
ਉਤਰ ਤੋਂ ਲੈ ਕੇ ਦੱਖਣ ਭਾਰਤ ਤਕ ਐਤਵਾਰ ਨੂੰ ਹਨ੍ਹੇਰੀ ਦੀ ਕਹਿਰ ਨਾਲ ਲਗਭਗ 50 ਲੋਕਾਂ ਦੀ ਮੌਤ ਹੋ ਗਈ। ਇਕੱਲੇ ਯੂਪੀ ਵਿਚ 18 ...
ਨਵੀਂ ਦਿੱਲੀ : ਉਤਰ ਤੋਂ ਲੈ ਕੇ ਦੱਖਣ ਭਾਰਤ ਤਕ ਐਤਵਾਰ ਨੂੰ ਹਨ੍ਹੇਰੀ ਦੀ ਕਹਿਰ ਨਾਲ ਲਗਭਗ 50 ਲੋਕਾਂ ਦੀ ਮੌਤ ਹੋ ਗਈ। ਇਕੱਲੇ ਯੂਪੀ ਵਿਚ 18 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਦਕਿ ਬੰਗਾਲ ਵਿਚ ਵੀ 9 ਲੋਕਾਂ ਦੀ ਮੌਤ ਹੋ ਗਈ ਹੈ। ਆਂਧਾਰਾ ਪ੍ਰਦੇਸ਼ ਵਿਚ 9 ਅਤੇ ਤੇਲੰਗਾਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿਚ ਵੀ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲਿਆ। ਇਥੇ 5 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਯੂਪੀ ਵਿਚ ਇਸ ਭਿਆਨਕ ਤੂਫ਼ਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ।
50 people killed as storm rain hit up andhra pradesh west bengal and delhi ncr
ਮੌਸਮ ਵਿਭਾਗ ਦੇ ਮੁਤਾਬਕ ਐਤਵਾਰ ਦੀ ਹਨ੍ਹੇਰੀ ਵਿਚ ਕਰੀਬ 109 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਅਗਲੇ ਦੋ ਦਿਨ ਦੇ ਲਈ ਵੀ ਮੌਸਮ ਵਿਭਾਗ ਵਲੋਂ ਕਈ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਖ਼ਾਸ ਤੌਰ 'ਤੇ ਪਹਾੜੀ ਇਲਾਕਿਆਂ ਵਿਚ ਮੌਸਮ ਸਭ ਤੋਂ ਖ਼ਰਾਬ ਰਹਿ ਸਕਦਾ ਹੈ। ਤੂਫ਼ਾਨ ਦਾ ਇਕ ਅਸਰ ਗਰਮੀ 'ਤੇ ਵੀ ਪਿਆ ਅਤੇ ਇਸ ਵਿਚ ਕਰੀਬ 10 ਡਿਗਰੀ ਦੀ ਗਿਰਾਵਟ ਦੇਖੀ ਗਈ।
50 people killed as storm rain hit up andhra pradesh west bengal and delhi ncr
ਮੌਸਮ ਵਿਪਾਗ ਨੇ ਆਰੇਂਜ ਕੈਟਾਗਰੀ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਦਾ ਮਤਲਬ ਹੈ ਕਿ ਇਸ ਤੂਫ਼ਾਨ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਮੌਸਮ ਵਿਭਾਗ ਕਲਰ ਕੋਡਿੰਗ ਜ਼ਰੀਏ ਇਹ ਸੂਚਨਾਵਾਂ ਦਿੰਦਾ ਹੈ। ਸਭ ਤੋਂ ਪਹਿਲਾਂ ਗ੍ਰੀਨ ਕਲਰ ਕੋਡ ਜ਼ਰੀਏ ਸੂਚਨਾ ਦਿਤੀ ਜਾਂਦੀ ਹੈ। ਉਸ ਤੋਂ ਬਾਅਦ ਯੈਲੋ ਕਲਰ ਫਿਰ ਆਰੇਂਜ ਕੋਡ ਅਤੇ ਸਭ ਤੋਂ ਅਖ਼ੀਰ ਵਿਚ ਰੈੱਡ ਕਲਰ ਕੋਡ ਜ਼ਰੀਏ ਸੂਚਨਾ ਦਿਤੀ ਜਾਂਦੀ ਹੈ।
50 people killed as storm rain hit up andhra pradesh west bengal and delhi ncr
ਹਨ੍ਹੇਰੀ ਤੂਫ਼ਾਨ ਦਾ ਅਸਰ ਰੇਲ ਅਤੇ ਹਵਾਈ ਸੇਵਾ 'ਤੇ ਵੀ ਪਿਆ ਹੈ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੀਆਂ 40 ਤੋਂ ਜ਼ਿਆਦਾ ਉਡਾਨਾਂ ਨੂੰ ਡਾਈਵਰਟ ਕਰਨਾ ਪਿਆ। ਕਈ ਥਾਵਾਂ 'ਤੇ ਦਰੱਖ਼ਤ ਡਿਗਣ ਅਤੇ ਓਵਰ ਹੈੱਡ ਵਾਇਰ ਨੂੰ ਨੁਕਸਾਨ ਪਹੁੰਚਣ ਦੀ ਵਜ੍ਹਾ ਨਾਲ ਮੈਟਰੋ ਦੀ ਆਵਾਜਾਈ ਪ੍ਰਭਾਵਤ ਹੋਈ।
50 people killed as storm rain hit up andhra pradesh west bengal and delhi ncr
ਬਲੂ ਲਾਈਨ ਅਤੇ ਵਾਈਲੇਟ ਲਾਈਨ 'ਤੇ ਦਰੱਖਤ ਡਿਗਣ ਨਾਲ ਆਵਾਜਾਈ ਦੋ ਘੰਟੇ ਪ੍ਰਭਾਵਤ ਰਹੀ। ਸਭ ਤੋਂ ਜ਼ਿਆਦਾ ਅਸਰ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਦਿਸਿਆ। ਇਸ ਤੋਂ ਇਲਾਵਾ ਆਗਰਾ-ਨਵੀਂ ਦਿੱਲੀ ਮਾਰਗ 'ਤੇ ਓਐਚਈ ਟੁੱਟਣ ਨਾਲ ਕਈ ਟ੍ਰੇਨਾਂ ਓਵੇਂ ਜਿਵੇਂ ਖੜ੍ਹੀਆਂ ਰਹੀਆਂ।