
ਕਰਨਾਟਕ ਡੀ.ਜੀ.ਪੀ. ਵਜੋਂ ਨਿਭਾਅ ਰਹੇ ਹਨ ਸੇਵਾਵਾਂ
ਨਵੀਂ ਦਿੱਲੀ : ਕਰਨਾਟਕ ਦੇ 1986 ਬੈਚ ਦੇ ਆਈ.ਪੀ.ਐਸ. ਅਧਿਕਾਰੀ ਡੀ.ਜੀ.ਪੀ. ਪ੍ਰਵੀਨ ਸੂਦ ਨੂੰ ਦੋ ਸਾਲਾਂ ਲਈ ਸੀ.ਬੀ.ਆਈ. ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਅਪਣਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਸੁਬੋਧ ਕੁਮਾਰ ਜੈਸਵਾਲ (IPS/1985/MH) ਦੀ ਥਾਂ ਲੈਣਗੇ।
ਇਹ ਵੀ ਪੜ੍ਹੋ: ਸੁਦੀਰਮਨ ਕੱਪ 'ਚ ਭਾਰਤ ਦੀ ਨਿਰਾਸ਼ਾਜਨਕ ਸ਼ੁਰੂਆਤ, ਕਰਨਾ ਪਿਆ ਹਾਰ ਦਾ ਸਾਹਮਣਾ
ਪ੍ਰਵੀਨ ਸੂਦ ਮਾਰਚ ਵਿਚ ਸੁਰਖੀਆਂ ਵਿਚ ਆਏ ਸਨ ਜਦੋਂ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਨੇ ਉਨ੍ਹਾਂ 'ਤੇ ਸੂਬੇ ਵਿਚ ਭਾਜਪਾ ਸਰਕਾਰ ਦਾ ਪੱਖ ਲੈਣ ਦਾ ਦੋਸ਼ ਲਗਾਇਆ ਸੀ।
letter
ਸੀ.ਬੀ.ਆਈ. ਨੇ ਅੱਜ ਐਤਵਾਰ ਯਾਨੀ 14 ਮਈ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਆਈ.ਪੀ.ਐਸ. ਅਧਿਕਾਰੀ ਪ੍ਰਵੀਨ ਸੂਦ ਇਸ ਸਮੇਂ ਕਰਨਾਟਕ ਦੇ ਡੀ.ਜੀ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਦੀ ਦੌੜ ਵਿਚ ਪ੍ਰਵੀਨ ਸੂਦ ਦਾ ਨਾਂਅ ਸਭ ਤੋਂ ਅੱਗੇ ਸੀ।
ਦਸਣਯੋਗ ਹੈ ਕਿ ਇਸ ਅਹੁਦੇ ਲਈ ਤਿੰਨ ਅਧਿਕਾਰੀਆਂ ਦੇ ਨਾਂ ਸ਼ਾਰਟਲਿਸਟ ਕੀਤੇ ਗਏ ਸਨ ਜੋ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੂੰ ਭੇਜੇ ਗਏ ਸਨ। ਇਸ ਕਮੇਟੀ ਨੇ ਸੀ.ਬੀ.ਆਈ. ਦੇ ਨਵੇਂ ਡਾਇਰੈਕਟਰ ਦਾ ਨਾਂ ਤੈਅ ਕੀਤਾ। ਜਿਨ੍ਹਾਂ ਤਿੰਨ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ, ਉਨ੍ਹਾਂ ਵਿਚ ਕਰਨਾਟਕ ਦੇ ਡੀ.ਜੀ.ਪੀ. ਪ੍ਰਵੀਨ ਸੂਦ, ਡੀ.ਜੀ. ਫ਼ਾਇਰ ਸਰਵਿਸਿਜ਼, ਸਿਵਲ ਡਿਫ਼ੈਂਸ ਅਤੇ ਹੋਮ ਗਾਰਡਜ਼ ਤਾਜ ਹਸਨ ਅਤੇ ਮੱਧ ਪ੍ਰਦੇਸ਼ ਦੇ ਡੀ.ਜੀ.ਪੀ. ਸੁਧੀਰ ਕੁਮਾਰ ਸਕਸੈਨਾ ਸ਼ਾਮਲ ਹਨ।
ਪ੍ਰਵੀਨ ਸੂਦ 1986 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ। ਮੌਜੂਦਾ ਸੀ.ਬੀ.ਆਈ. ਨਿਰਦੇਸ਼ਕ ਸੁਬੋਧ ਕੁਮਾਰ ਮੁੰਬਈ ਪੁਲਿਸ ਕਮਿਸ਼ਨਰ ਸਨ ਅਤੇ ਮੁੰਬਈ ਪੁਲਿਸ ਕਮਿਸ਼ਨਰ ਤੋਂ ਉਹ ਸੀ.ਬੀ.ਆਈ. ਡਾਇਰੈਕਟਰ ਬਣੇ। ਸੀ.ਬੀ.ਆਈ. ਡਾਇਰੈਕਟਰ ਦਾ ਕਾਰਜਕਾਲ ਦੋ ਸਾਲ ਦਾ ਹੁੰਦਾ ਹੈ ਪਰ ਇਸ ਨੂੰ ਪੰਜ ਸਾਲ ਤਕ ਵਧਾਇਆ ਜਾ ਸਕਦਾ ਹੈ। ਪ੍ਰਵੀਨ ਸੂਦ ਅਜਿਹੇ ਸਮੇਂ ਵਿਚ ਸੀ.ਬੀ.ਆਈ. ਡਾਇਰੈਕਟਰ ਦਾ ਅਹੁਦਾ ਸੰਭਾਲ ਰਹੇ ਹਨ ਜਦੋਂ ਏਜੰਸੀ ਕਈ ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਨ੍ਹਾਂ 'ਚ ਪੈਗਾਸਸ ਸਪਾਈਵੇਅਰ, ਕੋਰੋਨਾ ਮਹਾਮਾਰੀ ਦੌਰਾਨ ਮੈਡੀਕਲ ਉਪਕਰਣਾਂ ਦੀ ਖਰੀਦ 'ਚ ਘਪਲੇ ਵਰਗੇ ਮਾਮਲੇ ਸ਼ਾਮਲ ਹਨ।