
'ਕਿਸਾਨੀ ਸੰਘਰਸ਼ ਨਾਲ ਮੌਜੂਦਾ ਸਰਕਾਰ ਨੂੰ ਪੈ ਚੁੱਕੀ ਹੈ ਦੰਦਲ'
ਨਵੀਂ ਦਿੱਲੀ( ਹਰਜੀਤ ਕੌਰ) ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਡਟਿਆ ਨੂੰ ਲਗਭਗ 1 ਸਾਲ ਹੋ ਗਿਆ। ਹਰ ਕੋਈ ਇਸ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਮੁਹਾਲੀ ਇੰਡਸਟਰੀ ਐਸੋਸੀਸੇਸ਼ਨ ਤੋਂ ਵੀ ਵੀਰ ਦਿੱਲੀ ਅੰਦੋਲਨ 'ਤੇ ਪਹੁੰਚੇ। ਜਿਹਨਾਂ ਦਾ ਕਹਿਣ ਹੈ ਅਸੀਂ ਕਿਸਾਨ ਨਹੀਂ ਹਾਂ ਪਰ ਫਿਰ ਵੀ ਕਿਸਾਨਾਂ ਨਾਲ ਹਾਂ। ਰੋਜ਼ਾਨਾ ਸਪੋਕਸਮੈਨ ਵਲੋਂ ਇਹਨਾਂ ਵੀਰਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਇਹਨਾਂ ਵੀਰਾਂ ਨੇ ਦੱਸਿਆ ਕਿ ਜੇ ਕਿਸਾਨ ਨਹੀਂ ਹੋਣਗੇ ਤਾਂ ਅਸੀਂ ਨਹੀਂ ਹੋਵੇਗਾ ਕਿਉਂਕਿ ਇਨਸਾਨ ਖੇਤੀ 'ਤੇ ਹੀ ਨਿਰਭਰ ਕਰਦਾ ਹੈ।
photo
ਉਹਨਾਂ ਦੱਸਿਆ ਕਿ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਤੀਸਰੀ ਵਾਰ ਦਿੱਲੀ ਧਰਨੇ ਤੇ ਆਏ ਹਨ। ਪਹਿਲਾਂ ਵੀ ਜਨਵਰੀ, ਫਰਵਰੀ ਵਿਚ ਆਏ ਸਨ। ਉਹਨਾਂ ਕਿਹਾ ਕਿ ਉਹ ਮੁਹਾਲੀ ਵਿਚ ਵੀ ਕਿਸਾਨਾਂ ਦੇ ਸਮਰਥਨ ਵਿਚ ਸ਼ਾਮ ਨੂੰ ਹਰ ਰੋਜ਼ 7 ਤੋਂ 9 ਵਜੇ ਚੌਕਾਂ ਵਿਚ ਖੜ੍ਹ ਕੇ ਧਰਨਾ ਲਗਾਉਂਦੇ ਹਨ। ਕਿਸਾਨੀ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਹਨ। ਕਿਸਾਨੀ ਸੰਘਰਸ਼ ਨਾਲ ਮੌਜੂਦਾ ਸਰਕਾਰ ਨੂੰ ਦੰਦਲ ਪੈ ਚੁੱਕੀ ਹੈ।
photo
ਅਸੀਂ ਇਸ ਕਿਸਾਨੀ ਅੰਦੋਲਨ ਤੋਂ ਆਪਣਾ ਪੱਲਾ ਕਿਵੇਂ ਛਡਾਈਏ ਤਾਂ ਕਰਕੇ ਸਰਕਾਰ ਗੱਲਬਾਤ ਦਾ ਸੱਦਾ ਨਹੀਂ ਦੇ ਰਹੀ। ਸਰਕਾਰ ਦੇ ਨੱਕੀ ਧੂੰਆ ਨਿਕਲ ਚੁੱਕਿਆ ਹੈ। ਕਿਸਾਨਾਂ ਦੀ ਏਕਤਾ ਨੇ ਵਿਖਾ ਦਿੱਤਾ ਕਿ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ। ਸਰਕਾਰਾਂ ਨੂੰ ਹੁਣ ਰਾਹ ਨਹੀਂ ਲੱਭ ਰਿਹਾ ਇਸ ਕਰਕੇ ਗੱਲਬਾਤ ਦਾ ਰਾਹ ਰੁਕਿਆ ਹੋਇਆ ਹੈ।
photo
ਪੈਟਰੋਲ ਡੀਜ਼ਲ ਦੀਆਂ ਘਟੀਆਂ ਕੀਮਤਾਂ ਤੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਇਹ ਤੋਹਫਾ ਨਹੀਂ ਕਿਉਂਕਿ ਪਹਿਲਾਂ ਇਕ ਦਮ ਕੀਮਤਾਂ ਵਧਾ ਦਿੱਤੀਆਂ ਫਿਰ ਥੋੜੀਆਂ ਜਿਹੀਆਂ ਕੀਮਤਾਂ ਘਟਾ ਦਿੱਤੀਆਂ ਇਹ ਤੋਹਫਾ ਕਿਸ ਪਾਸਿਓ ਹੋਇਆ। ਉਹਨਾਂ ਕਿਹਾ ਕਿ ਸਰਕਾਰਾਂ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਪਰ ਸਾਡੇ ਕਿਸਾਨ ਵੀਰ ਬੜੇ ਸੂਝਵਾਨ ਹਨ। ਉਹਨਾਂ ਨੇ ਸ਼ਾਂਤੀ ਨਾਲ ਲੜਾਈ ਜਿੱਤਣੀ ਹੈ। ਨਵੇ ਬਣੇ ਮੁੱਖ ਮੰਤਰੀ ਚੰਨੀ ਬਾਰੇ ਬੋਲਦਿਆਂ ਉਹਨਾਂ ਕਿਹਾ ਸਰਕਾਰਾਂ ਵੋਟਾਂ ਵੇਲੇ ਲੌਲੀਪਾਪ ਦਿੰਦੀਆਂ ਹਨ ਅੱਗੇ ਵੇਖਣਾ ਹੈ ਸਰਕਾਰ ਕੀ-ਕੀ ਕਰਦੀ ਹੈ।
photo