
ਸਾਲ 2018 ਵਿਚ ਮੌਸਮ ਦੇ ਮਿਜਾਜ਼ ਦੀ ਭਵਿੱਖਬਾਣੀ ਦੀ ਅਧਿਕਾਰਕ ਪੁਸ਼ਟੀ ਅਗਲੇ ਸੋਮਵਾਰ ਨੂੰ ਕੀਤੀ ਜਾਵੇਗੀ।
ਨਵੀਂ ਦਿੱਲੀ : ਸਾਲ 2018 ਵਿਚ ਮੌਸਮ ਦੇ ਮਿਜਾਜ਼ ਦੀ ਭਵਿੱਖਬਾਣੀ ਦੀ ਅਧਿਕਾਰਕ ਪੁਸ਼ਟੀ ਅਗਲੇ ਸੋਮਵਾਰ ਨੂੰ ਕੀਤੀ ਜਾਵੇਗੀ। ਪ੍ਰਦੂਸ਼ਣ ਅਤੇ ਫ਼ਸਲੀ ਚੱਕਰ ਦੇ ਲਿਹਾਜ਼ ਨਾਲ ਮਹੱਤਵਪੂਰਣ ਮੰਨੀ ਜਾਣ ਵਾਲੀ ਮੌਸਮ ਦੀ ਲੰਮੇ ਸਮੇਂ ਦੀ ਘੋਸ਼ਣਾ ਦਾ ਇਹ ਪਹਿਲਾ ਪੜਾਅ ਹੋਵੇਗਾ। ਵਾਤਾਵਰਣ, ਜੰਗਲ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਜੇ. ਰਮੇਸ਼ 16 ਅਪ੍ਰੈਲ ਨੂੰ ਮੌਸਮ ਦੇ ਸਾਲਾਨਾ ਭਵਿੱਖਬਾਣੀ ਦੇ ਪਹਿਲੇ ਪੜਾਅ ਦੀ ਘੋਸ਼ਣਾ ਕਰਨਗੇ।
Weatherਮੌਸਮ ਵਿਭਾਗ ਦੇ ਇਕ ਸੀਨੀਅਰ ਅਫ਼ਸਰ ਨੇ ਦਸਿਆ ਕਿ ਹਰ ਸਾਲ ਦੋ ਪੜ੍ਹਾਵਾਂ ਵਿਚ ਹੋਣ ਵਾਲੀ ਮੌਸਮ ਦੀ ਭਵਿੱਖਬਾਣੀ ਦੀ ਘੋਸ਼ਣਾ ਦੇ ਆਧਾਰ 'ਤੇ ਪ੍ਰਦੂਸ਼ਣ ਤੋਂ ਨਜਿਠਣ ਲਈ ਯੋਜਨਾਬਧ ਕਾਰਵਾਈ ਨੂੰ ਅੰਤਮ ਰੂਪ ਦਿਤਾ ਜਾਂਦਾ ਹੈ। ਨਾਲ ਹੀ ਕਿਸਾਨਾਂ ਲਈ ਵੀ ਮੌਸਮ ਦੇ ਲੰਮੀ ਮਿਆਦ ਦੀ ਭਵਿੱਖਬਾਣੀ ਦੀ ਕਾਫ਼ੀ ਅਹਿਮੀਅਤ ਹੁੰਦੀ ਹੈ। ਇਸ ਦੇ ਆਧਾਰ 'ਤੇ ਦੇਸ਼ ਭਰ ਦੇ ਕਿਸਾਨ ਅਪਣੀਆਂ ਫਸਲਾਂ ਦਾ ਨਿਰਧਾਰਣ ਕਰਦੇ ਹਨ।
Weatherਉਨ੍ਹਾਂ ਦਸਿਆ ਕਿ ਪਹਿਲੇ ਪੜਾਅ ਵਿਚ ਦੱਖਣ ਪੱਛਮੀ ਮਾਨਸੂਨ ਦੀ ਸਰਗਰਮੀ ਨਾਲ ਅਪ੍ਰੈਲ ਤੋਂ ਜੂਨ 'ਚ ਹੋਣ ਵਾਲੀ ਬਰਸਾਤ ਦਾ ਲੰਮੀ ਮਿਆਦ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਇਸ ਦੇ ਆਧਾਰ 'ਤੇ ਦੂਜੇ ਪੜ੍ਹਾਅ ਵਿਚ ਸਾਲ ਦੇ ਬਾਕੀ ਮਹੀਨਿਆਂ ਵਿਚ ਮੀਂਹ ਅਤੇ ਮੌਸਮ ਦੇ ਮਿਜਾਜ਼ ਦਾ ਮੁਲਾਂਕਣ ਕੀਤਾ ਜਾਂਦਾ ਹੈ।