
ਰਾਕੇਸ਼ ਟਿਕੈਤ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਜਾਤ-ਪਾਤ, ਧਰਮ ਤੇ ਜਿਨਾਹ ਦੇ ਮੁੱਦੇ 'ਤੇ ਉਲਝਾਉਣਗੀਆਂ
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਜਾਤ-ਪਾਤ, ਧਰਮ ਤੇ ਜਿਨਾਹ ਦੇ ਮੁੱਦੇ 'ਤੇ ਸਾਰਿਆਂ ਨੂੰ ਉਲਝਾਉਣਗੀਆਂ ਪਰ ਉਹ ਖੇਤੀ ਦੇ ਮੁੱਦੇ 'ਤੇ ਡਟੇ ਰਹਿਣ। ਦਰਅਸਲ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਅਗਲੇ ਸਾਲ ਦੇ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਕਿਸਾਨ ਆਗੂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ।
Rakesh Tikait
ਹੋਰ ਪੜ੍ਹੋ: ਬੇਅਦਬੀ ਮਾਮਲੇ 'ਚ SIT ਦਾ ਖੁਲਾਸਾ, ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਸੀ ਬੇਅਦਬੀ ਦੀ ਸਾਜਿਸ਼
ਰਾਕੇਸ਼ ਟਿਕੈਤ ਨੇ ਟਵੀਟ ਕੀਤਾ, “ਹੁਣ ਚੋਣਜੀਵੀ ਘਰ-ਘਰ ਆਉਣਗੇ, ਤੁਹਾਨੂੰ ਜਾਤ, ਧਰਮ ਅਤੇ ਜਿਨਾਹ ਵਿਚ ਉਲਝਾਉਣਗੇ ਪਰ ਅਸੀਂ ਕਿਸਾਨ-ਮਜ਼ਦੂਰ ਹੀ ਰਹਾਂਗੇ ਅਤੇ ਖੇਤੀ-ਕਿਸਾਨੀ ਮੁੱਦਿਆਂ 'ਤੇ ਹੀ ਡਟੇ ਰਹਾਂਗੇ”।
Tweet
ਹੋਰ ਪੜ੍ਹੋ: ਡਾਕਟਰਾਂ ਦੀ ਲਾਪਰਵਾਹੀ ਨਾਲ ਗਈ ਮਹਿਲਾ ਦੀ ਜਾਨ, ਚੜਾਇਆ ਗਲਤ ਬਲੱਡ ਗਰੁੱਪ ਦਾ ਖੂਨ
ਇਸ ਤੋਂ ਪਹਿਲਾਂ ਕਿਸਾਨ ਆਗੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਟਰੈਕਟਰ ਵੀ ਉਹੀ ਨੇ ਅਤੇ ਕਿਸਾਨ ਵੀ ਉਹੀ ਹਨ। ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਲਈ ਕਿਸਾਨ 29 ਨਵੰਬਰ ਨੂੰ ਟਰੈਕਟਰਾਂ ‘ਤੇ ਸੰਸਦ ਭਵਨ ਵੱਲ ਕੂਚ ਕਰਨਗੇ ।
Rakesh Tikait
ਹੋਰ ਪੜ੍ਹੋ: "ਕੇਂਦਰ ਸਰਕਾਰ ਕਿਸਾਨੀ ਅੰਦਲਨ ਤੋਂ ਡਰੀ ਹੋਈ ਹੈ ਇਸ ਕਰਕੇ ਹੀ ਨਹੀਂ ਕਰਦੀ ਗੱਲਬਾਤ''
ਬੀਤੇ ਦਿਨ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਖੇਤ ਦੀ ਰਾਖੀ ਕਰਦੇ ਹਾਂ, ਉਸੇ ਤਰ੍ਹਾਂ ਇਸ ਮੋਰਚੇ ਦੀ ਵੀ ਪਹਿਰੇਦਾਰੀ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਮੀਡੀਆ ਅਦਾਰਿਆਂ, ਕੈਮਰਿਆਂ ਅਤੇ ਕਲਮਾਂ ’ਤੇ ਸਰਕਾਰ ਪਹਿਰਾ ਦੇ ਰਹੀ ਹੈ। ਕੋਈ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਇਸ ਲਈ ਖੁਦ ਹੀ ਲੜਨਾ ਪਵੇਗਾ, ਨਹੀਂ ਤਾਂ ਜ਼ਮੀਨ ਨਹੀਂ ਬਚੇਗੀ।