
ਬੀਤੇ ਦਿਨੀਂ ਗ੍ਰਹਿ ਮੰਤਰੀ ਨਾਲ ਕੀਤੀ ਸੀ ਮੁਲਾਕਾਤ
ਨਵੀਂ ਦਿੱਲੀ : ਤ੍ਰਿਪੁਰਾ ( Tripura Chief Minister Bipalb Kumar Deb has resigned) ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਬੀਤੇ ਦਿਨ ਬਿਪਲਬ ਦੇਬ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਪਰ ਅੱਜ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਤ੍ਰਿਪੁਰਾ ਦੇ ਕਈ ਭਾਜਪਾ ਵਿਧਾਇਕ ਬਿਪਲਬ ਦੇਬ ਤੋਂ ਨਾਰਾਜ਼ ਸਨ ਅਤੇ ਇਸ ਦੀ ਗੂੰਜ ਹਾਈਕਮਾਨ ਤੱਕ ਵੀ ਪਹੁੰਚ ਗਈ ਸੀ।
Tripura Chief Minister Bipalb Kumar Deb has resigned
ਅਸਤੀਫ਼ਾ ਦੇਣ ਤੋਂ ਬਾਅਦ ਦੇਬ ਨੇ ਕਿਹਾ, ਮੈਂ ਪੀਐਮ ਮੋਦੀ ਨਾਲ ਗੱਲ ਕੀਤੀ ਹੈ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਜਦੋਂ ਹਾਈਕਮਾਂਡ ਨੇ ਮੈਨੂੰ ਅਸਤੀਫਾ ਦੇਣ ਲਈ ਕਿਹਾ ਤਾਂ ਮੈਂ ਇਹ ਕਦਮ ਚੁੱਕਿਆ। ਅੱਗੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਮੈਂ ਇਸ ਦੀਆਂ ਤਿਆਰੀਆਂ 'ਚ ਜੁਟ ਜਾਵਾਂਗਾ। ਭਾਜਪਾ ਵਰਕਰ ਹੋਣ ਦੇ ਨਾਤੇ ਮੈਂ ਪਾਰਟੀ ਨੂੰ ਮਜ਼ਬੂਤ ਕਰਦਾ ਰਹਾਂਗਾ।
Tripura Chief Minister Bipalb Kumar Deb has resigned
ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਭੂਪੇਂਦਰ ਯਾਦਵ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਕੇਂਦਰੀ ਨਿਗਰਾਨ ਵਜੋਂ ਤ੍ਰਿਪੁਰਾ ਵਿੱਚ ਹਨ। ਬਿਪਲਬ ਕੁਮਾਰ ਦੇਬ ਦੀ ਥਾਂ ਲੈਣ ਵਾਲੇ ਨਵੇਂ ਨੇਤਾ ਦਾ ਐਲਾਨ ਅੱਜ ਸ਼ਾਮ ਕੀਤਾ ਜਾਵੇਗਾ।
Tripura Chief Minister Bipalb Kumar Deb has resigned