
ਚਾਹ ਦੀਆਂ ਚੁਸਕੀਆਂ ਲੈਣਾ ਲਗਭੱਗ ਹਰ ਕਿਸੇ ਦੇ ਲਾਈਫਸਟਾਈਲ ਦਾ ਇਕ ਅਨਿੱਖੜਵਾਂ ਅੰਗ ਹੁੰਦਾ ਹੈ ਪਰ ਕੀ ਤੁਸੀਂ ਪੂਰੇ ਦਿਨ ਕੇਵਲ ਚਾਹ ਦੇ ਇਕ ਕੌਲੇ 'ਤੇ ਗੁਜਾਰ ਸਕਦੇ ...
ਕੋਰੀਆ : ਚਾਹ ਦੀਆਂ ਚੁਸਕੀਆਂ ਲੈਣਾ ਲਗਭੱਗ ਹਰ ਕਿਸੇ ਦੇ ਲਾਈਫਸਟਾਈਲ ਦਾ ਇਕ ਅਨਿੱਖੜਵਾਂ ਅੰਗ ਹੁੰਦਾ ਹੈ ਪਰ ਕੀ ਤੁਸੀਂ ਪੂਰੇ ਦਿਨ ਕੇਵਲ ਚਾਹ ਦੇ ਇਕ ਕੌਲੇ 'ਤੇ ਗੁਜਾਰ ਸਕਦੇ ਹੋ ਸ਼ਾਇਦ ਨਹੀਂ ਅਤੇ ਅਜਿਹਾ ਹੋਣਾ ਸੰਭਵ ਵੀ ਨਹੀਂ ਹੈ ਕਿਉਂਕਿ ਸਾਡੇ ਸਰੀਰ ਨੂੰ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਚਾਹ ਨਾਲ ਪੂਰੀ ਨਹੀਂ ਹੋ ਸਕਦੀ ਪਰ ਛੱਤੀਸਗੜ ਵਿਚ ਰਹਿਣ ਵਾਲੀ 44 ਸਾਲ ਦੀ ਔਰਤ ਪਿਛਲੇ 33 ਸਾਲਾਂ ਤੋਂ ਕੇਵਲ ਚਾਹ 'ਤੇ ਜਿੰਦਾ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਵੀ ਹੈ।
Tea
ਇਹ ਗੱਲ ਹੈਰਾਨੀ ਵਾਲੀ ਜ਼ਰੂਰ ਹੈ ਪਰ ਸੱਚ ਹੈ। ਇਹ ਔਰਤ ਕੋਰੀਆ ਜ਼ਿਲ੍ਹੇ ਦੇ ਬਰਾਡਿਆ ਪਿੰਡ ਦੀ ਰਹਿਣ ਵਾਲੀ ਹੈ ਅਤੇ ਇਨ੍ਹਾਂ ਦਾ ਨਾਮ ਪਿੱਲੀ ਦੇਵੀ ਹੈ। ਉਹ 11 ਸਾਲ ਦੀ ਉਮਰ ਤੋਂ ਹੁਣ ਤੱਕ ਕੇਵਲ ਚਾਹ 'ਤੇ ਜਿੰਦਾ ਹਨ। ਅਪਣੀ ਯੂਨੀਕ ਲਾਈਫਸਟਾਈਲ ਲਈ ਮਸ਼ਹੂਰ ਦੇਵੀ ਸਥਾਨਿਕ ਲੋਕਾਂ ਦੇ ਵਿਚ 'ਚਾਹ ਵਾਲੀ ਚਾਚੀ' ਦੇ ਤੌਰ 'ਤੇ ਮਸ਼ਹੂਰ ਹੈ। ਉਨ੍ਹਾਂ ਦੇ ਪਿਤਾ ਰਤੀ ਰਾਮ ਦੇ ਅਨੁਸਾਰ ਉਨ੍ਹਾਂ ਨੇ ਛੇਵੀਂ ਜਮਾਤ ਦੇ ਸਮੇਂ ਤੋਂ ਹੀ ਭੋਜਨ ਕਰਨਾ ਛੱਡਿਆ ਹੋਇਆ ਹੈ।
Tea
ਉਨ੍ਹਾਂ ਨੇ ਦੱਸਿਆ ਸਾਡੀ ਧੀ ਕੋਰੀਆ ਜ਼ਿਲ੍ਹਾ ਦੇ ਜਨਕਪੁਰ ਵਿਚ ਸਥਿਤ ਪਟਨਾ ਸਕੂਲ ਵਿਚ ਇਕ ਜ਼ਿਲ੍ਹਾ ਪੱਧਰ ਮੁਕਾਬਲੇ ਵਿਚ ਹਿੱਸਾ ਲੈਣ ਲਈ ਗਈ ਸੀ। ਜਦੋਂ ਉਹ ਉੱਥੇ ਤੋਂ ਵਾਪਸ ਆਈ ਤਾਂ ਉਸ ਨੇ ਅਚਾਨਕ ਤੋਂ ਖਾਣਾ-ਪਾਣੀ ਛੱਡ ਦਿਤਾ। ਰਤੀ ਰਾਮ ਨੇ ਅੱਗੇ ਕਿਹਾ ਕਿ ਪਿੱਲੀ ਦੇਵੀ ਸ਼ੁਰੂਆਤ ਵਿਚ ਦੁੱਧ ਵਾਲੀ ਚਾਹ ਦੇ ਨਾਲ ਬਿਸਕੁਟ ਅਤੇ ਬਰੈਡ ਖਾਂਦੀ ਸੀ ਪਰ ਬਾਅਦ ਵਿਚ ਉਸ ਨੇ ਕੇਵਲ ਕਾਲੀ ਚਾਹ ਪੀਣਾ ਸ਼ੁਰੂ ਕਰ ਦਿਤਾ।
Tea
ਉਹ ਦਿਨ ਵਿਚ ਇਕ ਵਾਰ ਸੂਰਜ ਢਲਣ ਤੋਂ ਬਾਅਦ ਚਾਹ ਪੀਂਦੀ ਹੈ। ਉਨ੍ਹਾਂ ਦੇ ਭਰਾ ਬਿਹਾਰੀ ਲਾਲ ਰਾਜਵਡੇ ਨੇ ਦੱਸਿਆ ਕਿ ਉਨ੍ਹਾਂ ਨੇ ਦੇਵੀ ਨੂੰ ਡਾਕਟਰ ਦੇ ਕੋਲ ਵੀ ਵਖਾਇਆ ਤਾਂਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਕਿਸੇ ਬਿਮਾਰੀ ਤੋਂ ਪੀੜਿਤ ਤਾਂ ਨਹੀਂ ਹੈ। ਮਗਰ ਡਾਕਟਰਾਂ ਨੂੰ ਉਨ੍ਹਾਂ ਦੇ ਸੁਭਾਅ ਦੇ ਪਿੱਛੇ ਕੋਈ ਰੋਗ ਨਹੀਂ ਮਿਲੀ। ਬਿਹਾਰੀ ਲਾਲ ਨੇ ਕਿਹਾ ਅਸੀਂ ਉਸ ਨੂੰ ਕਈ ਹਸਪਤਾਲਾਂ ਵਿਚ ਲੈ ਕੇ ਗਏ ਪਰ ਕੋਈ ਵੀ ਡਾਕਟਰ ਉਸ ਦੀ ਇਸ ਆਦਤ ਦੇ ਪਿੱਛੇ ਦਾ ਕਾਰਨ ਨਹੀਂ ਦੱਸ ਪਾਇਆ।
Pilli Devi
ਉਨ੍ਹਾਂ ਦੇ ਪਰਵਾਰ ਦੇ ਮੈਬਰਾਂ ਦੇ ਅਨੁਸਾਰ ਪਿੱਲੀ ਦੇਵੀ ਬਹੁਤ ਘੱਟ ਘਰ ਤੋਂ ਬਾਹਰ ਜਾਂਦੀ ਹੈ। ਉਹ ਪੂਰੇ ਦਿਨ ਭਗਵਾਨ ਸ਼ਿਵ ਦੀ ਭਗਤੀ ਵਿਚ ਡੁੱਬੀ ਰਹਿੰਦੀ ਹੈ। ਕੋਰੀਆ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਐਸ ਕੇ ਗੁਪਤਾ ਨੇ ਕਿਹਾ ਕਿਸੇ ਇਨਸਾਨ ਲਈ ਕੇਵਲ ਚਾਹ 'ਤੇ ਜਿੰਦਾ ਰਹਿਨਾ ਸੰਭਵ ਨਹੀਂ ਹੈ। ਇਹ ਕਾਫ਼ੀ ਹੈਰਾਨੀ ਵਾਲੀ ਗੱਲ ਹੈ। ਵਿਗਿਆਨਿਕ ਦ੍ਰਸ਼ਟੀਕੋਣ ਤੋਂ ਕੋਈ ਵੀ ਇਨਸਾਨ 33 ਸਾਲਾਂ ਤੱਕ ਕੇਵਲ ਚਾਹ 'ਤੇ ਜਿੰਦਾ ਨਹੀਂ ਰਹਿ ਸਕਦਾ ਹੈ। ਇਹ ਵੱਖਰੀ ਗੱਲ ਹੈ ਕਿ ਲੋਕ ਨਵਰਾਤਰੀ ਦੇ ਦੌਰਾਨ ਵਰਤ ਰੱਖਦੇ ਹਨ ਅਤੇ ਕੇਵਲ ਚਾਹ ਪੀਂਦੇ ਹਨ ਪਰ 33 ਸਾਲ ਬਹੁਤ ਲੰਮਾ ਸਮਾਂ ਹੈ। ਇਹ ਸੰਭਵ ਨਹੀਂ ਹੈ।