ਕੋਰੋਨਾ ਵਾਇਰਸ ਕਾਰਨ ਅਮਰੀਕਾ ਨੇ ਲਗਾਈ ਨੈਸ਼ਨਲ ਐਮਰਜੈਂਸੀ
Published : Mar 14, 2020, 10:41 am IST
Updated : Mar 14, 2020, 10:41 am IST
SHARE ARTICLE
File Photo
File Photo

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਵਿਚ ਲਿਆ ਹੋਇਆ ਹੈ। ਜਿਸ ਤੋਂ ਅਮਰੀਕਾ ਵਰਗਾ ਦੇਸ਼ ਵੀ ਨਹੀਂ ਬਚ ਸਕਿਆ। ਦੱਸ ਦਈਏ ਕਿ ਇਸ ਵਾਇਰਸ

ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਵਿਚ ਲਿਆ ਹੋਇਆ ਹੈ। ਜਿਸ ਤੋਂ ਅਮਰੀਕਾ ਵਰਗਾ ਦੇਸ਼ ਵੀ ਨਹੀਂ ਬਚ ਸਕਿਆ। ਦੱਸ ਦਈਏ ਕਿ ਇਸ ਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 40 ਤੋਂ ਵੱਧ ਲੋਕਾਂ ਦਾ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਨੇ ਟਰੰਪ ‘ਤੇ ਦੋਸ਼ ਲਗਾਇਆ ਹੈ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕਰ ਰਹੇ।

Donald TrumpDonald Trump

ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਵਾਇਰਸ ਨੂੰ 1988 ਦੇ ਕਾਨੂੰਨ ਤਹਿਤ ਰਾਸ਼ਟਰੀ ਐਮਰਜੇਂਸੀ ਘੋਸ਼ਿਤ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਟਰੰਪ ਸਰਕਾਰ ਇਸ ਵਾਇਰਸ ਤੋਂ ਬਚਣ ਲਈ ਆਧੁਨਿਕ ਵਿਗਿਆਨਕ ਤਕਨੀਕਾ ਦਾ ਸਹਾਰਾ ਲੈ ਰਹੀ ਹੈ। ਦੱਸ ਦੱਈਏ ਕਿ ਅਗਲੇ ਕੁਝ ਮਹੀਨਿਆਂ ਤੱਕ ਅਮਰੀਕਾ ਵਿਚ ਵੋਟਾਂ ਵੀ ਪੈਣੀਆਂ ਹਨ ਸੋ ਇਸ ਕਰਕੇ ਟਰੰਪ ਸਰਕਾਰ ਕਰੋਨਾ ਵਾਇਰਸ ਨੂੰ ਲੈ ਕੇ ਕੋਈ ਵੀ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ। 

Corona VirusCorona Virus

ਟਰੰਪ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਐਕਸ਼ਨ ਨਾਲ ਉਨ੍ਹਾਂ ਨੂੰ ਕਰੋਨਾ ਵਾਇਰਸ ਨਾਲ ਲੜਨ ਲਈ 50 ਅਰਬ ਡਾਲਰ ਦਾ ਫੰਡ ਮਿਲ ਜਾਵੇਗਾ ਹੈ। ਟਰੰਪ ਨੇ ਇਹ ਵੀ ਦੱਸਿਆ ਕਿ ਇਸ ਫੰਡ ਦਾ ਇਸਤੇਮਾਲ ਕੇਂਦਰ, ਰਾਜ ਅਤੇ ਸਥਾਨਕ ਏਜੰਸੀਆਂ ਮਿਲ ਕੇ ਕਰਨਗੀਆਂ ਤਾਂ ਜੋ ਕਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਟਰੰਪ ਨੇ ਕਿਹਾ ਕਿ ਨੈਸ਼ਨਲ ਐਮਰਜੇਂਸੀ ਦੋ ਬਹੁਤ ਵੱਡੇ ਸ਼ਬਦ ਹਨ।

Donald Trump Donald Trump

ਉਨ੍ਹਾਂ ਦੀ ਸਰਕਾਰ ਦਾ ਇਹ ਕਦਮ ਪੂਰੀ ਤਰ੍ਹਾਂ ਇਸ ਵਾਇਰਸ ਨਾਲ ਲੜਨ ਵਿਚ ਸਹਿਯੋਗ ਕਰੇਗਾ। ਟਰੰਪ ਦੇ ਇਸ ਕਦਮ ਨੇ ਮੰਨੋ ਅਮਰੀਕਾ ਪ੍ਰਸ਼ਾਸ਼ਨ ਲਈ ਕੁਬੇਰ ਦਾ ਖ਼ਜਾਨਾ ਖੋਲ ਦਿੱਤਾ ਹੈ। ਕਰੋਨਾ ਵਾਇਰਸ ਨਾਲ ਲੜਨ ਲਈ ਟਰੰਪ ਸਰਕਾਰ 50 ਅਰਬ ਡਾਲਰ ਮਤਲਬ ਕਿ ਲੱਗਭਗ 37 ਅਰਬ ਰੁਪਏ ਦਾ ਇਸਤੇਮਾਲ ਕਰੇਗੀ।  

Corona VirusCorona Virus

ਦੱਸ ਦੱਈਏ ਕਿ ਅਮਰੀਕੀ ਸਰਕਾਰ ਦਾ ਲਕਸ਼ ਹੈ ਕਿ ਇਸ ਵਾਇਰਸ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕੀਤਾ ਜਾਵੇ ਅਤੇ ਜਿਹੜੇ ਵੀ ਮਰੀਜ਼ ਇਸ ਵਾਇਰਸ ਤੋਂ ਪ੍ਰਭਾਵਿਤ ਹਨ ਉਨ੍ਹਾਂ ਦਾ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਵੇਗਾ। ਨਾਲ ਹੀ ਟਰੰਪ ਨੇ ਇਹ ਵੀ ਕਿਹਾ ਇਸ ਨੂੰ ਲੈ ਕੇ ਸਾਨੂੰ ਕੁਝ ਸੁਧਾਰ ਅਤੇ ਕੁਝ ਬਦਲਾਅ ਵੀ ਕਰਨੇ ਪੈਣਗੇ, ਪਰ ਇਹ ਕੁਝ ਸਮੇਂ ਦਾ ਤਿਆਗ ਉਨ੍ਹਾਂ ਲਈ ਲੰਮੇਂ ਸਮੇਂ ਲਈ ਲਾਭਕਾਰੀ ਸਾਬਤ ਹੋਵੇਗਾ। 

PM Narendra Modi and Donald TrumpPM Narendra Modi and Donald Trump

ਸਮਾਚਾਰ ਏਜੰਸੀਆਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੀਆਂ ਵੀ ਦੋ ਕੰਪਨੀਆਂ ਕੋਈ ਅਜਿਹਾ ਟੈਸਟ ਵਿਕਸਿਤ ਕਰ ਦੇਣਗੀਆਂ ਜਿਸ ਨਾਲ ਕੇਬਲ 1 ਘੰਟੇ ਦੇ ਅੰਦਰ- ਅੰਦਰ ਪਤਾ ਲੱਗੇ ਕਿ ਕਿਸ ਵਿਅਕਤੀ ਨੂੰ ਵਾਇਰਸ ਹੈ ਜਾਂ ਨਹੀ ਤਾਂ ਉਨ੍ਹਾਂ ਕੰਪਨੀਆਂ ਨੂੰ 13 ਲੱਖ ਡਾਲਰ ਦਿਤੇ ਜਾਣਗੇ।

Donald TrumpDonald Trump

ਦੂਜੇ ਪਾਸੇ ਵਿਰੋਧੀ ਪਾਰਟੀਆਂ ਟਰੰਪ ਸਰਕਾਰ ਤੇ ਇਹ ਅਰੋਪ ਲਗਾ ਰਹੀਆਂ ਹਨ ਕਿ ਉਹ ਇਸ ਵਾਇਰਸ ਦੇ ਖਾਤਮੇ ਲਈ ਕਈ ਯੋਗ ਕਦਮ ਨਹੀ ਚੁੱਕ ਰਹੀ । ਇਸ ਤੋਂ ਬਾਅਦ ਟਰੰਪ ਨੇ 1988 ਦੇ ਕਾਨੂੰਨ ਤਹਿਤ ਇਸ ਵਾਇਰਸ ਨੂੰ ਰਾਸ਼ਟਰੀ ਐਮਰਜੇਂਸੀ ਘੋਸ਼ਿਤ ਕੀਤਾ ਹੈ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement