Jaipur News : ਜਾਸੂਸੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਰਾਜਸਥਾਨ ਸਰਹੱਦ ’ਤੇ ਸੁਰੱਖਿਆ ਸਖ਼ਤ

By : BALJINDERK

Published : May 14, 2025, 7:06 pm IST
Updated : May 14, 2025, 7:06 pm IST
SHARE ARTICLE
 ਜਾਸੂਸੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਰਾਜਸਥਾਨ ਸਰਹੱਦ ’ਤੇ ਸੁਰੱਖਿਆ ਸਖ਼ਤ
ਜਾਸੂਸੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਰਾਜਸਥਾਨ ਸਰਹੱਦ ’ਤੇ ਸੁਰੱਖਿਆ ਸਖ਼ਤ

Jaipur News : ਜੈਸਲਮੇਰ ਤੇ ਸ੍ਰੀ ਗੰਗਾਨਗਰ ’ਚ ਪਾਕਿ ਸਿਮ ’ਤੇ ਪਾਬੰਦੀ, ਪਾਕਿਸਤਾਨ ਨੇ ਸਰਹੱਦ ਨੇੜੇ ਮੋਬਾਈਲ ਟਾਵਰਾਂ ਦੀ ਰੇਂਜ ਵਧਾਈ

Jaipur News in Punjabi : ਜਾਸੂਸੀ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਰਾਜਸਥਾਨ ਪ੍ਰਸ਼ਾਸਨ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸੁਰੱਖਿਆ ਉਪਾਅ ਸਖ਼ਤ ਕਰ ਦਿਤੇ ਹਨ। ਜੈਸਲਮੇਰ ਅਤੇ ਸ੍ਰੀ ਗੰਗਾਨਗਰ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਸਿਮ ਕਾਰਡਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ।

ਅਧਿਕਾਰੀਆਂ ਮੁਤਾਬਕ ਪਾਕਿਸਤਾਨ ਨੇ ਹਾਲ ਹੀ ’ਚ ਸਰਹੱਦ ਨੇੜੇ ਮੋਬਾਈਲ ਟਾਵਰਾਂ ਦੀ ਰੇਂਜ ਵਧਾ ਦਿਤੀ ਹੈ, ਜਿਸ ਨਾਲ ਅਣਅਧਿਕਾਰਤ ਸੰਚਾਰ ਅਤੇ ਨਿਗਰਾਨੀ ਦਾ ਖਦਸ਼ਾ ਪੈਦਾ ਹੋ ਗਿਆ ਹੈ। 

ਜੈਸਲਮੇਰ ਦੇ ਕੁਲੈਕਟਰ ਪ੍ਰਤਾਪ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਸੁਰੱਖਿਆ ਦੀ ਕਿਸੇ ਵੀ ਉਲੰਘਣਾ ਨੂੰ ਰੋਕਣ ਲਈ ਸਰਹੱਦੀ ਜ਼ਿਲ੍ਹਿਆਂ ’ਚ ਪਾਕਿਸਤਾਨੀ ਸਿਮ ਦੀ ਵਰਤੋਂ ’ਤੇ ਸਖਤੀ ਨਾਲ ਪਾਬੰਦੀ ਲਗਾਈ ਗਈ ਹੈ। ਸ੍ਰੀਗੰਗਾਨਗਰ ਜ਼ਿਲ੍ਹਾ ਕੁਲੈਕਟਰ ਨੇ ਵੀ ਅਜਿਹਾ ਹੀ ਹੁਕਮ ਜਾਰੀ ਕੀਤਾ ਹੈ। 

ਕੌਮਾਂਤਰੀ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ ਦੇ ਪਿੰਡਾਂ ’ਚ ਸੁਰੱਖਿਆ ਸਖਤ ਕਰ ਦਿਤੀ ਗਈ ਹੈ ਅਤੇ ਬਾਹਰੀ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਗਈ ਹੈ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਸਥਾਨਕ ਪੁਲਿਸ ਸੰਵੇਦਨਸ਼ੀਲ ਇਲਾਕਿਆਂ ’ਚ ਹਾਈ ਅਲਰਟ ਰੱਖ ਰਹੀ ਹੈ। 

ਬੀ.ਐਸ.ਐਫ. ਦੇ ਡਿਪਟੀ ਕਮਾਂਡੈਂਟ (ਇੰਟੈਲੀਜੈਂਸ) ਮਹੇਸ਼ ਚੰਦਰ ਜਾਟ ਨੇ ਡਰੋਨ ਗਤੀਵਿਧੀਆਂ ਬਾਰੇ ਆਮ ਲੋਕਾਂ ਲਈ ਇਕ ਸਿਖਲਾਈ ਸੈਸ਼ਨ ਕੀਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਸਰਹੱਦ ਪਾਰ ਤੋਂ ਡਰੋਨ ਗਤੀਵਿਧੀਆਂ ’ਚ ਸੰਭਾਵਤ ਵਾਧੇ ਦੀ ਚੇਤਾਵਨੀ ਦਿਤੀ। 

ਉਨ੍ਹਾਂ ਕਿਹਾ, ‘‘ਸਾਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਡਰੋਨ ਕਿਵੇਂ ਕੰਮ ਕਰਦੇ ਹਨ ਅਤੇ ਉਨ੍ਹਾਂ ਨਾਲ ਕਿਹੜੇ ਸੰਭਾਵਤ ਖਤਰੇ ਪੈਦਾ ਹੁੰਦੇ ਹਨ।’’

ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਭਾਵਤ ਹਵਾਈ ਹਮਲਿਆਂ ਦੇ ਮੱਦੇਨਜ਼ਰ ਜੈਪੁਰ, ਅਲਵਰ, ਭਰਤਪੁਰ, ਕੋਟਾ ਅਤੇ ਅਜਮੇਰ ਦੇ ਨਾਲ-ਨਾਲ ਬਾੜਮੇਰ, ਜੈਸਲਮੇਰ, ਬੀਕਾਨੇਰ, ਗੰਗਾਨਗਰ ਅਤੇ ਜੋਧਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਦੀ ਪਛਾਣ ਸੰਵੇਦਨਸ਼ੀਲ ਵਜੋਂ ਕੀਤੀ ਹੈ। 

ਡਾਇਰੈਕਟੋਰੇਟ ਆਫ ਸਿਵਲ ਡਿਫੈਂਸ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਖੇਤਰਾਂ ’ਚ ਪ੍ਰਮੁੱਖ ਥਾਵਾਂ ’ਤੇ ਇਲੈਕਟ੍ਰਿਕ ਸਾਈਰਨ ਲਗਾਉਣ ਦੇ ਹੁਕਮ ਦਿਤੇ ਗਏ ਹਨ, ਜਿਨ੍ਹਾਂ ਨੂੰ ਕੇਂਦਰੀਕ੍ਰਿਤ ਕੰਟਰੋਲ ਰੂਮ ਤੋਂ ਚਲਾਇਆ ਜਾਵੇਗਾ। 

ਇਕ ਹੋਰ ਘਟਨਾਕ੍ਰਮ ਵਿਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਨੂੰ ਬੁਧਵਾਰ ਨੂੰ ਇਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਮਿਲੀ। ਇਸੇ ਤਰ੍ਹਾਂ ਦੀ ਧਮਕੀ ਪ੍ਰਤਾਪਗੜ੍ਹ ਮਿੰਨੀ ਸਕੱਤਰੇਤ ਪ੍ਰਸ਼ਾਸਨ ਅਤੇ ਬਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਈਮੇਲ ਰਾਹੀਂ ਮਿਲੀ ਸੀ। 

ਇਸ ਦੌਰਾਨ ਸਰਹੱਦੀ ਇਲਾਕਿਆਂ ’ਚ ਜਨਜੀਵਨ ਆਮ ਵਾਂਗ ਹੋ ਰਿਹਾ ਹੈ। ਪ੍ਰਭਾਵਤ ਜ਼ਿਲ੍ਹਿਆਂ ’ਚ ਬਾਜ਼ਾਰ ਮੰਗਲਵਾਰ ਨੂੰ ਦੁਬਾਰਾ ਖੁੱਲ੍ਹ ਗਏ ਅਤੇ ਰੁਟੀਨ ਗਤੀਵਿਧੀਆਂ ਮੁੜ ਸ਼ੁਰੂ ਹੋ ਗਈਆਂ। ਰਾਜ ’ਚ ਉਡਾਣਾਂ ਦਾ ਸੰਚਾਲਨ ਵੀ ਮੁੜ ਸ਼ੁਰੂ ਹੋ ਗਿਆ ਹੈ। ਬੀਕਾਨੇਰ, ਜੋਧਪੁਰ ਅਤੇ ਕਿਸ਼ਨਗੜ੍ਹ (ਅਜਮੇਰ) ਦੇ ਤਿੰਨੇ ਹਵਾਈ ਅੱਡੇ ਚਾਲੂ ਹੋ ਗਏ। 

 (For more news apart from  Security tightened at Rajasthan border amid espionage concerns News in Punjabi  News in Punjabi, stay tuned to Rozana Spokesman)


 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement