
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ 3 ਮਈ ਦੀ ਛੁਟੀ ਕਾਰਨ...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਾਕਡਾਊਨ ਵਧਾ ਕੇ 3 ਮਈ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਪਹਿਲਾਂ ਕਈ ਰਾਜ ਸਰਕਾਰਾਂ ਨੇ ਭਾਰਤ ਵਿਚ 30 ਅਪ੍ਰੈਲ ਤਕ ਲਾਕਡਾਊਨ ਵਧਾਇਆ ਸੀ ਪਰ ਕੇਂਦਰ ਨੇ ਪੂਰੇ ਦੇਸ਼ ਵਿਚ 3 ਮਈ ਤਕ ਲਾਕਡਾਊਨ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਸਭ ਦੇ ਮਨ ਵਿਚ ਸਵਾਲ ਹੈ ਕਿ ਆਖਿਰ ਲਾਕਡਾਊਨ ਨੂੰ 3 ਮਈ ਤਕ ਹੀ ਕਿਉਂ ਵਧਾਇਆ ਗਿਆ।
Pm modi
ਦਰਅਸਲ ਇਕ ਮਈ ਨੂੰ International Workers' Day ਹੈ। 2 ਮਈ ਨੂੰ ਸ਼ਨੀਵਾਰ ਅਤੇ 3 ਮਈ ਨੂੰ ਐਤਵਾਰ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਲਾਕਡਾਊਨ ਨੂੰ ਤਿੰਨ ਮਈ ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਰਾਜ ਸਰਕਾਰਾਂ ਨੇ ਕੇਂਦਰ ਸਰਕਾਰ ਨੂੰ ਲਾਕਡਾਊਨ ਨੂੰ 30 ਮਈ ਤਕ ਵਧਾਉਣ ਦੀ ਅਪੀਲ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਛੁੱਟੀਆਂ ਦੇਖਦੇ ਹੋਏ 3 ਮਈ ਤਕ ਵਧਾਇਆ ਹੈ।
Lockdown
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ 3 ਮਈ ਦੀ ਛੁਟੀ ਕਾਰਨ ਲੋਕ ਵਧ ਗਿਣਤੀ ਵਿਚ ਘਰ ਤੋਂ ਬਾਹਰ ਨਿਕਲਣਗੇ ਅਤੇ ਸੋਸ਼ਲ ਡਿਸਟੇਨਸਿੰਗ ਨੂੰ ਲੈ ਕੇ ਦਿੱਕਤ ਆਵੇਗੀ। ਇਸ ਕਾਰਨ ਲਾਕਡਾਊਨ ਨੂੰ 3 ਮਈ ਤਕ ਵਧਾਇਆ ਗਿਆ ਹੈ। ਪਹਿਲਾਂ ਓਡੀਸ਼ਾ ਨੇ 30 ਅਪ੍ਰੈਲ ਤੱਕ ਲਾਕਡਾਊਨ ਵਧਾਇਆ ਸੀ। ਫਿਰ ਪੰਜਾਬ 1 ਮਈ, ਮਹਾਰਾਸ਼ਟਰ 30 ਅਪ੍ਰੈਲ, ਤੇਲੰਗਾਨਾ 30 ਅਪ੍ਰੈਲ ਰਾਜਸਥਾਨ 30 ਅਪ੍ਰੈਲ, ਕਰਨਾਟਕ ਦੋ ਹਫਤੇ, ਪੱਛਮੀ ਬੰਗਾਲ 30 ਅਪ੍ਰੈਲ ਅਤੇ ਤਾਮਿਲਨਾਡੂ 30 ਅਪ੍ਰੈਲ ਤੱਕ ਵਧਿਆ।
Coronavirus
ਇਸ ਤੋਂ ਇਲਾਵਾ ਉੱਤਰ ਪੂਰਬ ਦੇ ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਅਤੇ ਮੇਘਾਲਿਆ ਨੇ ਵੀ ਲਾਕਡਾਊਨ 30 ਅਪ੍ਰੈਲ ਤੱਕ ਵਧਾ ਦਿੱਤਾ ਹੈ। ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਭ ਦਾ ਸੁਝਾਅ ਹੈ ਕਿ ਲਾਕਡਾਊਨ ਵਧਾਇਆ ਜਾਵੇ। ਕਈ ਰਾਜ ਪਹਿਲਾਂ ਹੀ ਲਾਕਡਾਊਨ ਵਧਾਉਣ ਦਾ ਫੈਸਲਾ ਕਰ ਚੁੱਕੇ ਹਨ। ਸਾਰੇ ਸੁਝਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਭਾਰਤ ਵਿਚ ਲਾਕਡਾਊਨ ਨੂੰ ਹੁਣ 3 ਮਈ ਤੱਕ ਵਧਾਉਣਾ ਹੋਵੇਗਾ।
CORONA VIRUS
ਯਾਨੀ 3 ਮਈ ਤੱਕ ਸਾਡੇ ਸਾਰਿਆਂ ਨੂੰ ਹਰ ਦੇਸ਼ ਵਾਸੀ ਨੂੰ ਲਾਕਡਾਊਨ ਵਿਚ ਰਹਿਣਾ ਪਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਸਬਰ ਰੱਖਣਾ ਪਵੇਗਾ। ਜੇ ਅਸੀਂ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਨੂੰ ਹਰਾਉਣ ਦੇ ਯੋਗ ਹੋਵਾਂਗੇ। ਲੋਕ ਰੋਜ਼ਾਨਾ ਆਮਦਨੀ ਨਾਲ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਇਹ ਲੋਕ ਹੀ ਮੇਰਾ ਪਰਿਵਾਰ ਹਨ। ਮੇਰੀ ਮੁੱਖ ਤਰਜੀਹਾਂ ਵਿਚੋਂ ਇਕ ਹੈ ਉਨ੍ਹਾਂ ਦੀ ਜ਼ਿੰਦਗੀ ਵਿਚ ਮੁਸ਼ਕਲਾਂ ਨੂੰ ਘਟ ਕਰਨਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।