ਦੀ ਕੋਠੀ ਘੇਰਨ ਚੱਲੇ AAP ਵਿਧਾਇਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਪਾਰਟੀ ਦੇ ਮੁੱਖ ਪੱਤਰ ਦੀ ਸੰਪਾਦਕੀ 'ਚ ਕਿਹਾ ਗਿਆ ਹੈ, ''ਕੰਗਨਾ ਤੋਂ ਪਹਿਲਾਂ ਕਿਸੇ ਨੇ ਵੀ ਭਾਰਤ ਦੇ ਆਜ਼ਾਦੀ ਸੰਘਰਸ਼ ਦਾ ਇਸ ਤਰ੍ਹਾਂ ਅਪਮਾਨ ਨਹੀਂ ਕੀਤਾ ਸੀ। ਹਾਲ ਹੀ ਵਿਚ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ ਸੀ ਜੋ ਪਹਿਲਾਂ ਆਜ਼ਾਦੀ ਘੁਲਾਟੀਆਂ ਨੂੰ ਦਿੱਤਾ ਜਾਂਦਾ ਸੀ। ਉਹਨਾਂ ਹੀ ਨਾਇਕਾਂ ਦਾ ਅਪਮਾਨ ਕਰਨ ਵਾਲੀ ਕੰਗਨਾ ਨੂੰ ਇਹ ਸਨਮਾਨ ਦੇਣਾ ਦੇਸ਼ ਲਈ ਮੰਦਭਾਗਾ ਹੈ।