
ਦੇਸ਼ ਵਿਚ 602 ਕੋਰੋਨਾ ਡੈਡੀਕੇਟਡ ਹਸਪਤਾਲ ਤਿਆਰ
ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ 80 ਕਰੋੜ ਲੋਕਾਂ ਨੂੰ ਸਰਕਾਰ ਤਿੰਨ ਮਹੀਨੇ ਤੱਕ ਮੁਫਤ ਰਾਸ਼ਨ ਦੇਵੇਗੀ। ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੀਐਸ ਸ਼੍ਰੀਵਾਸਤਵ ਨੇ ਕਿਹਾ ਕਿ ਗਰੀਬਾਂ ਨੂੰ 5 ਕਿਲੋਂ ਮੁਫਤ ਰਾਸ਼ਨ ਦਿੱਤਾ ਜਾਵੇਗਾ। 24 ਘੰਟੇ ਰਾਸ਼ਨ ਦੀ ਪੂਰਤੀ ‘ਤੇ ਨਜ਼ਰ ਰੱਖੀ ਜਾਵੇਗੀ। ਮਜ਼ਦੂਰਾਂ ਦੀਆਂ ਮੁਸ਼ਕਿਲਾਂ ਅਤੇ ਉਹਨਾਂ ਦੀ ਮਦਦ ਕਰਨ ਲਈ ਸ਼ਿਕਾਇਤ ਕੇਂਦਰ ਬਣਾਏ ਗਏ ਹਨ।
Photo
ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਨਾਲ ਨਜਿੱਠਣ ਲਈ ਹੁਣ ਤੱਕ 602 ਕੋਰੋਨਾ ਡੈਡੀਕੇਟਡ ਹਸਪਤਾਲ ਬਣਾਏ ਜਾ ਚੁੱਕੇ ਹਨ। ਇਹਨਾਂ ਵਿਚ 1,06,719 ਆਈਸੋਲੇਸ਼ਨ ਬੈੱਡ ਅਤੇ 12,024 ਆਈਸੀਯੂ ਬੈੱਡ ਦੀ ਸਹੂਲਤ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗ੍ਰਵਾਲ ਨੇ ਮੰਗਵਾਲ ਸ਼ਾਮ ਨੂੰ ਪ੍ਰੈੱਸ ਕਾਨਫਸਰੰਸ ਵਿਚ ਕਿਹਾ ਕਿ ਬੀਤੇ ਦਿਨ 31,635 ਸੈਂਪਲ ਟੈਸਟ ਕੀਤੇ ਗਏ ਹਨ।
Photo
24 ਘੰਟਿਆਂ ਵਿਚ ਕੋਰੋਨਾ ਦੇ 1211 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਇਸ ਦੌਰਾਨ 31 ਲੋਕਾਂ ਦੀ ਮੌਤ ਹੋ ਗਈ ਹੈ। ਕੁੱਲ ਮਾਮਲਿਆਂ ਦੀ ਗਿਣਤੀ 10363 ਹੋ ਗਈ ਹੈ। ਹੁਣ ਤੱਕ 1036 ਮਰੀਜ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਆਈਸੀਐਮਆਰ ਦੀ ਨਿਯਮਿਤ ਪ੍ਰੈੱਸ ਕਾਨਫਰੰਸ ਵਿਚ ਆਈਸੀਐਮਆਰ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਕੋਲ ਜੋ ਕਿੱਟ ਹੈ, ਉਹ ਛੇ ਹਫਤਿਆਂ ਤੱਕ ਚੱਲ ਸਕਦੀ ਹੈ।
File Photo
ਇਸ ਦੇ ਨਾਲ ਹੀ ਸਾਨੂੰ ਆਰਟੀ –ਪੀਸੀਆਰ ਕਿੱਟ ਦੀ ਇਕ ਹੋਰ ਖੇਪ ਮਿਲ ਗਈ ਹੈ। ਹੁਣ ਸਾਡੇ ਕੋਲ ਕਾਫੀ ਮਾਤਰਾ ਵਿਚ ਕਿੱਟਾਂ ਹਨ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਆਰਟੀ-ਪੀਸੀਆਰ ਦੇ ਲਗਭਗ 33 ਲੱਖ ਕਿੱਟਾਂ ਦੇ ਆਡਰ ਕੀਤੇ ਜਾ ਰਹੇ ਹਨ। 37 ਲੱਖ ਰੈਪਿਡ ਕਿੱਟ ਕਿਸੇ ਵੀ ਸਮੇਂ ਆ ਸਕਦੀਆਂ ਹਨ, ਜਦਕਿ ਹਾਲੇ ਤੱਕ 2 ਲੱਖ 31 ਹਜ਼ਾਰ 902 ਟੈਸਟ ਕੀਤੇ ਗਏ ਹਨ।
File Photo
ਗ੍ਰਹਿ ਮੰਤਰਾਲੇ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਦੱਸਿਆ ਕਿ ਲੌਕਡਾਊਨ ਦੀ ਉਲੰਘਣਾ ਕਰਨ ਦੇ ਆਰੋਪ ਵਿਚ 17585 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 22632 ਵਾਹਨ ਜ਼ਬਤ ਕੀਤੇ ਗਏ ਹਨ। ਫਰਜ਼ੀ ਖ਼ਬਰਾਂ ਫੈਲਾਉਣ ਲਈ 12 ਟਿਕ-ਟਾਕ ਬਣਾਉਣ ਵਾਲੇ ਲੋਕਾਂ ‘ਤੇ ਕਾਰਵਾਈ ਕੀਤੀ ਗਈ ਹੈ। 7 ਫੇਸਬੁੱਕ. 2 ਟਵਿਟਰ ਅਤੇ 1 ਵਟਸਐਪ ਅਕਾਊਂਟ ਬਲਾਕ ਕੀਤੇ ਗਏ ਹਨ।