ਗੁਜਰਾਤ : ਪਤੀ ਦੇ ਪ੍ਰੇਮ ਸਬੰਧਾਂ ਨੇ ਬਰਬਾਦ ਕੀਤਾ ਹੱਸਦਾ-ਵੱਸਦਾ ਪਰਿਵਾਰ 

By : KOMALJEET

Published : Mar 14, 2023, 7:55 am IST
Updated : Mar 14, 2023, 7:55 am IST
SHARE ARTICLE
Family Committed Suicide
Family Committed Suicide

ਦੋ ਧੀਆਂ ਦਾ ਗਲਾ ਵੱਢ ਕੇ ਜੋੜੇ ਨੇ ਵੀ ਕੀਤੀ ਖ਼ੁਦਕੁਸ਼ੀ 

ਨਵਸਾਰੀ : ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਰਾਵਨੀਆ ਪਿੰਡ 'ਚ ਐਤਵਾਰ ਰਾਤ ਨੂੰ ਜੋੜੇ ਨੇ ਦੋ ਬੇਟੀਆਂ ਦਾ ਕਤਲ ਕਰ ਕੇ ਖ਼ੁਦਕੁਸ਼ੀ ਕਰ ਲਈ। ਪਤੀ ਦੇ ਪ੍ਰੇਮ ਸਬੰਧਾਂ ਕਾਰਨ ਕਤਲ ਅਤੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਦੋ ਮਾਮਲੇ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਵਾਂਸਦਾ ਤਾਲੁਕਾ ਦੇ ਰਾਵਨੀਆ ਪਿੰਡ ਦੇ ਰਹਿਣ ਵਾਲੇ 39 ਸਾਲਾ ਚੁਨੀਨੀਲਾਲ ਗਾਵਿਤ ਦਾ ਵਿਆਹ 9 ਸਾਲ ਪਹਿਲਾਂ ਤਨੂਜਾਬੇਨ ਨਾਲ ਹੋਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਵੀ ਸਨ, ਜਿਨ੍ਹਾਂ 'ਚ ਇਕ ਦੀ ਉਮਰ 7 ਸਾਲ ਅਤੇ ਛੋਟੀ ਬੇਟੀ ਸਿਰਫ 4 ਮਹੀਨੇ ਦੀ ਸੀ। ਚੁਨੀਲਾਲ ਦਮਨ ਦੀ ਯੂਨੀਬੇਸ ਕੰਪਨੀ ਵਿੱਚ ਕੰਮ ਕਰਦਾ ਸੀ। ਇੱਥੇ ਹੀ ਉਸ ਨੂੰ ਇੱਕ ਲੜਕੀ ਨਾਲ ਪਿਆਰ ਹੋ ਗਿਆ ਅਤੇ ਚੁਨੀਲਾਲ ਉਸ ਨੂੰ ਆਪਣੀ ਦੂਜੀ ਪਤਨੀ ਵਜੋਂ ਆਪਣੇ ਨਾਲ ਰੱਖਣਾ ਚਾਹੁੰਦਾ ਸੀ।

ਚੁਨੀਲਾਲ ਨੇ ਆਪਣੀ ਪਤਨੀ ਅਤੇ ਪਿਤਾ ਨਾਲ ਵੀ ਇਸ ਬਾਰੇ ਚਰਚਾ ਕੀਤੀ ਸੀ। ਇੰਨਾ ਹੀ ਨਹੀਂ ਤਿੰਨ ਦਿਨ ਪਹਿਲਾਂ ਉਹ ਆਪਣੀ ਪ੍ਰੇਮਿਕਾ ਨੂੰ ਵੀ ਘਰ ਲੈ ਆਇਆ ਸੀ। ਇਸ ਦੌਰਾਨ ਪਤੀ-ਪਤਨੀ ਵਿਚਕਾਰ ਤਕਰਾਰ ਵੀ ਹੋ ਗਈ। ਇਸ ਦੇ ਨਾਲ ਹੀ ਪਿਤਾ ਨੇ ਚੁਨੀਲਾਲ ਨੂੰ ਕਿਹਾ ਸੀ ਕਿ ਉਹ ਦੋ ਦਿਨਾਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਇਸ ਬਾਰੇ ਗੱਲ ਕਰਨਗੇ।

ਐਤਵਾਰ ਰਾਤ ਨੂੰ ਵੀ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ । ਇਸ ਤੋਂ ਬਾਅਦ ਦੋਵਾਂ ਨੇ ਦੇਰ ਰਾਤ 7 ਸਾਲ ਦੀ ਬੇਟੀ ਕਸ਼ਿਸ਼ ਅਤੇ 4 ਮਹੀਨੇ ਦੀ ਬੇਟੀ ਘਿਤਿਆ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪਤੀ-ਪਤਨੀ ਨੇ ਵੀ ਘਰ 'ਚ ਫਾਹਾ ਲੈ ਲਿਆ। ਅਗਲੀ ਸਵੇਰ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਪੁਲਿਸ ਨੇ ਚੁਨੀਲਾਲ ਦੇ ਪਿਤਾ ਜਟਾਰ ਮਧੂ ਗਾਵਿਤ ਦੀ ਸ਼ਿਕਾਇਤ 'ਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਜਿਸ 'ਚ ਬੱਚਿਆਂ ਦੇ ਕਤਲ 'ਚ ਮਰਨ ਵਾਲੇ ਪਤੀ-ਪਤਨੀ ਅਤੇ ਦੂਜੇ ਪਤੀ-ਪਤਨੀ 'ਤੇ ਖੁਦਕੁਸ਼ੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਂਸਦਾ ਪੁਲਿਸ ਇਸ ਸਬੰਧੀ ਹੋਰ ਪੜਤਾਲ ਕਰ ਰਹੀ ਹੈ।

Location: India, Gujarat, Navsari

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement