
ਅਕਤੂਬਰ ਵਿਚ 3.8 ਫ਼ੀ ਸਦੀ ਘਟਿਆ ਸਨਅਤੀ ਉਤਪਾਦਨ
ਨਵੀਂ ਦਿੱਲੀ : ਅਰਥਚਾਰੇ ਦੀ ਸਿਹਤ ਵਿਚ ਸੁਧਾਰ ਹੁੰਦਾ ਨਹੀਂ ਦਿਸ ਰਿਹਾ। ਬਿਜਲੀ, ਖਣਨ ਅਤੇ ਨਿਰਮਾਣ ਖੇਤਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਸਨਅਤੀ ਉਤਦਾਪਨ ਅਕਤੂਬਰ ਮਹੀਨੇ ਵਿਚ 3.8 ਫ਼ੀ ਸਦੀ ਘੱਟ ਗਿਆ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦ ਸਨਅਤੀ ਉਤਪਾਦਨ ਵਿਚ ਕਮੀ ਦਰਜ ਕੀਤੀ ਗਈ ਹੈ।
ਕੌਮੀ ਸੰਖਿਅਕੀ ਦਫ਼ਤਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਨਅਤੀ ਉਤਪਾਦਨ ਵਿਚ ਸਤੰਬਰ ਮਹੀਨੇ ਵਿਚ 4.3 ਫ਼ੀ ਸਦੀ ਅਤੇ ਅਗੱਸਤ ਮਹੀਨੇ ਵਿਚ 1.4 ਫ਼ੀ ਸਦੀ ਦੀ ਗਿਰਾਵਟ ਆਈ ਸੀ।
Electricity
ਜੁਲਾਈ ਵਿਚ ਇਹ 4.9 ਫ਼ੀ ਸਦੀ ਘਟਿਆ ਸੀ। ਸਨਅਤੀ ਉਤਪਾਦਨ ਸੂਚਕ ਅੰਕ ਵਜੋਂ ਮਾਪੇ ਜਾਂਦੇ ਸਨਅਤੀ ਉਤਪਾਦਨ ਵਿਚ ਇਕ ਸਾਲ ਪਹਿਲਾਂ ਇਸੇ ਮਹੀਨੇ 8.4 ਫ਼ੀ ਸਦੀ ਦਾ ਵਾਧਾ ਹੋਇਆ ਸੀ। ਅੰਕੜਿਆਂ ਮੁਤਾਬਕ ਅਪ੍ਰੈਲ ਅਕਤੂਬਰ ਦੌਰਾਨ ਸਨਅਤੀ ਉਤਪਾਦਨ 0.5 ਫ਼ੀ ਸਦੀ ਦੇ ਵਾਧੇ ਨਾਲ ਲਗਭਗ ਸਥਿਰ ਰਿਹਾ ਜਦਕਿ ਪਿਛਲੇ ਵਿੱਤ ਵਰ੍ਹੇ ਦੇ ਇਸ ਅਰਸੇ ਵਿਚ ਇਸ ਵਿਚ 5.7 ਫ਼ੀ ਸਦੀ ਵਾਧਾ ਹੋਇਆ ਸੀ।
Economy
ਨਿਰਮਾਣ ਖੇਤਰ ਵਿਚ ਅਕਤੂਬਰ ਮਹੀਨੇ ਵਿਚ 2.1 ਫ਼ੀ ਸਦੀ ਦੀ ਕਮੀ ਆਈ ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ 8.2 ਦੀ ਸਦੀ ਦਾ ਵਾਧਾ ਹੋਇਆ ਸੀ। ਅੰਕੜਿਆਂ ਮੁਤਾਬਕ ਬਿਜਲੀ ਉਤਪਾਦਨ ਵਿਚ ਅਕਤੂਬਰ 2019 ਵਿਚ ਤੀਬਰ 12.2 ਫ਼ੀ ਸਦੀ ਦੀ ਕਮੀਆਈ ਜਦਕਿ ਪਿਛਲੇ ਸਾਲ ਇਸੇ ਮਹੀਨੇ 10.8 ਫ਼ੀ ਸਦੀ ਦਾ ਵਾਧਾ ਹੋਇਆ ਸੀ।
Industrial output fell 3.8 percent in October
ਖਣਨ ਉਤਪਾਦਨ ਵਿਚ ਇਸੇ ਮਹੀਨੇ 8 ਫ਼ੀ ਸਦੀ ਦੀ ਕਮੀ ਆਈ ਜਦਕਿ ਪਿਛਲੇ ਵਿੱਤ ਵਰ੍ਹੇ ਦੇ ਇਸੇ ਮਹੀਨੇ ਇਸ ਵਿਚ 7.3 ਫ਼ੀ ਸਦੀ ਦਾ ਵਾਧਾ ਹੋਇਆ ਸੀ। ਇਸੇ ਤਰ੍ਹਾਂ ਨਿਵੇਸ਼ ਦਾ ਸ਼ੀਸ਼ਾ ਕਹੀਆਂ ਜਾਣ ਵਾਲੀਆਂ ਪੂੰਜੀਗਤ ਵਸਤਾਂ ਦਾ ਉਤਪਾਦਨੀ ਅਕਤੂਬਰ ਵਿਚ 21.9 ਫ਼ੀ ਸਦੀ ਘਟਿਆ ਜਦਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਇਸ ਵਿਚ 16.9 ਫ਼ੀ ਸਦੀ ਦਾ ਵਾਧਾ ਹੋਇਆ ਸੀ।
Indian economy
ਟਿਕਾਊ ਉਪਭੋਗਤਾ ਅਤੇ ਗ਼ੈਰ ਟਿਕਾਊ ਉਪਭੋਗਤਾ ਵਸਤਾਂ ਦੇ ਉਤਪਾਦਨ ਵਿਚ ਕ੍ਰਮਵਾਰ 18 ਫ਼ੀ ਸਦੀ ਅਤੇ 1.1 ਫ਼ੀ ਸਦੀ ਦੀ ਕਮੀ ਆਈ ਹੈ। ਮੁਢਲੀਆਂ ਲੋੜਾਂ ਦੀਆਂ ਵਸਤਾਂ ਦੇ ਉਤਪਾਦਨ ਵਿਚ ਸਾਲਾਨਾ ਆਧਾਰ 'ਤੇ 6 ਫ਼ੀ ਸਦੀ ਦੀ ਕਮੀ ਆਈ ਹੈ। 23 ਸਨਅਤੀ ਸਮੂਹਾਂ ਵਿਚੋਂ 18 ਦੀ ਵਾਧਾ ਦਰ ਵਿਚ ਇਸ ਸਾਲ ਅਕਤੂਬਰ ਮਹੀਨੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਦਰਜ ਕੀਤੀ ਗਈ ਹੈ। ਕੰ
ਪਿਊਟਰ, ਇਲੈਕਟ੍ਰਾਨਿਕ ਅਤੇ ਆਪਟਿਕ ਉਤਪਾਦਾਂ ਦੇ ਨਿਰਮਾਣ ਵਿਚ 31.3 ਫ਼ੀ ਸਦੀ ਦੀ ਗਿਰਾਵਟ ਆਈ ਜਦਕਿ ਮੋਟਰ ਵਾਹਨ, ਟਰੇਲਰ ਅਤੇ ਸੈਮੀ ਟਰੇਲਰ ਦੇ ਉਤਪਾਦਨ ਵਿਚ 27.9 ਫ਼ੀ ਸਦੀ ਦੀ ਕਮੀ ਆਈ।