
ਅਪ੍ਰੈਲ ਤੋਂ ਜੂਨ 2021 ਦਰਮਿਆਨ ਭਾਰਤ ਵਿਚ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਘਾਤਕ ਲਹਿਰ ਵਿੱਚ 2 ਲੱਖ 40 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
ਨਵੀਂ ਦਿੱਲੀ - ਸੰਯੁਕਤ ਰਾਸ਼ਟਰ ਨੇ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਤੋਂ ਵੱਧ ਰਹੇ ਸੰਕਰਮਣ ਦੇ ਮੱਦੇਨਜ਼ਰ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਤੋਂ ਜੂਨ 2021 ਦਰਮਿਆਨ ਭਾਰਤ ਵਿਚ ਕੋਵਿਡ-19 ਦੇ ਡੈਲਟਾ ਵੇਰੀਐਂਟ ਦੀ ਘਾਤਕ ਲਹਿਰ ਵਿੱਚ 2 ਲੱਖ 40 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।
Corona Virus
ਆਰਥਿਕ ਰਿਕਵਰੀ ਵਿਚ ਰੁਕਾਵਟ ਆਈ ਸੀ ਅਤੇ ਆਉਣ ਵਾਲੇ ਸਮੇਂ ਵਿਚ ਵੀ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ (WESPBL) 2022 ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਦੇ ਬਹੁਤ ਜ਼ਿਆਦਾ ਛੂਤ ਵਾਲੇ ਓਮਾਈਕ੍ਰੋਨ ਵੇਰੀਐਂਟ ਨਾਲ ਸੰਕਰਮਣ ਦੀਆਂ ਨਵੀਆਂ ਲਹਿਰਾਂ ਕਾਰਨ ਮੌਤਾਂ ਅਤੇ ਆਰਥਿਕ ਨੁਕਸਾਨ ਦੇ ਮੁੜ ਵਧਣ ਦਾ ਅਨੁਮਾਨ ਹੈ।
UN
ਰਿਪੋਰਟ ਵਿਚ ਕਿਹਾ ਗਿਆ ਹੈ, "ਭਾਰਤ ਵਿਚ ਡੈਲਟਾ ਵੇਰੀਐਂਟ ਇਨਫੈਕਸ਼ਨਾਂ ਦੀ ਇੱਕ ਘਾਤਕ ਲਹਿਰ ਨੇ ਅਪ੍ਰੈਲ ਅਤੇ ਜੂਨ ਦੇ ਵਿਚਕਾਰ 240,000 ਲੋਕਾਂ ਦੀ ਜਾਨ ਲੈ ਲਈ ਅਤੇ ਆਰਥਿਕ ਰਿਕਵਰੀ ਵਿਚ ਰੁਕਾਵਟ ਪਾਈ।" ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ।’ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੇ ਅੰਡਰ-ਸੈਕਰੇਟਰੀ-ਜਨਰਲ ਲਿਊ ਜੇਨਮਿਨ ਨੇ ਕਿਹਾ, ‘ਕੋਵਿਡ-19 ਨੂੰ ਕੰਟਰੋਲ ਕਰਨ ਲਈ ਇੱਕ ਤਾਲਮੇਲ ਅਤੇ ਨਿਰੰਤਰ ਗਲੋਬਲ ਪਹੁੰਚ ਤੋਂ ਬਿਨ੍ਹਾਂ, ਇਹ ਮਹਾਂਮਾਰੀ ਵਿਸ਼ਵਵਿਆਪੀ ਹੋ ਜਾਵੇਗੀ। ਅਰਥਚਾਰੇ ਦੇ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਲਈ ਸਭ ਤੋਂ ਵੱਡਾ ਖਤਰਾ ਬਣਿਆ ਰਹੇਗਾ।