
ਹਵਾਬਾਜ਼ੀ ਉਦਯੋਗ ਦੇ ਇਤਿਹਾਸ ਵਿੱਚ ਹੋਵੇਗੀ ਇਹ ਵਪਾਰਕ ਜਹਾਜ਼ਾਂ ਦੀ ਸਭ ਤੋਂ ਵੱਡੀ ਖਰੀਦ
ਨਵੀਂ ਦਿੱਲੀ : ਏਅਰ ਇੰਡੀਆ ਨੇ ਯੂਰਪੀ ਜਹਾਜ਼ ਨਿਰਮਾਤਾ ਕੰਪਨੀ ਏਅਰਬੱਸ ਤੋਂ 250 ਨਵੇਂ ਜਹਾਜ਼ ਖਰੀਦਣ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੂੰ ਟਾਟਾ ਸਮੂਹ ਨੇ ਖਰੀਦਿਆ ਸੀ। ਟਾਟਾ ਸਮੂਹ ਦਾ ਕਹਿਣਾ ਹੈ ਕਿ ਇਸ ਸੌਦੇ ਤਹਿਤ ਪਤਲੇ ਅਤੇ ਚੌੜੀ ਬਾਡੀ ਵਾਲੇ ਜਹਾਜ਼ ਖਰੀਦੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਮਿਆਰੀ ਬਹਿਸਾਂ ਤੇ ਸੰਸਦੀ ਕਾਰਜ ਲਈ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਰਾਹ-ਦਸੇਰੇ ਦਾ ਕੰਮ ਕਰੇਗਾ:ਮੁੱਖ ਮੰਤਰੀ ਨੇ ਜਤਾਈ ਉਮੀਦ
ਏਅਰ ਇੰਡੀਆ ਦਾ ਕਹਿਣਾ ਹੈ ਕਿ ਉਹ ਅਜਿਹੇ ਜਹਾਜ਼ਾਂ ਦਾ ਬੇੜਾ ਬਣਾਉਣਾ ਚਾਹੁੰਦੀ ਹੈ ਜੋ ਛੋਟੇ ਅਤੇ ਵੱਡੇ ਹਰ ਤਰ੍ਹਾਂ ਦੇ ਰੂਟਾਂ 'ਤੇ ਉਡਾਣ ਭਰ ਸਕੇ। ਮੰਨਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਏਅਰਬੱਸ ਦੀ ਵਿਰੋਧੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ 220 ਜਹਾਜ਼ਾਂ ਦਾ ਆਰਡਰ ਵੀ ਦੇ ਸਕਦੀ ਹੈ।
ਏਅਰ ਇੰਡੀਆ ਦੀ ਇਹ ਖਰੀਦ ਹਵਾਬਾਜ਼ੀ ਉਦਯੋਗ ਦੇ ਇਤਿਹਾਸ ਵਿੱਚ ਵਪਾਰਕ ਜਹਾਜ਼ਾਂ ਦੀ ਸਭ ਤੋਂ ਵੱਡੀ ਖਰੀਦ ਹੋਵੇਗੀ। ਏਅਰ ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਏਅਰਲਾਈਨ ਬਣਨ ਦਾ ਇਰਾਦਾ ਰੱਖਦੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਵਰਚੁਅਲ ਮੀਟਿੰਗ ਵਿੱਚ ਸੌਦੇ ਦਾ ਐਲਾਨ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਇਸ ਸੌਦੇ ਦਾ ਸਵਾਗਤ ਕੀਤਾ ਹੈ। ਏਅਰਬੱਸ ਯੂਕੇ ਵਿੱਚ ਆਪਣੇ ਜਹਾਜ਼ ਦੇ ਖੰਭਾਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਦੀ ਹੈ।