
ਵਿਸ਼ਵ ਸਿਹਤ ਸੰਗਠਨ ਦਾ ਦਾਅਵਾ
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ 2009 ਵਿਚ ਆਏ ਸਵਾਈਨ ਫਲੂ ਦੇ ਮੁਕਾਬਲੇ ਕੋਰੋਨਾ ਵਾਇਰਸ 10 ਗੁਣਾ ਜ਼ਿਆਦਾ ਜਾਨਲੇਵਾ ਮਹਾਮਾਰੀ ਹੈ। ਸਵਾਈਨ ਫਲੂ ਨਾਲ ਕਰੀਬ 2 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਕੋਰੋਨਾ ਵਾਇਰਸ ਹੁਣ ਤੱਕ 1 ਲੱਖ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਾ ਹੈ ਅਤੇ ਅੰਕੜੇ ਲਗਾਤਾਰ ਵਧ ਰਹੇ ਹਨ।
Photo
ਮੰਗਲਵਾਰ ਸਵੇਰ ਤੱਕ ਦੁਨੀਆ ਭਰ ਵਿਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 19 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ ਹੁਣ ਇਸ ਦਾ ਪ੍ਰਭਾਵ ਤੇਜ਼ੀ ਨਾਲ ਫੈਲਣ ਲੱਗਿਆ ਹੈ। ਡਬਲਿਯੂਐਚਓ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਵੈਕਸੀਨ ਦੀ ਲੋੜ ਹੈ। ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਹੈਨਮ ਨੇ ਕਿਹਾ ਹੈ ਕਿ ਸੰਗਠਨ ਲਗਾਤਾਰ ਕੋਰੋਨਾ ਵਾਇਰਸ ਸਬੰਧੀ ਨਵੀਂ ਜਾਣਕਾਰੀ ਹਾਸਿਲ ਕਰ ਰਿਹਾ ਹੈ।
File Photo
ਗਲੋਬਲ ਪੱਧਰ ‘ਤੇ ਸਵਾਇਨ ਫਲੂ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿਚੋਂ ਸਿਰਫ 1.1 ਫੀਸਦੀ ਦੀ ਜਾਨ ਗਈ ਸੀ। ਉੱਥੇ ਹੀ ਅਮਰੀਕਾ ਵਿਚ ਸਵਾਇਨ ਫਲੂ ਨਾਲ 0.2 ਫੀਸਦੀ ਅਤੇ ਬ੍ਰਿਟੇਨ ਵਿਚ 0.03 ਫੀਸਦੀ ਮੌਤਾਂ ਹੋਈਆਂ ਸੀ। ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜਾਂ ਵਿਚ ਮੌਤ ਦੀ ਦਰ ਵੱਖ-ਵੱਖ ਦੇਸ਼ਾਂ ਵਿਚ ਅਲੱਗ-ਅਲੱਗ ਹੈ। ਬ੍ਰਿਟੇਨ ਵਿਚ ਸੰਕਰਮਿਤ ਹੋਣ ਵਾਲੇ ਲੋਕਾਂ ਵਿਚ 12 ਫੀਸਦੀ ਦੀ ਮੌਤ ਹੋ ਚੁੱਕੀ ਹੈ।
Photo
ਆਸਟ੍ਰੇਲੀਆ ਵਿਚ ਇਹ ਅੰਕੜਾ ਫਿਲਹਾਲ 0.1 ਫੀਸਦੀ ਹੈ ਅਤੇ ਅਮਰੀਕਾ ਵਿਚ 4 ਫੀਸਦੀ । ਦੁਨੀਆ ਭਰ ਵਿਚ ਕੋਰੋਨਾ ਸੰਕਰਮਿਤ ਲੋਕਾਂ ਦੀ ਔਸਤ ਮੌਤ ਦਰ ਫਿਲਹਾਲ 6.4 ਫੀਸਦੀ ਹੈ।
WHO
WHO ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਤੇਜ਼ੀ ਨਾਲ ਫੈਲਦਾ ਹੈ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ 2009 ਦੀ ਸਵਾਈਨ ਫਲੂ ਮਹਾਮਾਰੀ ਨਾਲੋਂ 10 ਗੁਣਾ ਜ਼ਿਆਦਾ ਜਾਨਲੇਵਾ ਹੈ। ਉਹਨਾਂ ਨੇ ਕਿਹਾ ਕਿ ਕੁਝ ਦੇਸ਼ਾਂ ਵਿਚ ਹਰ 3 ਤੋਂ 4 ਦਿਨ ਵਿਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ।