ਦਿੱਲੀ ’ਚ ਟ੍ਰੈਫਿਕ ਪਾਬੰਦੀਆਂ : CBSE ਨੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਲਈ ਸਲਾਹ ਜਾਰੀ ਕੀਤੀ 
Published : Feb 14, 2024, 10:03 pm IST
Updated : Feb 14, 2024, 10:03 pm IST
SHARE ARTICLE
CBSE
CBSE

ਸਮੇਂ ਸਿਰ ਇਮਤਿਹਾਨ ਕੇਂਦਰ ’ਤੇ ਪਹੁੰਚਣ ਲਈ ਅਪਣੇ ਘਰਾਂ ਤੋਂ ਜਲਦੀ ਨਿਕਲਣ ਦੀ ਸਲਾਹ ਦਿਤੀ

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਬੋਰਡ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਲਈ ਸਲਾਹ ਜਾਰੀ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ‘ਦਿੱਲੀ ਚਲੋ’ ਕਾਰਨ ਕੌਮੀ ਰਾਜਧਾਨੀ ’ਚ ਲਗਾਈਆਂ ਗਈਆਂ ਟ੍ਰੈਫਿਕ ਪਾਬੰਦੀਆਂ ਦੇ ਮੱਦੇਨਜ਼ਰ ਸਮੇਂ ਸਿਰ ਇਮਤਿਹਾਨ ਕੇਂਦਰ ’ਤੇ ਪਹੁੰਚਣ ਲਈ ਅਪਣੇ ਘਰਾਂ ਤੋਂ ਜਲਦੀ ਨਿਕਲਣ। 

ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ਦੇ ਮੱਦੇਨਜ਼ਰ ਕੌਮੀ ਰਾਜਧਾਨੀ ’ਚ ਟ੍ਰੈਫਿਕ ਪਾਬੰਦੀਆਂ ਇਸ ਸਮੇਂ ਲਾਗੂ ਹਨ। 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਇਮਤਿਹਾਨ ਵੀਰਵਾਰ ਤੋਂ ਸ਼ੁਰੂ ਹੋਣਗੇ। ਇਸ ਸਾਲ ਭਾਰਤ ਅਤੇ 26 ਹੋਰ ਦੇਸ਼ਾਂ ਦੇ 39 ਲੱਖ ਤੋਂ ਵੱਧ ਵਿਦਿਆਰਥੀ ਇਸ ਬੋਰਡ ਦੀ ਇਮਤਿਹਾਨ ਦੇਣਗੇ। 

ਦਿੱਲੀ ਦੇ 877 ਕੇਂਦਰਾਂ ’ਤੇ 5.8 ਲੱਖ ਤੋਂ ਵੱਧ ਵਿਦਿਆਰਥੀ ਇਮਤਿਹਾਨ ਦੇਣਗੇ। ਉਨ੍ਹਾਂ ਕਿਹਾ ਕਿ ਇਮਤਿਹਾਨ ਸਵੇਰੇ 10:30 ਵਜੇ ਸ਼ੁਰੂ ਹੋਣਗੇ, ਇਸ ਲਈ ਸਾਰੇ ਵਿਦਿਆਰਥੀਆਂ ਨੂੰ ਸਵੇਰੇ 10 ਵਜੇ ਜਾਂ ਇਸ ਤੋਂ ਪਹਿਲਾਂ ਅਪਣੇ ਕੇਂਦਰਾਂ ’ਤੇ ਪਹੁੰਚਣ ਦੇ ਹੁਕਮ ਦਿਤੇ ਗਏ ਹਨ। ਦਿੱਲੀ ਦੀ ਮੌਜੂਦਾ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਟ੍ਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਹੋਣ ਕਾਰਨ ਇਮਤਿਹਾਨ ਕੇਂਦਰਾਂ ਤਕ ਪਹੁੰਚਣ ’ਚ ਦੇਰੀ ਹੋ ਸਕਦੀ ਹੈ। 

ਸਲਾਹ ’ਚ ਕਿਹਾ ਗਿਆ ਹੈ, ‘‘ਇਸ ਲਈ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਅਪਣੇ ਘਰਾਂ ਨੂੰ ਜਲਦੀ ਛੱਡ ਦੇਣ ਤਾਂ ਜੋ ਉਹ ਸੀ.ਬੀ.ਐਸ.ਈ. ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਮੇਂ ਸਿਰ ਕੇਂਦਰ ਪਹੁੰਚ ਸਕਣ। ਇਹ ਸਲਾਹ ਦਿਤੀ ਜਾਂਦੀ ਹੈ ਕਿ ਇਮਤਿਹਾਨ ਕੇਂਦਰਾਂ ਤਕ ਪਹੁੰਚਣ ਲਈ ਮੈਟਰੋ ਸੇਵਾਵਾਂ ਦੀ ਵਰਤੋਂ ਕੀਤੀ ਜਾਵੇ ਜੋ ਸੁਚਾਰੂ ਢੰਗ ਨਾਲ ਚੱਲ ਰਹੇ ਹਨ।’’

ਸਲਾਹ ’ਚ ਭਾਰਤ ਅਤੇ ਹੋਰ ਦੇਸ਼ਾਂ ਦੇ ਸਾਰੇ ਸੀ.ਬੀ.ਐਸ.ਈ. ਵਿਦਿਆਰਥੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਪਣੀ ਯਾਤਰਾ ਦੀ ਯੋਜਨਾ ਇਸ ਤਰੀਕੇ ਨਾਲ ਬਣਾਉਣ ਕਿ ਉਹ ਸਥਾਨਕ ਸਥਿਤੀਆਂ, ਟ੍ਰੈਫਿਕ, ਮੌਸਮ ਦੀ ਸਥਿਤੀ, ਦੂਰੀ ਆਦਿ ਨੂੰ ਧਿਆਨ ’ਚ ਰਖਦੇ ਹੋਏ ਸਵੇਰੇ 10 ਵਜੇ ਜਾਂ ਇਸ ਤੋਂ ਪਹਿਲਾਂ ਇਮਤਿਹਾਨ ਕੇਂਦਰਾਂ ’ਤੇ ਪਹੁੰਚਣ। ਉਸ ਤੋਂ ਬਾਅਦ ਨਹੀਂ। 

ਇਸ ’ਚ ਕਿਹਾ ਗਿਆ ਹੈ, ‘‘ਸਾਰੇ ਸਕੂਲਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਾਪਿਆਂ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਮਾਰਗ ਦਰਸ਼ਨ ਕਰਨ। ਵਿਦਿਆਰਥੀਆਂ ਨੂੰ ਇਕ ਵਾਰ ਫਿਰ ਸਲਾਹ ਦਿਤੀ ਜਾਂਦੀ ਹੈ ਕਿ ਉਹ ਅਪਣੇ ਇਮਤਿਹਾਨ ਕੇਂਦਰਾਂ ’ਤੇ ਪਹਿਲਾਂ ਹੀ ਜਾਣ ਅਤੇ ਇਸ ਤਰ੍ਹਾਂ ਅਪਣੀ ਯਾਤਰਾ ਦੀ ਯੋਜਨਾ ਬਣਾਉਣ ਤਾਂ ਜੋ ਉਹ ਪਹਿਲਾਂ ਤੋਂ ਜਾਂ ਸਮੇਂ ਸਿਰ ਕੇਂਦਰਾਂ ’ਤੇ ਪਹੁੰਚ ਸਕਣ।’’

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement