ਭੂਚਾਲ ਦੀ ਚੇਤਾਵਨੀ ਪ੍ਰਣਾਲੀ ਵਿਕਸਤ ਕਰਨ ਦੀ ਲੋੜ: ਪ੍ਰਧਾਨ ਮੰਤਰੀ ਮੋਦੀ
Published : Jan 14, 2025, 9:46 pm IST
Updated : Jan 14, 2025, 9:46 pm IST
SHARE ARTICLE
Need to develop earthquake warning system: PM Modi
Need to develop earthquake warning system: PM Modi

ਪ੍ਰਧਾਨ ਮੰਤਰੀ ਨੇ ਆਈ.ਐਮ.ਡੀ. ਦੇ 150ਵੇਂ ਸਥਾਪਨਾ ਦਿਵਸ ’ਤੇ ‘ਮਿਸ਼ਨ ਮੌਸਮ’ ਲਾਂਚ ਕੀਤਾ, ਯਾਦਗਾਰੀ ਸਿੱਕਾ ਜਾਰੀ ਕੀਤਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਗਿਆਨੀਆਂ ਨੂੰ ਭੂਚਾਲ ਦੀ ਚੇਤਾਵਨੀ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ’ਚ ਕੰਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਵਿੱਖਬਾਣੀ ’ਚ ਸੁਧਾਰ ਨਾਲ ਚੱਕਰਵਾਤ ਕਾਰਨ ਹੋਣ ਵਾਲੇ ਆਰਥਕ ਨੁਕਸਾਨ ’ਚ ਕਾਫੀ ਕਮੀ ਆਈ ਹੈ।

ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਇਕ ਪ੍ਰੋਗਰਾਮ ’ਚ ਉਨ੍ਹਾਂ ਨੇ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀ ਵਿਗਿਆਨਕ ਯਾਤਰਾ ਦਾ ਪ੍ਰਤੀਕ ਦਸਿਆ। ਮੋਦੀ ਨੇ ਜ਼ਿਕਰ ਕੀਤਾ ਕਿ ਕਿਵੇਂ ਮੌਸਮ ਦੀ ਬਿਹਤਰ ਭਵਿੱਖਬਾਣੀ ਨੇ ਚੱਕਰਵਾਤ ਕਾਰਨ ਹੋਣ ਵਾਲੇ ਆਰਥਕ ਨੁਕਸਾਨ ਅਤੇ ਮੌਤਾਂ ਨੂੰ ਮਹੱਤਵਪੂਰਣ ਤੌਰ ’ਤੇ ਘਟਾਇਆ ਹੈ, ਜਿਸ ਨਾਲ ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ ਅਤੇ ਆਰਥਕ ਲਚਕੀਲਾਪਣ ਪੈਦਾ ਹੋਇਆ ਹੈ।

ਮੌਸਮ ਵਿਗਿਆਨ ਕਿਸੇ ਵੀ ਦੇਸ਼ ਦੀ ਆਫ਼ਤ ਪ੍ਰਬੰਧਨ ਸਮਰੱਥਾ ਨੂੰ ਸੱਭ ਤੋਂ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦਾ ਹੈ। ਕੁਦਰਤੀ ਆਫ਼ਤਾਂ ਦੇ ਅਸਰ ਨੂੰ ਘੱਟ ਕਰਨ ਲਈ, ਸਾਨੂੰ ਮੌਸਮ ਵਿਗਿਆਨ ਦੀ ਕੁਸ਼ਲਤਾ ਨੂੰ ਵੱਧ ਤੋਂ ਵੱਧ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਯਾਦ ਕੀਤਾ ਕਿ ਕਿਵੇਂ 1998 ’ਚ ਗੁਜਰਾਤ ਦੇ ਕਾਂਡਲਾ ’ਚ ਚੱਕਰਵਾਤ ਅਤੇ 1999 ’ਚ ਓਡੀਸ਼ਾ ਵਿਸ਼ਾਲ ਚੱਕਰਵਾਤ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ। ਪਰ ਬਿਹਤਰ ਭਵਿੱਖਬਾਣੀ ਕਾਰਨ ਜਾਨ-ਮਾਲ ਦਾ ਨੁਕਸਾਨ ਹੁਣ ਘੱਟ ਤੋਂ ਘੱਟ ਹੋਇਆ ਹੈ।

ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸੋਨਮਰਗ ’ਚ 6.5 ਕਿਲੋਮੀਟਰ ਲੰਮੀ ਸੁਰੰਗ ਦਾ ਉਦਘਾਟਨ ਕਰਨ ਲਈ ਅਪਣੇ ਸਫ਼ਰ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੌਸਮ ਵਿਭਾਗ ਨੇ ਸੁਝਾਅ ਦਿਤਾ ਸੀ ਕਿ ਉਦਘਾਟਨ ਸਮਾਰੋਹ 13 ਜਨਵਰੀ ਨੂੰ ਕੀਤਾ ਜਾਵੇ ਕਿਉਂਕਿ ਬਰਫ ਨਾਲ ਢਕੇ ਸੋਨਮਰਗ ’ਚ ਮੌਸਮ ਸਾਫ ਹੈ।

ਇਸ ਮੌਕੇ ’ਤੇ ਮੋਦੀ ਨੇ ਦੇਸ਼ ਨੂੰ ਹਰ ਮੌਸਮ ਅਤੇ ਜਲਵਾਯੂ ਦਾ ਸਾਹਮਣਾ ਕਰਨ ਲਈ ਸਮਾਰਟ ਰਾਸ਼ਟਰ ਬਣਾਉਣ ਲਈ ਮਿਸ਼ਨ ਮੌਸਮ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਸਾਰੇ ਜਲਵਾਯੂ ਮੁੱਦਿਆਂ ਦਾ ਸਾਹਮਣਾ ਕਰਨ ਲਈ ਸਮਾਰਟ ਰਾਸ਼ਟਰ ਬਣਾਉਣ ਲਈ ਅਸੀਂ ‘ਮਿਸ਼ਨ ਮੌਸਮ’ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਮੌਸਮ ਟਿਕਾਊ ਭਵਿੱਖ ਅਤੇ ਭਵਿੱਖ ਦੀਆਂ ਤਿਆਰੀਆਂ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਵੀ ਹੈ।

ਮਿਸ਼ਨ ਮੌਸਮ ਦਾ ਉਦੇਸ਼ ਅਤਿ-ਆਧੁਨਿਕ ਮੌਸਮ ਨਿਗਰਾਨੀ ਤਕਨਾਲੋਜੀਆਂ ਅਤੇ ਪ੍ਰਣਾਲੀਆਂ ਨੂੰ ਵਿਕਸਤ ਕਰ ਕੇ ਸੈਟੇਲਾਈਟਾਂ ਅਤੇ ਉੱਚ-ਪ੍ਰਦਰਸ਼ਨ ਕੰਪਿਊਟਰਾਂ ਦੀ ਵਰਤੋਂ ਕਰ ਕੇ ਉੱਚ-ਰੈਜ਼ੋਲੂਸ਼ਨ ਵਾਯੂਮੰਡਲ ਨਿਰੀਖਣ, ਅਗਲੀ ਪੀੜ੍ਹੀ ਦੇ ਰਾਡਾਰ ਅਤੇ ਉੱਚ ਪੱਧਰੀ ਸਮਰੱਥਾਵਾਂ ਨੂੰ ਪ੍ਰਾਪਤ ਕਰਨਾ ਹੈ।

ਇਹ ਮੌਸਮ ਅਤੇ ਜਲਵਾਯੂ ਪ੍ਰਕਿਰਿਆਵਾਂ ਦੀ ਸਮਝ ’ਚ ਸੁਧਾਰ ਕਰਨ, ਹਵਾ ਦੀ ਗੁਣਵੱਤਾ ਦੇ ਅੰਕੜੇ ਪ੍ਰਦਾਨ ਕਰਨ ’ਤੇ ਵੀ ਧਿਆਨ ਕੇਂਦਰਿਤ ਕਰੇਗਾ ਜੋ ਲੰਮੇ ਸਮੇਂ ’ਚ ਮੌਸਮ ਪ੍ਰਬੰਧਨ ਅਤੇ ਦਖਲਅੰਦਾਜ਼ੀ ਰਣਨੀਤੀਆਂ ਤਿਆਰ ਕਰਨ ’ਚ ਸਹਾਇਤਾ ਪ੍ਰਦਾਨ ਕਰੇਗਾ।

ਉਨ੍ਹਾਂ ਕਿਹਾ ਕਿ ਵਿਗਿਆਨ ’ਚ ਤਰੱਕੀ ਅਤੇ ਇਸ ਦੀ ਪੂਰੀ ਸਮਰੱਥਾ ਦੀ ਵਰਤੋਂ ਕਰਨਾ ਦੇਸ਼ ਦੀ ਵਿਸ਼ਵ ਵਿਆਪੀ ਸਾਖ ਨੂੰ ਆਕਾਰ ਦੇਣ ਲਈ ਨੀਂਹ ਪੱਥਰ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭੂਚਾਲ ਦੀ ਚੇਤਾਵਨੀ ਪ੍ਰਣਾਲੀ ਵਿਕਸਤ ਕਰਨ ਦੀ ਜ਼ਰੂਰਤ ਹੈ ਅਤੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਮੌਸਮ ਦੇ ਤਰੀਕਿਆਂ ਨੂੰ ਸਮਝਣ ’ਚ ਭਾਰਤ ਦੀ ਮੁਹਾਰਤ ਦੇ ਅਮੀਰ ਇਤਿਹਾਸ ਨੂੰ ਰੇਖਾਂਕਿਤ ਕਰਨ ਲਈ ਗ੍ਰੰਥਾਂ ਅਤੇ ਪ੍ਰਾਚੀਨ ਗ੍ਰੰਥਾਂ ਦਾ ਹਵਾਲਾ ਦਿਤਾ। ਉਨ੍ਹਾਂ ਕਿਹਾ ਕਿ ਵੇਦ, ਸੰਹਿਤਾ ਅਤੇ ਸੂਰਜ ਸਿਧਾਂਤ ਵਰਗੇ ਜੋਤਿਸ਼ ਗ੍ਰੰਥਾਂ ’ਚ ਮੌਸਮ ਵਿਗਿਆਨ ’ਤੇ ਬਹੁਤ ਕੰਮ ਕੀਤਾ ਗਿਆ ਹੈ। ਮੋਦੀ ਨੇ ਕਿਹਾ ਕਿ ਤਾਮਿਲਨਾਡੂ ਦੇ ਸੰਗਮ ਸਾਹਿਤ ਅਤੇ ਉੱਤਰ ’ਚ ਘੱਗ ਭਦਰੀ ਦੇ ਲੋਕ ਸਾਹਿਤ ’ਚ ਵੀ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਪਰਾਸ਼ਰ, ਪਰਾਸ਼ਰ, ਰੁਚੀ ਅਤੇ ਬ੍ਰਿਹਤ ਸੰਹਿਤਾ ਵਰਗੀਆਂ ਕਿਤਾਬਾਂ ’ਚ ਬੱਦਲਾਂ ਦੇ ਬਣਨ ਅਤੇ ਉਨ੍ਹਾਂ ਦੀਆਂ ਕਿਸਮਾਂ ਬਾਰੇ ਡੂੰਘਾ ਅਧਿਐਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ‘ਪੂਰਵ-ਆਧੁਨਿਕ ਕੱਚੀ ਨੇਵੀਗੇਸ਼ਨ ਤਕਨੀਕਾਂ ਅਤੇ ਯਾਤਰਾਵਾਂ’ ਕਿਤਾਬ ਦਾ ਵੀ ਜ਼ਿਕਰ ਕੀਤਾ, ਜੋ ਗੁਜਰਾਤ ਦੇ ਸਮੁੰਦਰੀ ਮੁਸਾਫ਼ਰਾਂ ਬਾਰੇ ਸਦੀਆਂ ਪੁਰਾਣੇ ਸਮੁੰਦਰੀ ਗਿਆਨ ਦਾ ਦਸਤਾਵੇਜ਼ ਹੈ।

ਕੌਮੀ ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਸਮਾਰੋਹ ’ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨੇ ਮੌਸਮ ਨਾਲ ਨਜਿੱਠਣ ਅਤੇ ਜਲਵਾਯੂ ਪਰਿਵਰਤਨ ਅਨੁਕੂਲਤਾ ਲਈ ਆਈ.ਐਮ.ਡੀ. ਵਿਜ਼ਨ-2047 ਦਸਤਾਵੇਜ਼ ਦੇ 150ਵੇਂ ਸਥਾਪਨਾ ਦਿਵਸ ’ਤੇ ਇਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ’ਚ ਮੌਸਮ ਦੀ ਭਵਿੱਖਬਾਣੀ, ਮੌਸਮ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਘਟਾਉਣ ਦੀਆਂ ਯੋਜਨਾਵਾਂ ਸ਼ਾਮਲ ਹਨ।

ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਆਈ.ਐਮ.ਡੀ. ਦੀਆਂ ਪ੍ਰਾਪਤੀਆਂ ’ਤੇ ਭਾਰਤ ਮੰਡਪਮ ਵਿਖੇ ਇਕ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਅਸੀਂ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਇਹ ਸਿਰਫ ਭਾਰਤੀ ਮੌਸਮ ਵਿਭਾਗ ਦਾ ਦੌਰਾ ਨਹੀਂ ਹੈ, ਇਹ ਸਾਡੇ ਭਾਰਤ ’ਚ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੀ ਯਾਤਰਾ ਵੀ ਹੈ।’’

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement