ਹਿੰਦੂ ਪੰਡਤਾਂ ਦੇ ਵਿਰੋਧ ਦੇ ਬਾਵਜੂਦ ਮੁਗਲਈ ਚਾਹ ਦੇ ਸ਼ੌਕੀਨ ਸਨ ਸਵਾਮੀ ਵਿਵੇਕਾਨੰਦ
Published : Jan 12, 2019, 11:47 am IST
Updated : Jan 12, 2019, 11:47 am IST
SHARE ARTICLE
Swami Vivekananda
Swami Vivekananda

ਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਕੋਲਕਾਤਾ ਵਿਚ ਇਕ ਕਾਇਸਥ ਪਰਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਮ ਨਰਿੰਦਰਨਾਥ ਦੱਤ ਸੀ। ਪਿਤਾ ਵਿਸ਼ਵਨਾਥ ...

ਨਵੀਂ ਦਿੱਲੀ : ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਕੋਲਕਾਤਾ ਵਿਚ ਇਕ ਕਾਇਸਥ ਪਰਵਾਰ ਵਿਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਮ ਨਰਿੰਦਰਨਾਥ ਦੱਤ ਸੀ। ਪਿਤਾ ਵਿਸ਼ਵਨਾਥ ਦੱਤ ਕਲਕੱਤਾ ਹਾਈਕੋਰਟ ਦੇ ਇਕ ਪ੍ਰਸਿੱਧ ਵਕੀਲ ਸਨ।

Swami VivekanandaSwami Vivekananda

ਦੁਰਗਾਚਰਣ ਦੱਤਾ (ਨਰਿੰਦਰ ਦੇ ਦਾਦੇ) ਸੰਸਕ੍ਰਿਤ ਅਤੇ ਫਾਰਸੀ ਦੇ ਵਿਦਵਾਨ ਸਨ ਉਨ੍ਹਾਂ ਨੇ ਅਪਣੇ ਪਰਵਾਰ ਨੂੰ 25 ਦੀ ਉਮਰ ਵਿਚ ਛੱਡ ਦਿਤਾ ਅਤੇ ਇਕ ਸਾਧੂ ਬਣ ਗਏ। ਉਨ੍ਹਾਂ ਦੀ ਮਾਤਾ ਭੁਵਨੇਸ਼ਵਰੀ ਦੇਵੀ ਧਾਰਮਿਕ ਵਿਚਾਰਾਂ ਦੀ ਮਹਿਲਾ ਸਨ। ਉਨ੍ਹਾਂ ਦਾ ਜ਼ਿਆਦਾ ਸਮਾਂ ਭਗਵਾਨ ਸ਼ਿਵ ਦੀ ਪੂਜਾ - ਅਰਚਨਾ ਵਿਚ ਬਤੀਤ ਹੁੰਦਾ ਸੀ।

Swami VivekanandaSwami Vivekananda

ਨਰਿੰਦਰ ਦੇ ਪਿਤਾ ਅਤੇ ਉਨ੍ਹਾਂ ਦੀ ਮਾਂ ਦੇ ਧਾਰਮਿਕ, ਪ੍ਰਗਤੀਸ਼ੀਲ ਅਤੇ ਤਰਕਸੰਗਤ ਰਵੱਈਆ ਨੇ ਉਨ੍ਹਾਂ ਦੀ ਸੋਚ ਅਤੇ ਸ਼ਖਸੀਅਤ ਨੂੰ ਸਰੂਪ ਦੇਣ ਵਿਚ ਮਦਦ ਕੀਤੀ। ਬਹੁਮੁਖੀ ਪ੍ਰਤਿਭਾ ਦੇ ਧਨੀ ਸਵਾਮੀਜੀ ਦਾ ਵਿਦਿਅਕ ਪ੍ਰਦਰਸ਼ਨ ਔਸਤ ਸੀ।

Swami VivekanandaSwami Vivekananda

ਉਨ੍ਹਾਂ ਨੂੰ ਯੂਨੀਵਰਸਿਟੀ ਐਂਟਰੇਂਸ ਲੈਵਲ 'ਤੇ 47 ਫ਼ੀ ਸਦੀ, ਐਫਏ ਵਿਚ 46 ਫ਼ੀ ਸਦੀ ਅਤੇ ਬੀਏ ਵਿਚ 56 ਫ਼ੀਸਦੀ ਅੰਕ ਮਿਲੇ ਸਨ। ਵਿਵੇਕਾਨੰਦ ਚਾਹ ਦੇ ਸ਼ੌਕੀਨ ਸਨ। ਉਸ ਸਮੇਂ ਜਦੋਂ ਹਿੰਦੂ ਪੰਡਤ ਚਾਹ ਦੇ ਵਿਰੋਧੀ ਸਨ, ਉਨ੍ਹਾਂ ਨੇ ਅਪਣੇ ਮੱਠ ਵਿਚ ਚਾਹ ਨੂੰ ਪਰਵੇਸ਼  ਦਿਤਾ। ਇਕ ਵਾਰ ਬੇਲੂਰ ਮੱਠ ਵਿਚ ਟੈਕਸ ਵਧਾ ਦਿਤਾ ਗਿਆ ਸੀ।

Swami VivekanandaSwami Vivekananda

ਕਾਰਨ ਦੱਸਿਆ ਗਿਆ ਸੀ ਕਿ ਇਹ ਇਕ ਪ੍ਰਾਈਵੇਟ ਗਾਰਡਨ ਹਾਊਸ ਹੈ। ਬਾਅਦ ਵਿਚ ਬ੍ਰਿਟਿਸ਼ ਮਜਿਸਟਰੇਟ ਦੀ ਜਾਂਚ ਤੋਂ ਬਾਅਦ ਟੈਕਸ ਹਟਾ ਦਿਤੇ ਗਏ। ਇਕ ਵਾਰ ਵਿਵੇਕਾਨੰਦ ਨੇ ਮਹਾਨ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ ਬੇਲੂਰ ਮੱਠ ਵਿਚ ਚਾਹ ਬਣਾਉਣ ਲਈ ਮਨਾਇਆ। ਗੰਗਾਧਰ ਤਿਲਕ ਅਪਣੇ ਨਾਲ ਜਾਈਫਲ, ਜਾਵਿੱਤਰੀ, ਇਲਾਇਚੀ, ਲਾਂਗ ਅਤੇ ਕੇਸਰ ਲਿਆਏ ਅਤੇ ਸਾਰਿਆਂ ਲਈ ਮੁਗਲਈ ਚਾਹ ਬਣਾਈ। ਉਨ੍ਹਾਂ ਦੇ ਮੱਠ ਵਿਚ ਕਿਸੇ ਮਹਿਲਾ, ਉਨ੍ਹਾਂ ਦੀ ਮਾਂ ਤੱਕ ਨੂੰ ਜਾਣ ਦੀ ਆਗਿਆ ਨਹੀਂ ਸੀ।

Swami VivekanandaSwami Vivekananda

ਇਕ ਵਾਰ ਜਦੋਂ ਉਨ੍ਹਾਂ ਨੂੰ ਕਾਫ਼ੀ ਬੁਖਾਰ ਸੀ ਤਾਂ ਉਨ੍ਹਾਂ ਦੇ ਚੇਲੇ ਉਨ੍ਹਾਂ ਦੀ ਮਾਂ ਨੂੰ ਸੱਦ ਲਿਆਏ। ਉਨ੍ਹਾਂ ਨੂੰ ਵੇਖਕੇ ਵਿਵੇਕਾਨੰਦ ਚਿਲਾਏ, ਤੁਸੀਂ ਲੋਕਾਂ ਨੇ ਇਕ ਮਹਿਲਾ ਨੂੰ ਅੰਦਰ ਆਉਣ ਦੀ ਆਗਿਆ ਕਿਵੇਂ ਦਿੱਤੀ ? ਮੈਂ ਹੀ ਹਾਂ ਜਿਸ ਨੇ ਇਹ ਨਿਯਮ ਬਣਾਇਆ ਅਤੇ ਮੇਰੇ ਲਈ ਹੀ ਇਸ ਨਿਯਮ ਨੂੰ ਤੋੜਿਆ ਜਾ ਰਿਹਾ ਹੈ। ਖੇਤਰੀ ਦੇ ਮਹਾਰਾਜਾ ਅਜਿਤ ਸਿੰਘ ਸਵਾਮੀਜੀ ਦੀ ਮਾਤਾ ਨੂੰ ਨੇਮੀ ਰੂਪ ਨਾਲ 100 ਰੁਪਏ ਭੇਜਿਆ ਕਰਦੇ ਸਨ ਤਾਂਕਿ ਉਨ੍ਹਾਂ ਨੂੰ ਆਰਥਕ ਸਮਸਿਆਵਾਂ ਦਾ ਸਾਹਮਣਾ ਨਾ ਕਰਣਾ ਪਏ।

Swami VivekanandaSwami Vivekananda

ਬੀਏ ਡਿਗਰੀ ਹੋਣ ਦੇ ਬਾਵਜੂਦ ਨਰਿੰਦਰਨਾਥ (ਵਿਵੇਕਾਨੰਦ ਦਾ ਅਸਲ ਨਾਮ) ਨੂੰ ਰੁਜ਼ਗਾਰ ਦੀ ਤਲਾਸ਼ ਵਿਚ ਘਰ - ਘਰ ਜਾਣਾ ਪੈਂਦਾ ਸੀ। ਉਹ ਜ਼ੋਰ ਨਾਲ ਕਹਿੰਦੇ, ਮੈਂ ਬੇਰੁਜ਼ਗਾਰ ਹਾਂ। ਨੌਕਰੀ ਦੀ ਤਲਾਸ਼ ਵਿਚ ਜਦੋਂ ਥੱਕ ਗਏ ਤਾਂ ਉਨ੍ਹਾਂ ਦਾ ਭਗਵਾਨ ਤੋਂ ਭਰੋਸਾ ਉਠ ਗਿਆ ਅਤੇ ਲੋਕਾਂ ਨੂੰ ਕਹਿਣ ਲੱਗਦੇ ਕਿ ਭਗਵਾਨ ਦਾ ਅਸਤਿਤਵ ਨਹੀਂ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement