
ਖਾਣ-ਪੀਣ ਸਬੰਧੀ ਸਾਵਧਾਨੀਆਂ ਰੱਖਣ ਲਈ ਕਿਹਾ ਗਿਆ
ਲਖਨਊ ਵਿਚ ਬਰਡ ਫਲੂ ਦੇ ਮਾਮਲਿਆਂ ਵਿਚ ਵਾਧੇ ਨੇ ਯੂਪੀ ਦੇ ਲੋਕਾਂ ਨੂੰ ਚਿੰਤਤ ਕਰ ਦਿਤਾ ਹੈ। ਇਹ ਬਿਮਾਰੀ ਆਮ ਤੌਰ ’ਤੇ ਪੰਛੀਆਂ ਵਿਚ ਪਾਈ ਜਾਂਦੀ ਹੈ, ਪਰ ਕੁਝ ਮਾਮਲਿਆਂ ਵਿਚ ਇਹ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਵਿਚ ਬਰਡ ਫਲੂ ਨੇ ਦਸਤਕ ਦੇ ਦਿਤੀ ਹੈ, ਜਿਸ ਕਾਰਨ ਸਰਕਾਰ ਚੌਕਸ ਹੋ ਗਈ ਹੈ। ਲਖਨਊ ਵਿਚ ਬਰਡ ਫਲੂ ਦੇ ਮਾਮਲਿਆਂ ਵਿਚ ਵਾਧੇ ਨੇ ਯੂਪੀ ਦੇ ਲੋਕਾਂ ਨੂੰ ਚਿੰਤਾ ਵਿਚ ਪਾ ਦਿਤਾ ਹੈ।
ਇਹ ਬਿਮਾਰੀ ਆਮ ਤੌਰ ’ਤੇ ਪੰਛੀਆਂ ਵਿਚ ਪਾਈ ਜਾਂਦੀ ਹੈ, ਪਰ ਕੁਝ ਮਾਮਲਿਆਂ ਵਿਚ ਇਹ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਲੋਕਾਂ ਨੂੰ ਬੁਖ਼ਾਰ, ਖੰਘ, ਸਾਹ ਲੈਣ ਵਿਚ ਮੁਸ਼ਕਲ ਵਰਗੀਆਂ ਹਲਕੀਆਂ ਜਾਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੇ ਸਮੇਂ, ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ, ਸਫ਼ਾਈ ਅਤੇ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਜੇਕਰ ਲੋਕਾਂ ਕੋਲ ਸਹੀ ਜਾਣਕਾਰੀ ਹੋਵੇ ਅਤੇ ਉਹ ਸਾਵਧਾਨੀ ਵਰਤਣ, ਤਾਂ ਬਰਡ ਫਲੂ ਦੇ ਖ਼ਤਰੇ ਤੋਂ ਕਾਫ਼ੀ ਹੱਦ ਤਕ ਬਚਿਆ ਜਾ ਸਕਦਾ ਹੈ।