Priyanka Gandhi First Speech in Lok Sabha: ਪ੍ਰਿਅੰਕਾ ਨੇ ਲੋਕ ਸਭਾ ’ਚ ਪਹਿਲੇ ਭਾਸ਼ਣ ’ਚ ਪੀੜਤ ਪਰਿਵਾਰਾਂ ਦੇ ਤਜ਼ਰਬੇ ਕੀਤੇ ਸਾਂਝੇ  

By : BALJINDERK

Published : Dec 13, 2024, 2:39 pm IST
Updated : Dec 13, 2024, 2:39 pm IST
SHARE ARTICLE
Priyanka Gandhi First Speech in Lok Sabha
Priyanka Gandhi First Speech in Lok Sabha

Priyanka Gandhi First Speech in Lok Sabha : ਸ਼ੁਰੂਆਤੀ ਭਾਸ਼ਣ ਦੌਰਾਨ ਉਨਾਵ, ਆਗਰਾ ਅਤੇ ਸੰਭਲ ਦਾ ਕੀਤਾ ਜ਼ਿਕਰ

Priyanka Gandhi First Speech in Lok Sabha :  ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵੀ ਹੰਗਾਮਾ ਜਾਰੀ ਹੈ। ਇਸ ਦੌਰਾਨ ਸ਼ੁੱਕਰਵਾਰ ਤੋਂ ਸੰਵਿਧਾਨ 'ਤੇ ਬਹਿਸ ਸ਼ੁਰੂ ਹੋ ਗਈ। ਸੱਤਾਧਾਰੀ ਪਾਰਟੀ ਵੱਲੋਂ ਚਰਚਾ ਦੀ ਸ਼ੁਰੂਆਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਪ੍ਰਿਅੰਕਾ ਵਾਡਰਾ ਨੇ ਵਿਰੋਧੀ ਪੱਖ ਤੋਂ ਚਰਚਾ ਸ਼ੁਰੂ ਕੀਤੀ।

ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਉਨਾਵ, ਆਗਰਾ ਅਤੇ ਸੰਭਲ ਦਾ ਜ਼ਿਕਰ ਕੀਤਾ। ਪ੍ਰਿਅੰਕਾ ਵਾਡਰਾ ਨੇ ਆਪਣੇ ਭਾਸ਼ਣ ਵਿੱਚ ਹਿੰਸਾ ਦਾ ਮੁੱਦਾ ਉਠਾਇਆ। ਉਨ੍ਹਾਂ ਵੱਖ-ਵੱਖ ਮਾਮਲਿਆਂ ’ਚ ਪੀੜਤਾਂ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤਾਂ ਦੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਪ੍ਰਿਅੰਕਾ ਦੇ ਭਾਸ਼ਣ ਦੌਰਾਨ ਸੱਤਾਧਾਰੀ ਪਾਰਟੀ ਦੇ ਇੱਕ ਮੈਂਬਰ ਨੂੰ ਹੱਸਦੇ ਦੇਖ ਪ੍ਰਿਅੰਕਾ ਨੇ ਕਿਹਾ ਕਿ ਤੁਸੀਂ ਹੱਸ ਰਹੇ ਹੋ, ਇਹ ਗੰਭੀਰ ਮਾਮਲਾ ਹੈ।

ਪ੍ਰਿਅੰਕਾ ਵਾਡਰਾ ਨੇ ਜਾਤੀ ਜਨਗਣਨਾ ਦਾ ਮੁੱਦਾ ਉਠਾਇਆ

ਪ੍ਰਿਅੰਕਾ ਵਾਡਰਾ ਨੇ ਕਿਹਾ ਕਿ ਜਦੋਂ ਅਸੀਂ ਜਾਤੀ ਗਣਨਾ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਕਹਿੰਦੀ ਹੈ ਕਿ ਉਹ ਮੱਝਾਂ ਚੋਰੀ ਕਰਨਗੇ, ਮੰਗਲਸੂਤਰ ਲਾਹ ਦੇਣਗੇ। ਇਹ ਗੰਭੀਰਤਾ ਨਹੀਂ ਹੈ। ਇਹ ਸਰਕਾਰ ਰਾਖਵੇਂਕਰਨ ਨੂੰ ਕਮਜ਼ੋਰ ਕਰ ਰਹੀ ਹੈ।

ਪ੍ਰਿਯੰਕਾ ਨੇ ਦੋਸ਼ ਲਾਇਆ ਕਿ ਸਰਕਾਰ ਅਤੀਤ ਬਾਰੇ ਬਹੁਤ ਜ਼ਿਆਦਾ ਗੱਲਾਂ ਕਰਦੀ ਹੈ। ਨਹਿਰੂ ਨੇ ਕੁਝ ਨਹੀਂ ਕੀਤਾ, ਉਨ੍ਹਾਂ ਕੁਝ ਨਹੀਂ ਕੀਤਾ ਤਾਂ... ਮੈਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ। ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ ਜਾਂ ਨਹੀਂ?

ਪ੍ਰਿਅੰਕਾ ਵਾਡਰਾ ਦੇ ਪਹਿਲੇ ਸੰਬੋਧਨ ਬਾਰੇ ਵੱਡੀਆਂ ਗੱਲਾਂ

ਇਕ ਆਦਮੀ (ਅਡਾਨੀ) ਲਈ ਨਿਯਮ ਬਦਲੇ ਜਾ ਰਹੇ ਹਨ।

ਬੈਲਟ ਪੇਪਰ ਰਾਹੀਂ ਚੋਣਾਂ ਕਰਵਾਓ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਤੁਸੀਂ ਪੈਸੇ ਦੇ ਬਲਬੂਤੇ ’ਤੇ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਨੂੰ ਤੋੜਦੇ ਹੋ।

ਭਾਰਤ ਦਾ ਸੰਵਿਧਾਨ ਸੰਘ (ਆਰਐਸਐਸ) ਦਾ ਸੰਵਿਧਾਨ ਨਹੀਂ ਹੈ।

ਭਾਜਪਾ ਕੋਲ ਵਾਸ਼ਿੰਗ ਮਸ਼ੀਨਾਂ ਹਨ। ਜੋ ਕੋਈ ਇੱਥੋਂ ਚਲਾ ਜਾਂਦਾ ਹੈ, ਉਹ ਬੇਦਾਗ ਹੋ ਜਾਂਦਾ ਹੈ।

ਜਨਤਾ ਨੂੰ ਸੱਚ ਬੋਲਣ ਤੋਂ ਡਰਾਇਆ ਜਾ ਰਿਹਾ ਹੈ। ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਦੀ ਮੀਡੀਆ ਮਸ਼ੀਨ ਝੂਠ ਫੈਲਾਉਂਦੀ ਹੈ। 

(For more news apart from Priyanka shared experiences of the victims' families in her first speech in the Lok Sabha News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement