
ਕਿਸਾਨਾਂ ਨੂੰ 6000 ਰੁਪਏ ਦੇ ਕੇ ਮਜ਼ਾਕ ਕਰ ਰਹੀ ਹੈ ਸਰਕਾਰ- ਸਿੱਧੂ
ਚੰਡੀਗੜ੍ਹ: ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ‘ਤੇ ਫਿਰ ਹਮਲਾ ਬੋਲਿਆ ਹੈ। ਨਵਜੋਤ ਸਿੱਧੂ ਨੇ ਟਵੀਟ ਕਰ ਕੇ ਕਿਹਾ ਕਿ ਕਿਸਾਨ ਕੋਈ ਕਰਜ਼ਾ ਮੁਆਫੀ ਜਾਂ ਸਬਸਿਡੀ ਨਹੀਂ ਮੰਗ ਰਹੇ। ਉਹ ਅਪਣੇ ਹੱਕ ਦੀ ਕਮਾਈ ਤੇ ਉਚਿਤ ਕੀਮਤਾਂ ਲਈ ਲੜ ਰਹੇ ਹਨ।
Navjot Singh Sidhu
ਕੇਂਦਰ ਸਰਕਾਰ ਸਵਾਮੀਨਾਥਰ ਕਮਿਸ਼ਨ ਦੇ ਸੀ2 ਫਾਰਮੂਲੇ ਨੂੰ ਲਾਗੂ ਕਰਨ ਦੀ ਬਜਾਏ ਕਿਸਾਨ ਦੀ ਆਮਦਨ ‘ਤੇ ਕਬਜ਼ਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਪਰ ਸਰਕਾਰ ਨੇ ਉਹਨਾਂ ਨੂੰ 6000 ਰੁਪਏ ਦੇ ਦਿੱਤੇ ਯਾਨੀ ਕਿ ਹਰ ਮਹੀਨੇ 500 ਰੁਪਏ ਦਾ ਲੋਲੀਪੋਪ ਫੜ੍ਹਾ ਦਿੱਤਾ।
Farmer
ਨਵਜੋਤ ਸਿੱਧੂ ਨੇ ਕਿਹਾ ਕਿ 1970 ਵਿਚ 73 ਰੁਪਏ ਪ੍ਰਤੀ ਕੁਇੰਟਲ ਕਣਕ ਦੀ ਐਮਐਸਪੀ ਸੀ। ਇਕ ਪ੍ਰੋਫੈਸਰ ਨੂੰ 90 ਰੁਪਏ ਤਨਖ਼ਾਹ ਮਿਲਦੀ ਸੀ, ਉਹਨਾਂ ਦੀ ਤੇ ਸਰਕਾਰੀ ਕਰਮਚਾਰੀਆਂ ਦੀ ਤਨਖ਼ਾਹ ਅੱਜ 1000 ਗੁਣਾ ਵਧ ਗਈ। ਪਰ ਕਿਸਾਨ ਦੀ ਐਮਐਸਪੀ ਸਿਰਫ਼ 19 ਗੁਣਾ ਵਧੀ ਹੈ।
Farmers Protest
ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ 6000 ਰੁਪਏ ਦੇ ਕੇ ਮਜ਼ਾਕ ਕਰ ਰਹੀ ਹੈ। ਕਿਸਾਨਾਂ ਨੂੰ ਇਕ ਦਿਨ ਦਾ ਹੀ 1000-2000 ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿਸਾਨਾਂ ਨੂੰ ਸਰਕਾਰ ਲੋਲੀਪੋਪ ਦੇ ਰਹੀ ਹੈ, ਜਿਸ ਵਿਚ ਕੁਝ ਨਹੀਂ ਹੈ।
Farmers are not seeking loan waiver nor subsidy, they are fighting for rightful Income & fair prices. Instead of fully implementing Swaminathan’s C2 Formula, Govt is taking away there assured income. They promised to double farmers income but gave 6000 Rs (500 Per Month) lollipop pic.twitter.com/IkYhsahlMb
— Navjot Singh Sidhu (@sherryontopp) December 13, 2020