ਪਿਓ ਤੇ ਭਰਾ ਸਰਹੱਦਾਂ 'ਤੇ ਅਤੇ ਧੀਆਂ ਦਿੱਲੀ 'ਚ ਸ਼ੇਰਨੀਆਂ ਵਾਂਗ ਰਹੀਆਂ ਨੇ ਗਰਜ
Published : Dec 13, 2020, 2:45 pm IST
Updated : Dec 13, 2020, 3:03 pm IST
SHARE ARTICLE
farmer daughter
farmer daughter

ਸਾਨੂੰ ਕੰਗਣਾ ਨੂੰ ਮੱਹਤਤਾ ਦੇਣ ਦੀ ਲੋੜ ਨਹੀਂ

ਨਵੀਂ ਦਿੱਲੀ (ਸ਼ੈਸ਼ਵ ਨਾਗਰਾ)  - ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਵਿੱਚ ਕਿਸਾਨ ਪਰਿਵਾਰ ਦੀਆਂ ਅਜਿਹੀਆਂ ਧੀਆਂ ਵੀ ਡਟੀਆਂ ਹੋਈਅਂ ਹਨ ਜਿਨ੍ਹਾਂ ਦੇ ਪਿਓ ਤੇ ਭਰਾ ਸਰਹੱਦਾਂ 'ਦੇ ਡਟੇ ਹੋਏ ਹਨ । ਦਿੱਲੀ ਸਿੰਘੂ ਬਾਰਡਰ ਤੇ ਇਹ ਕਿਸਾਨ ਧੀਆਂ ਸ਼ੇਰਨੀਆਂ ਵਾਂਗ ਗਰਜ ਰਹੀਆਂ ਹਨ। ਇਸ ਧਰਨੇ 'ਚ ਸ਼ਾਮਿਲ ਕਿਸਾਨ ਧੀ ਸਿਮਰਨ ਕੌਰ ਨੇ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਕਿਹਾ ਕਿ "ਸਾਰੇ ਲੋਕ ਜਾਣਦੇ ਹਨ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਹਨ। ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਵੀ ਕਿਸਾਨਾਂ ਦੇ ਹੱਕ ਵਿਚ ਡਟੀ ਹੋਈ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ।" 

farmer

ਉਨ੍ਹਾਂ ਅੱਗੇ ਕਿਹਾ ਕਿ ਪੜ੍ਹੇ ਲਿਖੇ ਲੋਕ ਇਨ੍ਹਾਂ ਕਾਨੂੰਨਾਂ ਨੂੰ ਚੰਗੀ ਤਰਾਂ ਸਮਝਦੇ ਹਨ ਪਰ ਇਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਵਿਚ ਪੜ੍ਹੇ ਲਿਖੇ ਲੋਕ ਨਹੀਂ ਹਨ ਇਹ ਸਭ ਲੋਕ ਸਮਝ ਨਹੀਂ ਸਕਦੇ ਹਨ। ਪਰ ਇਨ੍ਹਾਂ ਦਾ ਭੁਲੇਖਾ ਹੈ।  ਇਨ੍ਹਾਂ ਸਭ ਨੂੰ ਡਾਟਾ ਚੈੱਕ ਕਰਵਾਣਾ ਚਾਹੀਦਾ ਹੈ ਸਭ ਤੋਂ ਜਿਆਦਾ ਲੋਕ ਹੀ ਪੰਜਾਬ ਦੇ ilets ਪਾਸ ਕਰਦੇ ਹਨ,  ਪੰਜਾਬੀ ਲੋਕ ਹੀ ਸਭ ਤੋਂ ਜਿਆਦਾ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਹਨ। ਕੰਗਨਾ ਰਣਾਵਤ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ "ਸਾਨੂੰ ਉਸਨੂੰ ਮੱਹਤਤਾ ਦੇਣ ਦੀ ਲੋੜ ਨਹੀਂ ਉਹ ਬਾਰ ਬਾਰ ਲਿਖਦੀ ਹੈ ਮੈਨੂੰ ਤੁਸੀ ਮਹਾਨ ਬਣਾ ਦਿਓ ਮਹਾਨ ਦਿਓ। " 

farmer

ਇਸ ਤੋਂ ਬਾਅਦ ਦੂਜੀ ਕਿਸਾਨ ਧੀ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ "ਪਹਿਲਾਂ ਕਿਸਾਨਾਂ ਨੂੰ ਕਹਿ ਰਹੇ ਸੀ ਬੁਰਾੜੀ ਦੇ ਮੈਦਾਨ ਵਿੱਚ ਚਲੇ ਜਾਣ ਉਦੋਂ ਹੀ ਅਸੀਂ ਮੀਟਿੰਗ ਕਰਾਂਗੇ  ਪਰ ਜਦੋ ਕਿਸਾਨਾਂ ਇਥੇ ਹੀ ਡਟ ਗਏ ਤੇ ਉਦੋਂ ਹੀ ਕਿਸਾਨਾਂ ਨੂੰ  ਮੀਟਿੰਗ ਲਈ ਸੱਦ ਲਿਆ ਹੈ ਪਰ ਅਸੀਂ ਅੱਗੇ ਹੀ ਵੱਧ ਰਹੇ ਹਨ। ਮੈਨੂੰ ਉਮੀਦ ਹੈ ਕਿ ਸਭ ਕਿਸਾਨ ਇੱਥੋਂ ਜਿੱਤ ਕੇ ਹੀ ਵਾਪਸ ਜਾਣਗੇ। ਇਹ ਲੋਕ ਸਾਡੀ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੇ ਹਨ ਪਰ ਅਸੀਂ ਇਦਾ ਨਹੀਂ ਹੋਣ ਦੇਵੇਗਾ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਰਵਾਂਗੇ।"

ਉਨ੍ਹਾਂ ਨੇ ਕਿਹਾ ਅਸੀਂ ਲੋਕ ਸਿਰਫ ਗਰੀਬ ਪਰਿਵਾਰ ਨਾਲ ਹੀ ਸਬੰਧ ਨਹੀਂ ਰੱਖਦੇ ਸਿਰਫ ਸਾਡੇ ਘਰ ਦੇ ਤਿੰਨ ਮੈਂਬਰ ਆਰਮੀ 'ਚ ਹਨ। ਦਿੱਲੀ ਪੁਲਿਸ ਸਾਡੀ ਰਖਵਾਲੀ ਲਈ ਖੜੀ ਹੈ ਤਾਂ ਜੋ ਕੋਈ ਦੁਰਘਟਨਾ ਨਾ ਹੋ ਜਾਵੇ। ਉਹ ਸਾਡੀ ਮਦਦ ਲਈ ਦਿਨ ਰਾਤ ਖੜ੍ਹੇ ਹਨ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਕਿਸਾਨਾਂ ਨੂੰ 18 ਦਿਨ ਹੋ ਗਏ ਹਨ ਕਿਸਾਨੀ ਧਰਨੇ ਵਿਚ ਬੈਠੇ ਹੋਏ ਅਸੀਂ ਵੀ ਉਨ੍ਹਾਂ ਦਾ ਸਾਥ ਦਵਾਂਗੇ ਹੁਣ ਪਿੱਛੇ ਨਹੀਂ ਹਟਾਂਗੇ ਜਿੱਤ ਕੇ ਵਾਪਿਸ ਜਾਵਾਂਗੇ।   

farmer

ਕਿਸਾਨ ਧੀਆਂ ਦੀਆ ਮਾਤਾ ਜੀ ਨੇ ਕਿਹਾ ਕਿ ਮੇਰੇ ਪਤੀ ਪਹਿਲੇ ਦਿਨ ਜਦੋ ਮੋਰਚੇ ਵਿਚ ਆਏ ਸਨ ਤਾਂ ਦਿੱਲੀ ਵਿੱਚ ਉਹ ਸਭ ਤੋਂ ਪਹਿਲਾਂ ਆਏ ਸਨ ਉਦੋਂ ਦਿੱਲੀ ਪੁਲਿਸ ਕਹਿੰਦੇ ਸਨ  ਤੁਹਾਨੂੰ ਬੁਰਾੜੀ ਭੇਜ ਦੇਣਗੇ ਪਰ ਮੇਰੇ ਪਤੀ ਦਿੱਲੀ ਪੁਲਿਸ ਕੋਲੋਂ ਨਜ਼ਰ ਬਚਾ ਕੇ ਭੱਜ ਗਏ ਸਨ। ਉਨ੍ਹਾਂ ਨੇ ਅੱਗੇ ਕਿਹਾ "ਅਸੀਂ ਪੰਜਾਬੀ ਹਾਂ ਅਸੀਂ ਨਹੀਂ ਡਰਦੇ, ਪਿੱਛੇ ਸਮੇਂ ਸ਼ਾਹੀਨ ਬਾਗ ਚ ਮੋਰਚਾ ਲੱਗਿਆ ਹੋਇਆ ਸੀ ਮੇਰੀ ਧੀ ਉਸ ਵੇਲੇ ਪੜ੍ਹਦੀ ਸੀ ਰੋਜ ਫਿਕਰ ਕਰਦੀ ਸੀ, ਉਸ ਵੇਲੇ ਸੋਚਦੇ ਸੀ ਮੁਸਲਿਮਾਂ ਨਾਲ, ਮੁਸਲਿਮਾਂ ਕੁੜੀਆਂ ਨਾਲ ਧੱਕਾ ਹੁੰਦਾ ਸੀ ਕਦੋ ਖ਼ਤਮ ਹੋਵੇਗਾ।" ਉਸ ਵੇਲੇ ਅਸੀਂ ਉਨ੍ਹਾਂ ਬੱਚਿਆਂ ਦੇ ਹੱਕ ਵਿੱਚ ਸੀ। "

farmer
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement