
ਕ੍ਰਿਕਟਰ ਵਿਰਾਟ ਕੋਹਲੀ ਦੀ ਫ਼ਿਟਨੈਸ ਚੁਨੌਤੀ ਪ੍ਰਵਾਨ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਅਪਣੀ ਫ਼ਿਟਨੈਸ ਵੀਡੀਉ ਜਾਰੀ ਕੀਤੀ। ...
ਨਵੀਂ ਦਿੱਲੀ, ਕ੍ਰਿਕਟਰ ਵਿਰਾਟ ਕੋਹਲੀ ਦੀ ਫ਼ਿਟਨੈਸ ਚੁਨੌਤੀ ਪ੍ਰਵਾਨ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਅਪਣੀ ਫ਼ਿਟਨੈਸ ਵੀਡੀਉ ਜਾਰੀ ਕੀਤੀ। ਵੀਡੀਉ ਵਿਚ ਉਹ ਧਿਆਨ ਲਾਉਂਦੇ, ਘਾਹ ਦੇ ਮੈਦਾਨ 'ਤੇ ਤੁਰਦੇ, ਯੋਗਾ ਕਰਦੇ ਵਿਖਾਈ ਦੇ ਰਹੇ ਹਨ।ਉਨ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ, ਟੇਬਲ ਟੈਨਿਸ ਖਿਡਾਰੀ ਮਾਨਿਕਾ ਬਤਰਾ ਅਤੇ ਆਈਪੀਐਸ ਅਧਿਕਾਰੀਆਂ ਨੂੰ ਵੀ ਫ਼ਿਟਨੈਸ ਚੁਨੌਤੀ ਦੇ ਦਿਤੀ। ਕੁੱਝ ਘੰਟਿਆਂ ਮਗਰੋਂ ਹੀ ਕਰਨਾਟਕ ਦੇ ਮੁੱਖ ਮੰਤਰੀ ਨੇ ਮੋਦੀ ਦੀ ਚੁਨੌਤੀ ਪ੍ਰਵਾਨ ਕਰਦਿਆਂ ਉਨ੍ਹਾਂ ਦਾ ਵਿਅੰਗਮਈ ਢੰਗ ਨਾਲ ਧਨਵਾਦ ਕੀਤਾ।
Kumara Swamy
ਉਨ੍ਹਾਂ ਕਿਹਾ ਕਿ ਉਹ ਕਰਨਾਟਕ ਦੀ ਫ਼ਿਟਨੈਸ ਬਾਰੇ ਜ਼ਿਆਦਾ ਚਿੰਤਿਤ ਹਨ। ਫਿਰ ਉਹ ਉਨ੍ਹਾਂ ਦਾ ਧਨਵਾਦ ਕਰਦੇ ਹਨ। ਉਨ੍ਹਾਂ ਕਿਹਾ, ' ਮੇਰੀ ਸਿਹਤ ਦਾ ਖ਼ਿਆਲ ਰੱਖਣ ਲਈ ਪ੍ਰਧਾਨ ਮੰਤਰੀ ਦਾ ਧਨਵਾਦ ਪਰ ਮੈਨੂੰ ਕਰਨਾਟਕ ਦੀ ਸਿਹਤ ਦਾ ਜ਼ਿਆਦਾ ਫ਼ਿਕਰ ਹੈ।' ਵੀਡੀਉ ਵਿਚ ਮੋਦੀ ਨੇ ਕਿਹਾ, 'ਯੋਗਾ ਤੋਂ ਇਲਾਵਾ ਮੈਂ ਕੁਦਰਤ ਦੇ ਪੰਜ ਤੱਤਾਂ ਤੋਂ ਪ੍ਰੇÎਰਿਤ ਘਾਹ ਦੀ ਪਟੜੀ 'ਤੇ ਤੁਰਦਾ ਹਾਂ। ਇਹ ਦਿਲ-ਦਿਮਾਗ਼ ਨੂੰ ਤਰੋ-ਤਾਜ਼ਾ ਕਰਨ ਵਾਲੀ ਕਸਰਤ ਹੈ।' ਕਸਰਤ ਕਰਨ ਸਮੇਂ ਉਨ੍ਹਾਂ ਨੇ ਕਾਲਾ ਸੂਟ ਪਾਇਆ ਹੋਇਆ ਸੀ। (ਏਜੰਸੀ)