
ਸਾਲ 2019 ਅਤੇ 2021 ਦੌਰਾਨ 35,950 ਵਿਦਿਆਰਥੀਆਂ ਅਤੇ ਖੇਤੀ ਖੇਤਰ ਵਿਚ ਕੰਮ ਕਰਨ ਵਾਲੇ 31,839 ਲੋਕਾਂ ਨੇ ਖ਼ੁਦਕੁਸ਼ੀ ਕੀਤੀ।
ਨਵੀਂ ਦਿੱਲੀ: ਸਰਕਾਰ ਨੇ ਸੋਮਵਾਰ ਨੂੰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਲ 2019 ਅਤੇ 2021 ਤਕ ਤਿੰਨ ਸਾਲਾਂ ਵਿਚ ਕੁਲ 1.12 ਲੱਖ ਦਿਹਾੜੀਦਾਰ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ। ਕੇਂਦਰੀ ਰੁਜ਼ਗਾਰ ਮੰਤਰੀ ਭੂਪਿੰਦਰ ਯਾਦਵ ਨੇ ਲੋਕਸਭਾ ਵਿਚ ਇਕ ਸਵਾਲ ਦੇ ਲਿਖਤ ਜਵਾਬ ਵਿਚ ਇਹ ਜਾਣਕਾਰੀ ਦਿਤੀ।
ਇਹ ਖ਼ਬਰ ਵੀ ਪੜ੍ਹੋ-ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਕੈਂਪਸ 'ਚ ਗੋਲੀਬਾਰੀ, 3 ਦੀ ਮੌਤ, 5 ਜ਼ਖ਼ਮੀ
ਯਾਦਵ ਨੇ ਦਸਿਆ ਕਿ ਦਿਹਾੜੀ ਮਜ਼ਦੂਰਾਂ ਦੇ ਇਲਾਵਾ ਇਨ੍ਹਾਂ ਤਿੰਨ ਸਾਲਾਂ ਦੀ ਮਿਆਦ ਵਿਚ 66,912 ਘਰੇਲੂ ਔਰਤਾਂ, ਸਵੈਰੁਜ਼ਗਾਰ ਵਾਲੇ 53,661 ਵਿਅਕਤੀਆਂ, 43,420 ਨੌਕਰੀਪੇਸ਼ਾ ਲੋਕਾਂ ਅਤੇ 43,385 ਬੇਰੁਜ਼ਗਾਰ ਲੋਕਾਂ ਨੇ ਖ਼ੁਦਕੁਸ਼ੀ ਕੀਤੀ। ਉਨ੍ਹਾਂ ਮੁਤਾਬਕ, ਸਾਲ 2019 ਅਤੇ 2021 ਦੌਰਾਨ 35,950 ਵਿਦਿਆਰਥੀਆਂ ਅਤੇ ਖੇਤੀ ਖੇਤਰ ਵਿਚ ਕੰਮ ਕਰਨ ਵਾਲੇ 31,839 ਲੋਕਾਂ ਨੇ ਖ਼ੁਦਕੁਸ਼ੀ ਕੀਤੀ।
ਇਹ ਖ਼ਬਰ ਵੀ ਪੜ੍ਹੋ-ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਘਰੇਲੂ ਨੁਸਖ਼ੇ