
ਵੱਡੇ ਸਕੂਲ 'ਚੋਂ ਨਿੱਕਲ ਚੁੱਕੇ ਹਨ ਕਈ ਕ੍ਰਿਕੇਟਰ
ਮੁੰਬਈ - ਮੁੰਬਈ ਦੇ ਦਾਦਰ ਇਲਾਕੇ ਦੇ ਇੱਕ ਵੱਡੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਦੇ ਖ਼ਿਲਾਫ਼ ਇੱਕ ਅੱਠ ਸਾਲ ਦੀ ਵਿਦਿਆਰਥਣ ਨੂੰ ਫ਼ੀਸ ਨਾ ਭਰਨ ਕਾਰਨ ਪ੍ਰੀਖਿਆ ਦੇਣ ਤੋਂ ਰੋਕਣ ਦੇ ਦੋਸ਼ ਹੇਠ ਐਫ਼.ਆਈ.ਆਰ. ਦਰਜ ਕੀਤੀ ਗਈ ਹੈ।
ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੂਜੀ ਜਮਾਤ ਦੀ ਵਿਦਿਆਰਥਣ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਸਕੂਲ ਤੋਂ ਕਈ ਕ੍ਰਿਕੇਟਰ ਨਿੱਕਲੇ ਹਨ, ਜੋ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਲਈ ਖੇਡ ਚੁੱਕੇ ਹਨ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਨੂੰ ਬੁੱਧਵਾਰ ਨੂੰ ਹੋਏ ਯੂਨਿਟ ਟੈਸਟ 'ਚ ਬੈਠਣ ਨਹੀਂ ਦਿੱਤਾ ਗਿਆ।
ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ, ''ਉਸ ਨੂੰ ਬੇਇੱਜ਼ਤ ਕਰਨ ਲਈ, ਉਸ ਨੂੰ ਕਲਾਸ ਵਿਚ ਦੂਜੇ ਵਿਦਿਆਰਥੀਆਂ ਤੋਂ ਵੱਖਰਾ ਬਿਠਾਇਆ ਗਿਆ।"
ਪੁਲਿਸ ਨੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਦੇ ਤਹਿਤ ਐਫ਼.ਆਈ.ਆ.ਰ ਦਰਜ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ।