
ਕਿਹਾ - ਪਿਛਲੇ 5-6 ਸਾਲ 'ਚ ਕੁਝ ਵਿਕਾਸ ਵੇਖਿਆ ਪਰ ਹੁਣ ਕੋਈ ਉਮੀਦ ਨਹੀਂ
ਨਵੀਂ ਦਿੱਲੀ : ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਜੀਤ ਬਨਰਜੀ ਨੂੰ ਸਾਲ 2019 ਦਾ ਅਰਥ ਸ਼ਾਸਤਰ ਦਾ ਨੋਬਲ ਐਵਾਰਡ ਦਿੱਤਾ ਗਿਆ ਹੈ। ਐਵਾਰਡ ਜਿੱਤਣ ਤੋਂ ਬਾਅਦ ਅਭਿਜੀਤ ਨੇ ਭਾਰਤੀ ਅਰਥਚਾਰੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਡਾਵਾਂਡੋਲ ਹਾਲਤ 'ਚ ਹੈ ਅਤੇ ਮੌਜੂਦਾ ਅੰਕੜੇ ਵੇਖੀਏ ਤਾਂ ਸੁਧਾਰ ਹੀ ਫਿਲਹਾਲ ਕੋਈ ਗੁੰਜਾਇਸ਼ ਨਹੀਂ ਹੈ।
Indian economy slowing growth a serious concern : Abhijit Banerjee
ਅਭਿਜੀਤ ਨੇ ਨੋਬਲ ਲਈ ਚੁਣੇ ਜਾਣ ਤੋਂ ਬਾਅਦ ਕਿਹਾ, "ਪਿਛਲੇ 5-6 ਸਾਲਾਂ 'ਚ ਅਸੀ ਕੁਝ ਵਿਕਾਸ ਵੇਖਿਆ ਪਰ ਹੁਣ ਉਹ ਭਰੋਸਾ ਵੀ ਖ਼ਤਮ ਹੋ ਗਿਆ ਹੈ।" ਉਨ੍ਹਾਂ ਕਿਹਾ, "ਅਜਿਹਾ ਕਈ ਸਾਲਾਂ 'ਚ ਪਹਿਲੀ ਵਾਰ ਹੋਇਆ ਹੈ ਤਾਂ ਇਹ ਇਕ ਬਹੁਤ ਵੱਡੀ ਚਿਤਾਵਨੀ ਦਾ ਸੰਕੇਤ ਹੈ। ਭਾਰਤ 'ਚ ਇਕ ਬਹਿਸ ਚੱਲ ਰਹੀ ਹੈ ਕਿ ਕਿਹੜਾ ਅੰਕੜਾ ਸਹੀ ਹੈ ਅਤੇ ਸਰਕਾਰ ਦਾ ਖ਼ਾਸ ਤੌਰ 'ਤੇ ਇਹ ਮੰਨਣਾ ਹੈ ਕਿ ਸਾਰੇ ਅੰਕੜੇ ਗਲਤ ਹਨ, ਜੋ ਅਸੁਵਿਧਾਜਨਕ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਵੀ ਇਹ ਹੁਣ ਮੰਨਣ ਲੱਗੀ ਹੈ ਕਿ ਕੁਝ ਸਮੱਸਿਆ ਹੈ। ਅਰਥਚਾਰਾ ਬਹੁਤ ਤੇਜ਼ੀ ਨਾਲ ਹੌਲੀ ਹੋ ਰਿਹਾ ਹੈ। ਕਿੰਨੀ ਤੇਜੀ ਨਾਲ, ਇਹ ਸਾਨੂੰ ਨਹੀਂ ਪਤਾ ਹੈ। ਅੰਕੜਿਆਂ ਬਾਰੇ ਵਿਵਾਦ ਹਨ, ਪਰ ਮੈਨੂੰ ਲੱਗਦਾ ਹੈ ਕਿ ਇਹ ਤੇਜ਼ ਹੈ।"
Indian economy slowing growth a serious concern : Abhijit Banerjee
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਭਿਜੀਤ ਬਨਰਜੀ, ਉਨ੍ਹਾਂ ਦੀ ਪਤਨੀ ਐਸਥਰ ਡੁਫਲੋ ਅਤੇ ਉਨ੍ਹਾਂ ਦੇ ਸਾਥੀ ਮਿਖਾਈਲ ਕ੍ਰੇਮਰ ਨੂੰ ਸੰਯੁਕਤ ਤੌਰ 'ਤੇ ਅਰਥ ਸ਼ਾਸਤਰ ਦਾ ਨੋਬਲ ਐਵਾਰਡ ਮਿਲਿਆ ਸੀ। ਅਭਿਜੀਤ ਦਾ ਜਨਮ ਕੋਲਕਾਤਾ 'ਚ 21 ਫ਼ਰਵਰੀ 1961 ਨੂੰ ਹੋਇਆ ਸੀ। ਉਨ੍ਹਾਂ ਨੇ ਕੋਲਕਾਤਾ ਯੂਨੀਵਰਸਿਟੀ ਅਤੇ ਜਵਾਹਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਸਾਲ 1981 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ ਕੀਤੀ। ਉਨ੍ਹਾਂ ਨੇ ਦਿੱਲੀ ਦੀ ਜਵਾਹਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥਸ਼ਾਸਤਰ 'ਚ ਐਮ. ਏ. ਕੀਤੀ। ਇਸ ਤੋਂ ਬਾਅਦ ਪੜ੍ਹਾਈ ਲਈ ਅਮਰੀਕਾ ਚਲੇ ਗਏ।
Indian economy slowing growth a serious concern : Abhijit Banerjee
ਸਾਲ 1988 ਵਿਚ ਹਾਰਵਰਡ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੀ.ਐਚ.ਡੀ. ਕੀਤੀ। ਅਭਿਜੀਤ ਨੇ ਅਰਥਸ਼ਾਸਤਰੀ ਅਸਥਰ ਡੁਫਲੋ ਨਾਲ ਵਿਆਹ ਕੀਤਾ। ਦੋਹਾਂ 'ਚ ਪ੍ਰੇਮ ਵਿਆਹ ਹੋਇਆ ਅਤੇ 2015 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਅਭਿਜੀਤ ਨਾਲ ਅਸਥਰ ਡੁਫਲੋ ਨੂੰ ਵੀ ਇਸ ਵਾਰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਅਸਥਰ ਡੁਫਲੋ ਅਰਥਸ਼ਾਸਤ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ ਦੂਜੀ ਮਹਿਲਾ ਹੈ।