
7 ਫਰਵਰੀ ਨੂੰ 9ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲ ਮੁੜ ਖੋਲ੍ਹੇ ਗਏ ਸਨ
ਨਵੀਂ ਦਿੱਲੀ - ਕੋਵਿਡ-19 ਮਹਾਮਾਰੀ ਕਾਰਨ ਲੰਬੇ ਸਮੇਂ ਤੱਕ ਸਕੂਲ ਬੰਦ ਰਹਿਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਸਕੂਲਾਂ ਨੇ ਪ੍ਰਾਇਮਰੀ ਅਤੇ ਜੂਨੀਅਰ ਜਮਾਤਾਂ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ। nਕੋਰੋਨਾ ਵਾਇਰਸ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਬਾਅਦ 7 ਫਰਵਰੀ ਨੂੰ 9ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲ ਮੁੜ ਖੋਲ੍ਹੇ ਗਏ ਸਨ, ਜਦੋਂ ਕਿ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲ ਸੋਮਵਾਰ 14 ਫਰਵਰੀ ਤੋਂ ਮੁੜ ਖੋਲ੍ਹੇ ਗਏ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਦਿੱਲੀ ਵਿਚ ਅੱਜ ਤੋਂ ਛੋਟੀਆਂ ਜਮਾਤਾਂ ਲਈ ਸਕੂਲ ਖੁੱਲ੍ਹ ਗਏ ਹਨ। ਛੋਟੇ ਬੱਚੇ ਵੀ ਆਪਣੇ ਸਕੂਲ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸਕੂਲ ਤੋਂ ਬਿਨ੍ਹਾਂ ਬਚਪਨ ਅਧੂਰਾ ਹੈ। ਰੱਬ ਨਾ ਕਰੇ ਕਿ ਸਕੂਲ ਫਿਰ ਤੋਂ ਬੰਦ ਹੋਣ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ। ਦੋ ਬੱਚਿਆਂ ਦੀ ਮਾਂ ਰੀਨਾ ਨੇ ਕਿਹਾ, “ਜਦੋਂ ਕੋਵਿਡ-19 ਮਹਾਂਮਾਰੀ ਫੈਲੀ, ਮੇਰਾ ਬੱਚਾ ਦੂਜੀ ਜਮਾਤ ਵਿਚ ਸੀ ਅਤੇ ਹੁਣ ਉਹ ਪੰਜਵੀਂ ਜਮਾਤ ਵਿਚ ਹੈ। ਕੋਵਿਡ ਨੇ ਪੜ੍ਹਾਈ ਨੂੰ ਪ੍ਰਭਾਵਿਤ ਕੀਤਾ ਹੈ। ਚੰਗਾ ਹੈ ਕਿ ਸਕੂਲ ਦੁਬਾਰਾ ਖੁੱਲ੍ਹ ਰਹੇ ਹਨ, ਮੈਂ ਉਮੀਦ ਕਰਦੀ ਹਾਂ ਕਿ ਵਿਦਿਆਰਥੀ ਸੁਰੱਖਿਅਤ ਰਹਿਣ ਅਤੇ ਚੰਗੀ ਤਰ੍ਹਾਂ ਪੜ੍ਹਦੇ ਰਹਿਣ।
ਸ਼ਹਿਰ ਦੇ ਸਕੂਲ ਪਿਛਲੇ ਸਾਲ ਥੋੜ੍ਹੇ ਸਮੇਂ ਲਈ ਖੁੱਲ੍ਹੇ ਸਨ ਪਰ ਕੋਰੋਨਾ ਵਾਇਰਸ ਦੇ ਓਮਾਈਕ੍ਰੋਨ ਪ੍ਰਕਿਰਤੀ ਕਾਰਨ ਸਕੂਲ ਤੀਸਰੀ ਲਹਿਰ ਦੇ ਮੱਦੇਨਜ਼ਰ ਬੀਤੀ 28 ਦਸੰਬਰ ਨੂੰ ਮੁੜ ਖੁਲ੍ਹੇ ਸਨ। ਪਰ ਕੋਰੋਨਾ ਦੀ ਵਧਦੀ ਲਹਿਰ ਨੂੰ ਦੇਖ ਕੇ ਸਕੂਲ ਫਿਰ ਬੰਦ ਕਰਨੇ ਪਏ ਤੇ ਥੋੜ੍ਹੀ ਠੱਲ੍ਹ ਪੈਣ ਤੋਂ ਬਾਅਦ ਸਕੂਲ ਫਿਰ ਖੋਲ੍ਹੇ ਗਏ ਹਨ। ਕੇਂਦਰ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਨਾਲ ਆਫਲਾਈਨ ਕਲਾਸਾਂ ਲੈਣ ਲਈ ਲਾਜ਼ਮੀ ਮਾਪਿਆਂ ਦੀ ਮਨਜ਼ੂਰੀ ਨੂੰ ਹਟਾ ਦਿੱਤਾ ਹੈ, ਜਦੋਂ ਕਿ ਦਿੱਲੀ ਸਰਕਾਰ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਸਕੂਲ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਫੈਸਲਾ ਕਰ ਸਕਦੇ ਹਨ ਕਿ ਉਹ ਕਿੰਨੇ ਵਿਦਿਆਰਥੀ ਸ਼ਾਮਲ ਹੋਣਾ ਚਾਹੁੰਦੇ ਹਨ।