
ਹਾਲਾਂਕਿ ਦੱਖਣ ਕੋਰੀਆ ਲਗਾਤਾਰ ਦਾਅਵਾ ਕਰ ਹਿਹਾ ਹੈ...
ਨਵੀਂ ਦਿੱਲੀ: ਨਾਰਥ ਕੋਰੀਆ ਦੇ ਤਮਾਮ ਦਾਅਵਿਆਂ ਤੋਂ ਬਾਅਦ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੋਰੋਨਾ ਵਾਇਰਸ ਨੇ ਇੱਥੇ ਵੀ ਅਪਣੀ ਦਸਤਕ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨਾਰਥ ਕੋਰੀਆ ਨੇ ਚੀਨੀ ਸਰਹੱਦ ਤੇ ਸਥਿਤ ਰਾਸਾਨ (Rason) ਸ਼ਹਿਰ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਹਾਲਾਂਕਿ ਨਾਰਥ ਕੋਰੀਅਨ (North Kore) ਸਰਕਾਰ ਨੇ ਕੋਰੋਨਾ ਵਾਇਰਸ ਦੇ ਕਿਸੇ ਕੇਸ ਦੀ ਪੁਸ਼ਟੀ ਨਹੀਂ ਕੀਤੀ ਹੈ।
Corona Virus
ਹਾਲਾਂਕਿ ਦੱਖਣ ਕੋਰੀਆ ਲਗਾਤਾਰ ਦਾਅਵਾ ਕਰ ਹਿਹਾ ਹੈ ਕਿ ਕਿਮ ਜੋਂਗ ਉਨ (Kim Jong-un) ਦੀ ਸਰਕਾਰ ਕੋਰੋਨਾ ਵਾਇਰਸ ਦੇ ਮਾਮਲੇ ਲੁਕਾ ਰਹੀ ਹੈ। ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਨਾਰਥ ਕੋਰੀਆ ਲਗਾਤਾਰ ਦੇਸ਼ ਦੇ ਕੋਰੋਨਾ ਵਾਇਰਸ ਮੁਕਤ ਹੋਣ ਦਾ ਦਾਅਵਾ ਕਰਦਾ ਰਿਹਾ ਹੈ।
Kim Jong Un
ਹਾਲਾਂਕਿ ਰਾਸਾਨ ਸ਼ਹਿਰ ਦੀਆਂ ਸਰਹੱਦਾਂ ਸੀਲ ਕਰਨ ਤੋਂ ਬਾਅਦ ਇਸ ਦਾਅਵੇ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਰੂਸ ਅਤੇ ਚੀਨ ਤੋਂ ਨਾਰਥ ਕੋਰੀਆ ਨਾਲ ਹੋਣ ਵਾਲੇ ਵਪਾਰ ਦਾ ਮੁੱਖ ਕੇਂਦਰ ਰਾਸਾਨ ਸ਼ਹਿਰ ਹੀ ਹੈ। ਉੱਧਰ ਪਿਯੋਂਗਯੋਂਗ ਨੇ ਫਿਲਹਾਲ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਸ਼ਹਿਰ ਸੀਲ ਕਰ ਦਿੱਤਾ ਗਿਆ ਹੈ ਪਰ ਇਸ ਲਾਕਡਾਊਨ ਦੀ ਵਜ੍ਹਾ ਨਹੀਂ ਦੱਸੀ ਹੈ।
Corona Virus
ਸ਼ਹਿਰ ਸੀਲ ਹੋਣ ਤੋਂ ਬਾਅਦ ਕਿਮ ਜੋਂਗ ਉਨ ਦੀ ਚੁੱਪੀ ਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਕਾਫ਼ੀ ਖ਼ਤਰਨਾਕ ਨਜ਼ਰ ਆ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਰਾਸਾਨ ਸ਼ਹਿਰ ਵਿਚ ਕਿਮ ਜੋਂਗ ਦੇ ਖ਼ਾਸ ਅਫ਼ਸਰਾਂ ਨੂੰ ਤੈਨਾਤ ਕੀਤਾ ਗਿਆ ਹੈ। ਹਾਲਾਂਕਿ ਕੁੱਝ ਮੀਡੀਆ ਚੈਨਲ ਦਾਅਵਾ ਕਰ ਰਹੇ ਹਨ ਕਿ ਰਾਸਾਨ ਸ਼ਹਿਰ ਵਿਚ ਕਿਮ ਜੋਂਗ ਦਾ ਇਕ ਪ੍ਰੋਗਰਾਮ ਹੋਣ ਵਾਲਾ ਹੈ ਇਸ ਲਈ ਸ਼ਹਿਰ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।
Corona Virus
ਦੱਖਣ ਕੋਰੀਆ ਨੇ ਇਸ ਨੂੰ ਪ੍ਰਾਪੇਗੰਡਾ ਦਸ ਕੇ ਖ਼ਾਰਿਜ ਕਰ ਦਿੱਤਾ ਹੈ। ਦੱਖਣੀ ਕੋਰੀਆ ਦੇ ਸੂਤਰਾਂ ਮੁਤਾਬਕ ਇਹ ਤੈਅ ਹੈ ਕਿ ਸ਼ਹਿਰ ਸੀਲ ਕਰਨ ਪਿੱਛੇ ਵਜ੍ਹਾ ਕਾਫ਼ੀ ਗੰਭੀਰ ਹੈ। ਨਾਰਥ ਕੋਰੀਆ ਵਿਚ ਵਪਾਰ ਦੇ ਮੁੱਖ ਕੇਂਦਰ ਰਾਸਾਨ ਨੂੰ ਸਿਰਫ ਕਿਸੇ ਪ੍ਰੋਗਰਾਮ ਲਈ ਬੰਦ ਕੀਤੇ ਜਾਣ ਦੀ ਗੱਲ ਭਰੋਸੇ ਲਾਇਕ ਨਜ਼ਰ ਨਹੀਂ ਆ ਰਹੀ।
Corona Virus
ਉੱਧਰ ਅਮਰੀਕੀ ਏਜੰਸੀਆਂ ਨੇ ਵੀ ਨਾਰਥ ਕੋਰੀਆ ਵਿਚ ਵਾਇਰਸ ਦੇ ਕੇਸ ਪਾਏ ਜਾਣ ਦੀ ਗੱਲ ਕਹੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਨਾਰਥ ਕੋਰੀਆ ਦੇ ਗੁਆਂਢੀ ਦੇਸ਼ ਚੀਨ, ਰੂਸ ਅਤੇ ਸਾਉਥ ਕੋਰੀਆ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ ਅਜਿਹੇ ਵਿਚ ਨਾਰਥ ਕੋਰੀਆ ਦਾ ਬਚੇ ਰਹਿਣਾ ਨਾਮੁਮਕਿਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।