ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ੋਮੈਟੋ-ਸਵਿਗੀ ਨੇ ਕੱਢੀ ਨਵੀਂ ਤਰਕੀਬ, ਹੁਣ ਇੰਝ ਹੋਵੇਗੀ ਫੂਡ ਡਿਲਵਰੀ
Published : Mar 14, 2020, 1:54 pm IST
Updated : Mar 14, 2020, 1:54 pm IST
SHARE ARTICLE
Covid 19 sos how swiggy zomato are trying to fight coronavirus
Covid 19 sos how swiggy zomato are trying to fight coronavirus

ਕੋਰੋਨਾ ਵਾਇਰਸ ਦਾ ਪ੍ਰਭਾਵ ਘਟ ਹੋਵੇ ਇਸ ਲਈ ਵੱਖ-ਵੱਖ ਸੰਸਥਾਵਾਂ...

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਗਲੋਬਲ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ। ਦੁਨੀਆਭਰ ਦੇ ਕਈ ਹਿੱਸਿਆਂ ਵਿਚ ਵਿੱਤੀ ਅਤੇ ਲੋਕਾਂ ਦੀ ਆਮ ਜ਼ਿੰਦਗੀ ਤੇ ਇਸ ਦਾ ਕਾਫੀ ਅਸਰ ਪੈ ਰਿਹਾ ਹੈ। ਗੱਲ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸਰਕਾਰੀ ਏਜੰਸੀਆਂ ਸਮੇਤ ਵੱਖ-ਵੱਖ ਸੰਸਥਾਵਾਂ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕ ਕਰ ਰਹੀਆਂ ਹਨ। ਭਾਰਤ ਵਿਚ ਹੁਣ ਤਕ Covid19 ਨਾਲ ਪੀੜਤ 75 ਲੋਕ ਪਾਜ਼ੀਟਿਵ ਪਾਏ ਗਏ ਹਨ।

Swiggy and Zomato Swiggy and Zomato

ਕੋਰੋਨਾ ਵਾਇਰਸ ਦਾ ਪ੍ਰਭਾਵ ਘਟ ਹੋਵੇ ਇਸ ਲਈ ਵੱਖ-ਵੱਖ ਸੰਸਥਾਵਾਂ ਅਪਣੇ ਪੱਧਰ ਤੇ ਸਥਿਤੀ ਨੂੰ ਨਿਯੰਤਰਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਆਨਲਾਈਨ ਫੂਡ ਡਿਲਵਰੀ ਐਪ ਸਵਿਗੀ ਅਤੇ ਜ਼ੋਮੈਟੋ ਨੇ ਅਪਣੇ ਡਿਲਵਰੀ ਮੈਨਸ ਨੂੰ ਵੀ ਹਿਦਾਇਤ ਦਿੱਤੀ ਹੈ ਕਿ ਜੇ ਉਹਨਾਂ ਨੂੰ ਲਗਦਾ ਹੈ ਕਿ ਕਿਸੇ ਵੀ ਕਿਸਮ ਦੇ ਲੱਛਣ ਹਨ ਤਾਂ ਉਹ ਖੁਦ ਨੂੰ ਆਈਸੋਲੇਟ ਕਰ ਲੈਣ। ਉਹਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਮਦਦ ਲਈ ਕੰਪਨੀ ਨਾਲ ਸੰਪਰਕ ਕਰਨ।

Corona VirusCorona Virus

ਸਵਿਗੀ ਬੁਲਾਰੇ ਨੇ ਕਿਹਾ ਕਿ ਉਹਨਾਂ ਦੀ ਵਿੱਤੀ ਸਥਿਤੀ ਵਿਚ ਉਹਨਾਂ ਦੀ ਮਦਦ ਕਰਨ ਵਿਚ ਵਚਨਬੱਧ ਹਨ। ਕੁੱਝ ਅਜਿਹਾ ਹੀ ਇੰਤਜਾਮ ਜ਼ੋਮੈਟੋ ਨੇ ਵੀ ਕੀਤਾ ਹੈ। ਜ਼ੋਮੈਟੋ ਦੇ ਇਕ ਬੁਲਾਰੇ ਨੇ ਦਸਿਆ ਕਿ ਉਹਨਾਂ ਨੇ ਅਪਣੇ ਸਾਰੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰ-ਘਰ ਜਾ ਕੇ ਕੰਮ ਕਰਨ ਦੇ ਅਪਣੇ ਸਹੀ ਅਤੇ ਬਿਹਤਰੀਨ ਫ਼ੈਸਲੇ ਦਾ ਇਸਤੇਮਾਲ ਕਰਨ ਅਤੇ ਮਦਦ ਲਈ ਇਕ ਇੰਟਰਨਲ ਐਮਰਜੈਂਸੀ ਰਿਸਪਾਂਨਸ ਟੀਮ ਵੀ ਬਣਾਉਣ।

SwiggySwiggy

ਜ਼ੋਮੈਟੋ ਅਤੇ ਸਵਿਗੀ ਦੋਵੇਂ ਰੈਸਟੋਰੈਂਟਾਂ ਦੇ ਸੰਪਰਕ ਵਿਚ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਫੂਡ ਪ੍ਰਾਡਕਸ ਨੂੰ ਪੈਕੇਜਿੰਗ ਕਰਦੇ ਸਮੇਂ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਸਵਿਗੀ ਨੇ ਡਿਲਵਰੀ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਜੇ ਡਿਲਵਰੀ ਮੈਨ ਗਾਹਕਾਂ ਦੇ ਸੰਪਰਕ ਵਿਚ ਨਹੀਂ ਆਉਣਾ ਚਾਹੁੰਦੇ ਤਾਂ ਉਹ ਡੋਰ ਬੈਲ ਵਜਾ ਕੇ ਖਾਣਾ ਪਾਰਸਲ ਛੱਡ ਕੇ ਜਾਣ ਜਾਂ ਉਹਨਾਂ ਨੂੰ ਸੁਚੇਤ ਕਰ ਦੇਣ।

ZomatoZomato

ਭਾਰਤ ਦੇ ਸੱਤ ਰਾਜਾਂ ਵਿਚ ਕੋਰੋਨਾ ਵਾਇਰਸ ਦੇ 16 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਸ ਦੇ ਪੀੜਤ ਲੋਕਾਂ ਦੀ ਗਿਣਤੀ ਵਧ ਕੇ ਵੀਰਵਾਰ ਨੂੰ 75 ਹੋ ਗਈ। ਸਿਹਤ ਵਿਭਾਗ ਨੇ ਦਸਿਆ ਕਿ ਇਹਨਾਂ 16 ਨਵੇਂ ਮਾਮਲਿਆਂ ਵਿਚੋਂ 11 ਮਾਮਲੇ ਮਹਾਰਾਸ਼ਟਰ ਤੋਂ ਜਦਕਿ ਇਕ-ਇਕ ਮਾਮਲਾ ਦਿੱਲੀ, ਲੱਦਾਖ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿਚ ਮਾਮਲੇ ਆਏ ਹਨ। ਉੱਥੇ ਹੀ ਇਕ ਵਿਦੇਸ਼ੀ ਨਾਗਰਿਕ ਵੀ ਇਸ ਤੋਂ ਪੀੜਤ ਪਾਇਆ ਗਿਆ ਹੈ।

Zomato Zomato

ਇਸ ਦੌਰਾਨ ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿਚ ਸਕੂਲਾਂ, ਕਾਲਜਾਂ ਅਤੇ ਸਿਨੇਮਾ ਘਰਾਂ ਨੂੰ 31 ਮਾਰਚ ਤਕ ਬੰਦ ਰੱਖਣ ਦਾ ਵੀਰਵਾਰ ਨੂੰ ਐਲਾਨ ਕੀਤਾ ਸੀ। ਕੇਵਲ ਉਹ ਸਕੂਲ ਅਤੇ ਕਾਲਜ ਖੁਲ੍ਹੇ ਰਹਿਣਗੇ ਜਿੱਥੇ ਵਿਦਿਆਰਥੀਆਂ ਦੇ ਪੇਪਰ ਚਲ ਰਹੇ ਹਨ।

ਇਸ ਬਿਮਾਰੀ ਨੇ ਵਿਸ਼ਵ ਭਰ ਵਿਚ ਘਟ ਤੋਂ ਘਟ 4600 ਲੋਕਾਂ ਦੀ ਜਾਨ ਲਈ ਹੈ ਅਤੇ ਕਰੀਬ 1,25,293 ਲੋਕ ਇਸ ਨਾਲ ਪੀੜਤ ਹਨ। ਕੇਂਦਰ ਅਤੇ ਰਾਜਾਂ ਨੇ ਇਸ ਬਿਮਾਰੀ ਨਾਲ ਨਿਪਟਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਤੋਂ ਡਰਨ ਨਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement