ਨੌਕਰੀ ਦਾ ਝਾਂਸਾ ਦੇ ਕੇ ਲੜਕੀ ਨੂੰ ਬੁਲਾਇਆ ਤੇ ਫਿਰ ਕੀਤਾ ਬਲਾਤਕਾਰ

By : KOMALJEET

Published : Feb 14, 2023, 12:53 pm IST
Updated : Feb 14, 2023, 12:53 pm IST
SHARE ARTICLE
representational Image
representational Image

ਲੜਕੀ ਵਲੋਂ ਹੱਡਬੀਤੀ ਦੱਸਣ 'ਤੇ ਪੁਲਿਸ ਨੇ ਸ਼ੁਰੂ ਕੀਤੀ ਤਫ਼ਤੀਸ਼ 

ਗੁੜਗਾਉਂ : ਸਥਾਨਕ ਐੱਮਜੀ ਰੋਡ 'ਤੇ ਇਕ ਮਾਲ ਦੇ ਬੇਸਮੈਂਟ 'ਚ 27 ਸਾਲਾ ਲੜਕੀ ਨਾਲ ਨੌਜਵਾਨ ਨੇ ਬਲਾਤਕਾਰ ਕੀਤਾ। ਪੀੜਤ ਨੇ ਉਸ ਕੋਲ ਨੌਕਰੀ ਲਈ ਸੰਪਰਕ ਕੀਤਾ ਸੀ। ਮੁਲਜ਼ਮ ਨੇ ਉਸ ਨੂੰ ਇੰਟਰਵਿਊ ਦੇ ਬਹਾਨੇ ਬੁਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰ ਲਿਆ ਹੈ।  ਇਸ ਮਾਮਲੇ ਵਿੱਚ ਮਾਲ ਦੀ ਫੁਟੇਜ ਨੂੰ ਸਕੈਨ ਕਰ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਪ੍ਰਾਪਤ ਵੇਰਵਿਆਂ ਅਨੁਸਾਰ ਪੇਸ਼ੇ ਤੋਂ ਤਕਨੀਕੀ ਮਾਹਰ ਗੁਰੂਗ੍ਰਾਮ ਦੀ ਰਹਿਣ ਵਾਲੀ 27 ਸਾਲਾ ਪੀੜਤ ਲੜਕੀ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਆਨਲਾਈਨ ਨੌਕਰੀ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਉਸ ਨੇ ਇਕ ਵਿਅਕਤੀ ਦਾ ਨੰਬਰ ਲਿਆ। ਇਸ ਸਬੰਧੀ ਸੰਪਰਕ ਕਰਨ 'ਤੇ ਨੌਜਵਾਨ ਨੇ ਦੱਸਿਆ ਕਿ ਉਹ ਡੀ.ਐਲ.ਐਫ ਇਲਾਕੇ ਦਾ ਰਹਿਣ ਵਾਲਾ ਤੁਸ਼ਾਰ ਸ਼ਰਮਾ ਹੈ। ਮੁਲਜ਼ਮ ਤੁਸ਼ਾਰ ਸ਼ਰਮਾ ਨੇ ਉਸ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

ਪੀੜਤ ਲੜਕੀ ਨੇ ਦੱਸਿਆ ਕਿ 11 ਫਰਵਰੀ ਨੂੰ ਦੋਸ਼ੀ ਤੁਸ਼ਾਰ ਸ਼ਰਮਾ ਨੇ ਉਸ ਨੂੰ ਸਹਾਰਾ ਮਾਲ ਵਿਖੇ ਇੰਟਰਵਿਊ ਲਈ ਬੁਲਾਇਆ ਸੀ। ਨੌਕਰੀ ਦੀ ਉਮੀਦ ਦੇਖ ਕੇ ਤੁਸ਼ਾਰ ਸ਼ਰਮਾ ਦੇ ਕਹਿਣ 'ਤੇ ਉਸ ਨੂੰ ਮਾਲ 'ਚ ਮਿਲਣ ਚਲੀ ਗਈ। ਜਦੋਂ ਪੀੜਤ ਨੇ ਮਾਲ ਪਹੁੰਚ ਕੇ ਮੁਲਜ਼ਮ ਨੂੰ ਫੋਨ ਕੀਤਾ ਤਾਂ ਉਹ ਕੁਝ ਦੇਰ ਬਾਅਦ ਮਾਲ ਦੇ ਗੇਟ ’ਤੇ ਆ ਗਿਆ। ਗੱਲਾਂ ਕਰਦੇ ਹੋਏ ਦੋਸ਼ੀ ਉਸ ਨੂੰ ਆਪਣੇ ਨਾਲ ਬੇਸਮੈਂਟ 'ਚ ਲੈ ਗਿਆ।

ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ 

ਉਥੇ ਮੁਲਜ਼ਮ ਨੇ ਆਪਣੀ ਕਾਰ 'ਚੋਂ ਪੀੜਤਾ ਨੂੰ ਪਾਣੀ ਪਿਲਾਇਆ। ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਪਾਣੀ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਅਤੇ ਤੁਸ਼ਾਰ ਨੇ ਆਪਣੀ ਕਾਰ 'ਚ ਬੈਠ ਕੇ ਉਸ ਨਾਲ ਬਲਾਤਕਾਰ ਕੀਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਉਸ ਨੂੰ ਬੇਸਮੈਂਟ 'ਚ ਛੱਡ ਕੇ ਫਰਾਰ ਹੋ ਗਿਆ। ਪੀੜਤਾ ਨੇ ਦੱਸਿਆ ਕਿ ਬਾਅਦ 'ਚ ਮੁਲਜ਼ਮ ਤੁਸ਼ਾਰ ਨੇ ਉਸ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਘਟਨਾ ਤੋਂ ਬਾਅਦ ਲੜਕੀ ਨੇ ਮਹਿਲਾ ਥਾਣਾ ਪੂਰਬੀ ਨੂੰ ਸ਼ਿਕਾਇਤ ਦਿੱਤੀ। ਪੁਲਿਸ  ਨੇ ਮੁਲਜ਼ਮ ਤੁਸ਼ਾਰ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮਾਲ ਪ੍ਰਬੰਧਕਾਂ ਤੋਂ ਮਾਲ ਵਿੱਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement