
Delhi News : ਉੱਤਰ ਪ੍ਰਦੇਸ਼ ਦੇ ਜੇਵਰ ਵਿਖੇ ਸਥਾਪਤ ਕੀਤਾ ਜਾਵੇਗਾ ਪਲਾਂਟ
Delhi News in Punjabi : ਸਰਕਾਰ ਨੇ ਬੁਧਵਾਰ ਨੂੰ ਐਚ.ਸੀ.ਐਲ.-ਫਾਕਸਕਾਨ ਸੈਮੀਕੰਡਕਟਰ ਦੇ ਸਾਂਝੇ ਉੱਦਮ ਨੂੰ ਮਨਜ਼ੂਰੀ ਦੇ ਦਿਤੀ ਹੈ, ਜੋ ਉੱਤਰ ਪ੍ਰਦੇਸ਼ ਦੇ ਜੇਵਰ ’ਚ 3,706 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵੇਫਰਸ ਨਿਰਮਾਣ ਪਲਾਂਟ ਸਥਾਪਤ ਕਰੇਗੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੇਂਦਰੀ ਕੈਬਨਿਟ ਵਲੋਂ ਲਏ ਗਏ ਫੈਸਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਸਤਾਵਿਤ ਐਚ.ਸੀ.ਐਲ.-ਫਾਕਸਕਾਨ ਸੈਮੀਕੰਡਕਟਰ ਪਲਾਂਟ ਮੋਬਾਈਲ ਫੋਨ, ਲੈਪਟਾਪ, ਆਟੋਮੋਬਾਈਲ ਅਤੇ ਹੋਰ ਉਪਕਰਣਾਂ ਲਈ ਡਿਸਪਲੇ ਡਰਾਈਵਰ ਚਿਪਾਂ ਦਾ ਨਿਰਮਾਣ ਕਰੇਗਾ। ਇਹ ਯੂਨਿਟ ਹਰ ਮਹੀਨੇ 20,000 ਵੇਫਰਾਂ ਦੀ ਪ੍ਰੋਸੈਸਿੰਗ ਕਰੇਗੀ ਅਤੇ ਲਗਭਗ 2,000 ਨੌਕਰੀਆਂ ਪੈਦਾ ਕਰੇਗੀ।
(For more news apart from Rs 3,706 crore HCL-Foxconn Semiconductor joint venture approved News in Punjabi, stay tuned to Rozana Spokesman)