
Kerala News : ਇਕ ਹੋਰ ਜਿਨਸੀ ਸ਼ੋਸ਼ਣ ਤਹਿਤ ਮੁਆਫ਼ੀ ਮੰਗਣ ਦਾ ਵੀਡੀਉ ਹੋਇਆ ਸੀ ਵਾਇਰਲ
Kerala rape accused Former public prosecutor commits suicide Latest News in Punjabi : ਤਿਰੂਵਨੰਤਪੁਰਮ: ਕੇਰਲ ਦੇ ਕੋਲਮ ਵਿਚ ਇਕ ਸਾਬਕਾ ਸਰਕਾਰੀ ਵਕੀਲ ਪੀ.ਜੀ. ਮਨੂ, ਜਿਸ ਨੇ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਅਪਣਾ ਅਹੁਦਾ ਛੱਡ ਦਿਤਾ ਸੀ, ਨੇ ਐਤਵਾਰ ਨੂੰ ਖ਼ੁਦਕੁਸ਼ੀ ਕਰ ਲਈ।
ਇਹ ਖ਼ੁਦਕੁਸ਼ੀ ਉਸ ਸਮੇਂ ਹੋਈ ਜਦੋਂ ਉਸ ਦਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਦਾ ਇਕ ਹੋਰ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਇਕ ਔਰਤ ਤੋਂ ਮੁਆਫ਼ੀ ਮੰਗਣ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ।
ਪੁਲਿਸ ਨੇ ਕਿਹਾ ਕਿ ਮ੍ਰਿਤਕ ਮਨੂ ਇਸ ਘਟਨਾ ਤੋਂ ਪ੍ਰੇਸ਼ਾਨ ਸੀ ਕਿਉਂਕਿ ਉਸ ਨੂੰ ਵੀਡੀਉ ਦੇਖਣ ਵਾਲੇ ਲੋਕਾਂ ਵਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਨੇ ਅਪਰਾਧਿਕ ਵਕੀਲ ਬੀ.ਏ. ਅਲੂਰ ਦੁਆਰਾ ਕਿਰਾਏ 'ਤੇ ਲਏ ਗਏ ਘਰ ਵਿਚ ਅਪਣੀ ਜ਼ਿੰਦਗੀ ਦਾ ਅੰਤ ਕਰ ਲਿਆ।
ਜਾਣਕਾਰੀ ਅਨੁਸਾਰ 55 ਸਾਲਾ ਮਨੂ ਵਿਰੁਧ ਕਦਾਵਨਥਰਾ ਸਥਿਤ ਅਪਣੇ ਫ਼ਲੈਟ ਅਤੇ ਉਸ ਦੇ ਘਰ ਵਿਚ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਔਰਤ ਇਕ ਹੋਰ ਬਲਾਤਕਾਰ ਦੇ ਮਾਮਲੇ ਵਿਚ ਪੀੜਤ ਸੀ।
ਕੁੱਝ ਮਹੀਨੇ ਪਹਿਲਾਂ, ਉਸ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ। ਹਾਲਾਂਕਿ, ਉਸ ਦੇ ਵਿਰੁਧ ਇਕ ਨਵਾਂ ਬਲਾਤਕਾਰ ਦਾ ਦੋਸ਼ ਸਾਹਮਣੇ ਆਇਆ। ਨਵੇਂ ਮਾਮਲੇ ਨੂੰ ਸੁਲਝਾਉਣ ਲਈ, ਮਨੂ ਅਤੇ ਉਸ ਦੇ ਪਰਵਾਰ ਨੇ ਔਰਤ ਤੋਂ ਉਸ ਦੇ ਘਰ ਮੁਆਫ਼ੀ ਮੰਗੀ। ਕਿਸੇ ਨੇ ਮੁਆਫ਼ੀ ਨੂੰ ਰਿਕਾਰਡ ਕੀਤਾ ਅਤੇ ਇਸ ਨੂੰ ਆਨਲਾਈਨ ਸਾਂਝਾ ਕਰ ਦਿਤਾ। ਵੀਡੀਉ ਕੁੱਝ ਮਿੰਟਾਂ ਵਿਚ ਹੀ ਵਾਇਰਲ ਹੋ ਗਿਆ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿਤੀ ਹੈ।