ਕੋਰੋਨਾ ਵਾਇਰਸ ਦਾ ਸ਼ੱਕ ਹੋਣ ਤੇ ਇਨ੍ਹਾਂ 15 ਲੈਬਾਂ ‘ਚ ਕਰਵਾਓ ਜਾਂਚ, ਜਾਣੋ ਕਿੱਥੇ-ਕਿੱਥੇ ਹੈ ਸਹੂਲਤ
Published : Feb 14, 2020, 3:38 pm IST
Updated : Feb 14, 2020, 3:38 pm IST
SHARE ARTICLE
File
File

ਭਾਰਤ ਵਿਚ ਕਿੰਨੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ

ਨਵੀਂ ਦਿੱਲੀ- ਚੀਨ ਵਿਚ ਇਕ ਵੱਡਾ ਖ਼ਤਰਾ ਬਣ ਚੁੱਕੇ ਕੋਰੋਨਾ ਵਾਇਰਸ ਤੋਂ ਭਾਰਤ ਵੀ ਅਛੂਤਾ ਨਹੀਂ ਹੈ। ਆਪਣੇ ਇਥੇ ਹੁਣ ਤੱਕ ਇਸ ਸੰਕਰਮਣ ਦੇ 3 ਕੇਸ ਆਏ ਹਨ। ਇਹ ਸਾਰੇ ਕੇਰਲ ਤੋਂ ਹੈ। ਇਨ੍ਹਾਂ ਵਿਚੋਂ ਇਕ ਨੂੰ ਛੁੱਟੀ ਦੇ ਦਿੱਤੀ ਗਈ ਹੈ। ਪਰ ਸਰਕਾਰ ਕੋਈ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ। ਇਸ ਲਈ ਦੇਸ਼ ਭਰ ਵਿਚ ਇਸ ਦੀ ਜਾਂਚ ਦੇ ਲਈ 15 ਲੈਬਾਂ ਦਾ ਚੋਣ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਅਨੁਸਾਰ, ਭਾਰਤ ਨੇ 17 ਜਨਵਰੀ ਨੂੰ ਹੀ ਇਸ ਵਿਸ਼ਾਣੂ ਦਾ ਧਿਆਨ ਲਿਆ ਸੀ। ਸਰਕਾਰ ਇਸ 'ਤੇ ਹਰ ਪੱਧਰ' ਤੇ ਨਜ਼ਰ ਰੱਖ ਰਹੀ ਹੈ। ਆਓ ਜਾਣਦੇ ਹਾਂ ਕਿ ਜੇਕਰ ਤਸੀਂ ਇਸ ਦੀ ਜਾਂਚ ਕਰਵਾਉਣਾ ਚਾਹੁੰਦੇ ਹੋ ਤਾਂ ਕਿਹੜੇ ਸ਼ਹਿਰਾਂ ਵਿੱਚ ਇਸ ਦੀ ਸਹੂਲਤ ਹੈ।

Corona Virus File

ਇਨ੍ਹਾਂ ਲੈਵਾਂ ‘ਚ ਹੋਵੇਗੀ ਜਾਂਚ- ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ-ਅਪੈਕਸ ਲੈਬ
* ਬੰਗਲੌਰ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ, ਬੰਗਲੌਰ
* ਐਨਆਈਵੀ ਬੰਗਲੌਰ ਫੀਲਡ ਯੂਨਿਟ, ਬੈਂਗਲੁਰੂ
* ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਨਵੀਂ ਦਿੱਲੀ
* ਕਿੰਗ ਇੰਸਟੀਚਿਊਟ ਆਫ ਪ੍ਰੀਵੈਂਟਿਵ ਮੈਡੀਸਨ ਐਂਡ ਰਿਸਰਚ, ਗਿੰਡੀ ਚੇਨਈ
* ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਫੀਲਡ ਯੂਨਿਟ, ਅਲਪੂੱਝਾ-ਕੇਰਲ
* ਨੈਸ਼ਨਲ ਇੰਸਟੀਚਿਊਟ ਆਫ ਕੋਲਰਾ ਅਤੇ ਐਂਟੇਰਿਕ ਡਿਸੀਜ਼, ਕੋਲਕਾਤਾ
* ਸਵਾਈ ਮਾਨ ਸਿੰਘ ਮੈਡੀਕਲ ਕਾਲਜ, ਜੈਪੁਰ

Corona VirusFile

* ਕਸਤੂਰਬਾ ਹਸਪਤਾਲ ਫੋਰ ਇੰਨਫੈਕਸ਼ਨ ਡਿਜੀਜ, ਮੁੰਬਈ
* ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ), ਲਖਨਊ
* ਗਾਂਧੀ ਮੈਡੀਕਲ ਕਾਲਜ, ਸਿਕੰਦਰਾਬਾਦ, ਤੇਲੰਗਾਨਾ
* ਇੰਦਰਾ ਗਾਂਧੀ ਸਰਕਾਰੀ ਮੈਡੀਕਲ ਕਾਲਜ (ਆਈਜੀਜੀਐਮਸੀ), ਨਾਗਪੁਰ
* ਬੀ.ਜੇ. ਮੈਡੀਕਲ ਕਾਲਜ, ਅਹਿਮਦਾਬਾਦ
* ਗੁਹਾਟੀ ਮੈਡੀਕਲ ਕਾਲਜ, ਗੁਹਾਟੀ
* ਨੈਸ਼ਨਲ ਸੈਂਟਰ ਫੋਰ ਡਿਜੀਜ ਕੰਟਰੋਲ (ਐਨਸੀਡੀਸੀ), ਨਵੀਂ ਦਿੱਲੀ
ਭਾਰਤ ਵਿਚ ਲਗਭਗ 15,991 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਵਿਚੋਂ 497 ਲੋਕਾਂ ਦਾ ਲੱਛਣਾਂ ਦੇ ਅਧਾਰ ‘ਤੇ ਇਲਾਜ ਕੀਤਾ ਜਾ ਰਿਹਾ ਹੈ। 41 ਲੋਕਾਂ ਨੂੰ ਵੱਖ ਰੱਖਿਆ ਗਿਆ ਹੈ। ਹਾਲਾਂਕਿ, ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਕਿਸੇ ਨੂੰ ਹਸਪਤਾਲ ਤੋਂ ਵੱਖ ਰੱਖਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਵਾਇਰਸ-ਸਕਾਰਾਤਮਕ ਹੈ।

Corona VirusFile

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਅਨੁਸਾਰ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਕੋਚੀ, ਹੈਦਰਾਬਾਦ ਅਤੇ ਬੰਗਲੁਰੂ ਸਮੇਤ 21 ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ਤੇ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ। ਜਿੱਥੇ ਖ਼ਾਸਕਰ ਚੀਨ, ਇੰਗਲੈਂਡ, ਹਾਂਗਕਾਂਗ, ਸਿੰਗਾਪੁਰ, ਜਾਪਾਨ ਅਤੇ ਕੋਰੀਆ ਤੋਂ ਆਣ ਵਾਲਿਆ ਦੀ ਸਕ੍ਰੀਨਿੰਗ ਹੋ ਰਹੀ ਹੈ। 2315 ਉਡਾਣਾਂ 'ਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। 77 ਪੋਰਟ 'ਤੇ ਯਾਤਰੀਆਂ' ਤੇ ਨਜ਼ਰ ਰੱਖੀ ਜਾ ਰਹੀ ਹੈ। ਥਰਮਲ ਸਕ੍ਰੀਨਿੰਗ ਇੱਕ ਤੰਦਰੁਸਤ ਵਿਅਕਤੀ ਅਤੇ ਕਿਸੇ ਕਿਸਮ ਦੇ ਵਿਸ਼ਾਣੂ ਤੋਂ ਪੀੜਤ ਵਿਅਕਤੀ ਦੇ ਵਿਚਕਾਰ ਅੰਤਰ ਦਰਸਾਉਂਦੀ ਹੈ। 

Corona VirusFile

ਫਿਜਿਸ਼ਿਅਨ ਡਾਕਟਰ ਸੁਰੇਂਦਰ ਦੱਤਾ ਦਾ ਕਹਿਣਾ ਹੈ ਕਿ ਜੇ ਸੰਕਰਮਣ ਤੋਂ ਪਰਹੇਜ਼ ਕਰਨਾ ਹੈ ਤਾਂ ਘੱਟੋ ਘੱਟ ਤਿੰਨ ਪਰਤਾਂ ਵਾਲਾ ਸਰਜੀਕਲ ਮਾਸਕ ਹੋਣਾ ਚਾਹੀਦਾ ਹੈ। ਇਸ ਤੋਂ ਵਧੀਆ N-92 ਅਤੇ N-95 ਹੈ। ਇਹ ਚੰਗਾ ਹੋਵੇਗਾ ਕਿ ਜਿਸ ਕਿਸੇ ਨੂੰ ਵੀ ਜ਼ੁਕਾਮ ਅਤੇ ਬੁਖਾਰ ਹੋਵੇ ਉਹ ਆਪਣੇ ਘਰ ਵਿੱਚ ਰਹੇ। ਕਿਸੇ ਨਾਲ ਹੱਥ ਨਾ ਮਿਲਾਓ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement