ਤਾਲਾਬੰਦੀ ਦਾ ਅਸਰ - ਪੇਂਡੂ ਭਾਰਤ ਵਿਚ 50 ਫ਼ੀ ਸਦੀ ਪਰਵਾਰ ਘੱਟ ਖਾਣਾ ਖਾ ਰਹੇ ਹਨ
Published : May 14, 2020, 4:41 am IST
Updated : May 14, 2020, 4:41 am IST
SHARE ARTICLE
File Photo
File Photo

ਦੇਸ਼ ਦੇ 12 ਰਾਜਾਂ ਦੇ ਪੇਂਡੂ ਖੇਤਰਾਂ ਵਿਚ 5000 ਘਰਾਂ ਵਿਚ ਕੀਤੇ ਗਏ ਸਰਵੇਖਣ ਵਿਚ ਪ੍ਰਗਟਾਵਾ ਹੋਇਆ ਹੈ

ਨਵੀਂ ਦਿੱਲੀ, : ਦੇਸ਼ ਦੇ 12 ਰਾਜਾਂ ਦੇ ਪੇਂਡੂ ਖੇਤਰਾਂ ਵਿਚ 5000 ਘਰਾਂ ਵਿਚ ਕੀਤੇ ਗਏ ਸਰਵੇਖਣ ਵਿਚ ਪ੍ਰਗਟਾਵਾ ਹੋਇਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਲਾਗੂ ਬੰਦ ਵਿਚਾਲੇ ਇਨ੍ਹਾਂ ਵਿਚੋਂ ਅੱਧੇ ਪਰਵਾਰ ਘੱਟ ਖਾਣਾ ਖਾ ਰਹੇ ਹਨ। ਇਸ ਸਰਵੇਖਣ ਦਾ ਨਾਮ 'ਕੋਵਿਡ 19 ਲਾਕਡਾਊਨ : ਹਾਉ ਇਜ਼ ਹਿੰਟਰਲੈਂਡ ਕੋਪਿੰਗ' ਯਾਨੀ ਕੋਵਿਡ-19 ਕਾਰਨ ਲਾਗੂ ਬੰਦ ਵਿਚ ਦੂਰ ਦੁਰਾਡੇ ਦੇ ਇਲਾਕੇ ਕਿਵੇਂ ਜ਼ਿੰਦਗੀ ਜੀਅ ਰਹੇ ਹਨ।

Corona VirusFile Photo

ਇਹ ਸਰਵੇਖਣ 47 ਜ਼ਿਲ੍ਹਿਆਂ ਵਿਚ ਕੀਤਾ ਗਿਆ। ਬੰਦ ਲਾਗੂ ਹੋਣ ਮਗਰੋਂ ਪੇਂਡੂ ਇਲਾਕਿਆਂ ਵਿਚ 50 ਫ਼ੀ ਸਦੀ ਅਜਿਹੇ ਪਰਵਾਰ ਹਨ ਜਿਹੜੇ ਪਹਿਲਾਂ ਜਿੰਨੀ ਵਾਰ ਖਾਣਾ ਖਾਂਦੇ ਸਨ, ਉਸ ਵਿਚ ਕਟੌਤੀ ਕਰ ਦਿਤੀ ਹੈ ਤਾਕਿ ਜਿੰਨੀਆਂ ਵੀ ਚੀਜ਼ਾਂ ਉਪਲਭਧ ਰਹਿਣ, ਉਨ੍ਹਾਂ ਵਿਚੋਂ ਹੀ ਕਿਸੇ ਤਰ੍ਹਾਂ ਕੰਮ ਚਲਾਇਆ ਜਾ ਸਕੇ।

File photoFile photo

68 ਫ਼ੀ ਸਦੀ ਪਰਵਾਰ ਅਜਿਹੇ ਹਨ ਜਿਨ੍ਹਾਂ ਕੋਲ ਖਾਣੇ ਦੀ ਵੰਨ-ਸੁਵੰਨਤਾ ਵਿਚ ਕਮੀ ਆਈ ਹੈ ਯਾਨੀ ਉਨ੍ਹਾਂ ਦੀ ਥਾਲੀ ਵਿਚ ਪਹਿਲਾਂ ਦੇ ਮੁਕਾਬਲੇ ਘੱਟ ਕਿਸਮ ਦੇ ਖਾਣੇ ਹੁੰਦੇ ਹਨ। ਇਨ੍ਹਾਂ ਵਿਚੋਂ 84 ਫ਼ੀ ਸਦੀ ਅਜਿਹੇ ਪਰਵਾਰ ਹਨ ਜਿਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਜ਼ਰੀਏ ਖਾਧ ਪਦਾਰਥ ਮਿਲੇ ਅਤੇ 37 ਫ਼ੀ ਸਦੀ ਅਜਿਹੇ ਪਰਵਾਰ ਹਨ ਜਿਨ੍ਹਾਂ ਨੂੰ ਰਾਸ਼ਨ ਮਿਲਿਆ।

File photoFile photo

24 ਫ਼ੀ ਸਦੀ ਅਜਿਹੇ ਹਨ ਜਿਨ੍ਹਾਂ ਪਿੰਡਾਂ ਵਿਚ ਅਨਾਜ ਉਧਾਰ ਲਿਆ ਅਤੇ 12 ਫ਼ੀ ਸਦੀ ਲੋਕਾਂ ਨੂੰ ਮੁਫ਼ਤ ਵਿਚ ਖਾਣ-ਪੀਣ ਦੀਆਂ ਚੀਜ਼ਾਂ ਮਿਲੀਆਂ। ਬੁਧਵਾਰ ਨੂੰ ਵੈਬੀਨਾਰ ਨੇ ਇਹ ਸਰਵੇਖਣ ਜਾਰੀ ਕੀਤਾ। ਅਧਿਐਨ ਵਿਚ ਇਹ ਪ੍ਰਗਟਾਵਾ ਹੋਇਆ ਕਿ ਇਹ ਪਰਵਾਰ ਹਾੜ੍ਹੀ ਦੀ ਤੁਲਨਾ ਵਿਚ ਸਾਉਣੀ ਦੇ ਭੰਡਾਰ 'ਤੇ ਜ਼ਿਆਦਾ ਨਿਰਭਰ ਹਨ ਪਰ ਇਹ ਭੰਡਾਰ ਵੀ ਹੁਣ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। (ਏਜੰਸੀ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement