
ਮਰਨ ਵਾਲੇ ਦੋਵੇਂ ਗੁਜਰਾਤ ਦੇ ਸ਼ਹਿਰ ਗਿਰ ਸੋਮਨਾਥ ਦੇ ਰਹਿਣ ਵਾਲੇ ਹਨ।
ਅਟਾਰੀ: ਪਾਕਿਸਤਾਨ ਦੀ ਜੇਲ੍ਹ ਵਿੱਚ ਦੋ ਭਾਰਤੀ ਮਛੇਰਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਦੋਵੇਂ ਇੱਕੋ ਜੇਲ੍ਹ ਵਿੱਚ ਬੰਦ ਸਨ ਅਤੇ ਦੋਵੇਂ ਗੁਜਰਾਤ ਦੇ ਰਹਿਣ ਵਾਲੇ ਹਨ। ਫਿਲਹਾਲ ਦੋਵਾਂ ਦੀਆਂ ਲਾਸ਼ਾਂ ਪਾਕਿ ਰੇਂਜਰਾਂ ਨੇ ਭਾਰਤੀ ਕਸਟਮ ਵਿਭਾਗ ਨੂੰ ਸੌਂਪ ਦਿੱਤੀਆਂ ਹਨ। ਜਿਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਗੁਜਰਾਤ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਦੀ ਪਛਾਣ ਜੇਤਨ ਭਾਈ ਅਤੇ ਉਕਾ ਭਾਈ ਵਜੋਂ ਹੋਈ ਹੈ। ਦੋਵੇਂ ਗੁਜਰਾਤ ਦੇ ਸ਼ਹਿਰ ਗਿਰ ਸੋਮਨਾਥ ਦੇ ਰਹਿਣ ਵਾਲੇ ਹਨ। ਪਾਕਿਸਤਾਨ ਸਰਕਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਦੋਵਾਂ ਦੀ ਮੌਤ ਕਿਵੇਂ ਹੋਈ ਪਰ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਲਾਸ਼ਾਂ ਸਮੇਤ ਭਾਰਤ ਭੇਜ ਦਿੱਤੀ ਗਈ ਹੈ।
ਜਿਸ ਨੂੰ ਹੁਣ ਗੁਜਰਾਤ ਵਿੱਚ ਖੋਲ੍ਹਿਆ ਜਾਵੇਗਾ। ਇੰਨਾ ਹੀ ਨਹੀਂ ਲਾਸ਼ਾਂ ਦਾ ਦੁਬਾਰਾ ਪੋਸਟਮਾਰਟਮ ਕਰਨਾ ਹੈ ਜਾਂ ਨਹੀਂ, ਇਹ ਵੀ ਗੁਜਰਾਤ ਸਰਕਾਰ ਤੈਅ ਕਰੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲੇ ਦੋਵੇਂ ਮਛੇਰੇ ਪਾਕਿਸਤਾਨ ਦੀ ਇਸਲਾਮਾਬਾਦ ਜੇਲ੍ਹ ਵਿੱਚ ਬੰਦ ਸਨ। ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਨੂੰ ਪਹਿਲਾਂ ਲਾਹੌਰ ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਬੀਐਸਐਫ ਅਤੇ ਭਾਰਤੀ ਕਸਟਮ ਦੇ ਹਵਾਲੇ ਕਰ ਦਿੱਤਾ ਗਿਆ