ਫਲੈਗ ਮੀਟਿੰਗ ਦੌਰਾਨ ਭਾਰਤ ਨੇ ਪਾਕਿਸਤਾਨ 'ਤੇ ਜੰਗਬੰਦੀ ਦੀ ਉਲੰਘਣਾ ਦਾ ਵਿਰੋਧ ਜਤਾਇਆ
Published : Jun 14, 2018, 1:12 pm IST
Updated : Jun 14, 2018, 1:12 pm IST
SHARE ARTICLE
Flag Meeting
Flag Meeting

ਭਾਰਤ ਅਤੇ ਪਾਕਿਸਤਾਨ ਵਿਚਕਾਰ ਬੁੱਧਵਾਰ ਨੂੰ ਸੁਚੇਤਗੜ੍ਹ ਸੈਕਟਰ ਦੀ ਆਕਟੋਈ ਸੀਮਾ ਚੌਕੀ ਨੇੜੇ ਅੰਤਰਰਾਸ਼ਟਰੀ ਸੀਮਾ ਉਤੇ ਫਲੈਗ ਮੀਟਿੰਗ ਹੋਈ

ਜੰਮੂ, ਭਾਰਤ ਅਤੇ ਪਾਕਿਸਤਾਨ ਵਿਚਕਾਰ ਬੁੱਧਵਾਰ ਨੂੰ ਸੁਚੇਤਗੜ੍ਹ ਸੈਕਟਰ ਦੀ ਆਕਟੋਈ ਸੀਮਾ ਚੌਕੀ ਨੇੜੇ ਅੰਤਰਰਾਸ਼ਟਰੀ ਸੀਮਾ ਉਤੇ ਫਲੈਗ ਮੀਟਿੰਗ ਹੋਈ ਜਿਸ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸਖ਼ਤ ਵਿਰੋਧ ਜਤਾਇਆ।

IndiaIndiaਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ ਹੈ ਸੀਮਾ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦਾ ਜਿਉਣਾ ਔਖਾ ਹੋ ਚੁੱਕਿਆ ਹੈ। ਆਏ ਦਿਨ ਪਾਕਿਸਤਾਨ ਦੀਆਂ ਇਨ੍ਹਾਂ ਹਰਕਤਾਂ ਕਾਰਨ ਕਿੰਨੇ ਫੌਜੀ ਜਵਾਨ ਸ਼ਹੀਦ ਹੋ ਗਏ ਹਨ। ਇਸ ਗੋਲੀਬਾਰੀ ਵਿਚ ਸਥਾਨਿਕ ਲੋਕਾਂ ਦੀ ਜਾਨ ਨੂੰ ਹਰ ਵਕ਼ਤ ਖ਼ਤਰਾ ਬਣਿਆ ਹੀ ਰਹਿੰਦਾ ਹੈ।

Pakistan Pakistanਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੁਚੇਤਗੜ੍ਹ ਸੈਕਟਰ ਦੇ ਆਕਟੋਈ ਸੀਮਾ ਚੌਕੀ ਦੀ ਜ਼ੀਰੋ ਲਕੀਰ ਉੱਤੇ ਬੀਐਸਐਫ ਅਤੇ ਪਾਕ ਰੇਂਜਰਾਂ ਦੇ ਵਿਚਕਾਰ ਅੱਜ ਸ਼ਾਮ ਸੈਕਟਰ ਪੱਧਰ 'ਤੇ  ਇੱਕ ਫਲੈਗ ਮੀਟਿੰਗ ਆਯੋਜਿਤ ਕੀਤੀ ਗਈ ਸੀ। ਇਸ ਬੈਠਕ ਵਿਚ ਬੀਐਸਐਫ ਦੇ ਡੀਆਈਜੀ ਪੀ ਐਸ ਧੀਮਾਨ ਅਤੇ ਅੱਠ ਹੋਰ ਅਧਿਕਾਰੀਆਂ ਨੇ ਭਾਗ ਲਿਆ ਜਦਕਿ ਪਾਕਿਸਤਾਨ ਵਲੋਂ ਬਿਰਗੇਡੀਅਰ ਮੁਹੰਮਦ ਅਮਜ਼ਦ ਹੁਸੈਨ ਅਤੇ ਛੇ ਹੋਰ ਅਧਿਕਾਰੀਆਂ ਨੇ ਭਾਗ ਲਿਆ। 

Pakistan Ceasefire Pakistan Ceasefireਫਲੈਗ ਮੀਟਿੰਗ ਵਿਚ ਭਾਰਤ ਨੇ ਪਾਕਿਸਤਾਨ ਵਲੋਂ ਲਗਾਤਾਰ ਕੀਤੇ ਜਾ ਰਹੀ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸਖ਼ਤ ਵਿਰੋਧ ਜਤਾਇਆ। ਬੈਠਕ ਵਿਚ ਦੋਵਾਂ ਦੇਸ਼ਾਂ ਵੱਲੋਂ ਸੀਮਾ ਉੱਤੇ ਅਮਨ ਅਤੇ ਸ਼ਾਂਤੀ ਬਣਾ ਕਿ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਵਿੱਚ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿਚ ਕੌਮਾਂਤਰੀ ਸੀਮਾ ਦੇ ਕੋਲ ਮੰਗਲਵਾਰ ਦੇਰ ਰਾਤ ਨੂੰ ਗੋਲੀਬਾਰੀ ਕੀਤੀ ਜਿਸ ਵਿਚ ਬੀਐਸਐਫ ਦੇ 4 ਜਵਾਨ ਸ਼ਹੀਦ ਹੋ ਗਏ ਜਦਕਿ ਪੰਜ ਜ਼ਖ਼ਮੀ ਹੋ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement