ਲਗਾਤਾਰ 7ਵੇਂ ਦਿਨ ਪਟਰੌਲ 59 ਪੈਸੇ ਅਤੇ ਡੀਜ਼ਲ 58 ਪੈਸੇ ਪ੍ਰਤੀ ਲਿਟਰ ਫਿਰ ਵਧਾਇਆ
Published : Jun 14, 2020, 8:05 am IST
Updated : Jun 14, 2020, 8:33 am IST
SHARE ARTICLE
File Photo
File Photo

ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਸਨਿਚਰਵਾਰ ਨੂੰ 59 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤਾਂ 'ਚ 58 ਪੈਸੇ

ਨਵੀਂ ਦਿੱਲੀ, 13 ਜੂਨ: ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਸਨਿਚਰਵਾਰ ਨੂੰ 59 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤਾਂ 'ਚ 58 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਦੀ ਸਮੀਖਿਆ 82 ਦਿਨਾਂ ਤਕ ਮੁਲਤਵੀ ਰੱਖਣ ਤੋਂ ਬਾਅਦ ਲਗਾਤਾਰ ਸਤਵੇਂ ਦਿਨ ਪਟਰੌਲ-ਡੀਜ਼ਲ ਮਹਿੰਗਾ ਹੋਇਆ ਹੈ।
ਉਧਰ ਕਾਂਗਰਸ ਨੇ ਪਟਰੌਲ ਅਤੇ ਡੀਜ਼ਲ ਦੀ ਕੀਮਤਾਂ 'ਚ ਵਾਧੇ ਨੂੰ ਲੈ ਕੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਪਟਰੌਲੀਅਮ ਉਤਪਾਦਾਂ ਦੀਆਂ ਕੀਮਤਾਂ ਵਧਾ ਰਹੀ ਹੈ ਕਿਉਂਕਿ ਉਸ ਕੋਲ ਆਮਦਨ ਦਾ ਕੋਈ ਦੂਜਾ ਸਾਧਨ ਨਹੀਂ ਹੈ। ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਇਹ ਦਾਅਵਾ ਵੀ ਕੀਤਾ ਕਿ ਕੋਰੋਨਾ ਸੰਕਟ ਦੇ ਸਮੇਂ ਵੀ ਭਾਰਤ 'ਚ ਪਟਰੌਲ 'ਤੇ ਟੈਕਸ ਦੁਨੀਆਂ 'ਚ ਸੱਭ ਤੋਂ ਵੱਧ 69 ਫ਼ੀ ਸਦੀ (ਬੰਗਲਾਦੇਸ਼ ਤੋਂ ਬਾਅਦ) ਹੈ ਅਤੇ ਸਰਕਾਰ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ।

ਸਰਕਾਰ ਤੇਲ ਕੰਪਨੀਆਂ ਦੇ ਮੁੱਲ ਨੋਟੀਫ਼ਿਕੇਸ਼ਨ ਮੁਤਾਬਕ ਦਿੱਲੀ 'ਚ ਪਟਰੌਲ ਦੀ ਕੀਮਤ 74.57 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 75.16 ਰੁਪਏ ਪ੍ਰਤੀ ਲੀਟਰ ਹੋ ਗਈ, ਉਥੇ ਹੀ ਡੀਜ਼ਲ ਦੀ ਕੀਮਤ 72.81 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 73.39 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਸਿੱਬਲ ਨੇ ਵੀਡੀਉ ਕਾਨਫ਼ਰੰਸ ਦੌਰਾਨ ਕਿਹਾ, ''ਮਈ 2014 'ਚ ਕੱਚੇ ਤੇਲ ਦੀ ਕੀਮਤ 106 ਡਾਲਰ ਪ੍ਰਤੀ ਸੀ ਤਾਂ ਦੇਸ਼ 'ਚ ਪਟਰੌਲ ਦੀ ਕੀਮਤ 71.40 ਰੁਪਏ ਪ੍ਰਤੀ ਲਿਟਰ ਸੀ। ਕੱਚੇ ਤੇਲ ਦੀ ਕੀਮਤ ਘਟ ਕੇ 38 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ ਪਰ ਪਟਰੌਲ ਦੀ ਕੀਮਤ 75.14 ਰੁਪਏ ਪ੍ਰਤੀ ਲਿਟਰ ਹੋ ਗਈ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਕਾਰ ਅਪਣਾ ਖ਼ਜ਼ਾਨਾ ਭਰ ਰਹੀ ਹੈ, ਪਰ ਬੋਝ ਆਮ ਲੋਕਾਂ 'ਤੇ ਪੈ ਰਿਹਾ ਹੈ।

File PhotoFile Photo

ਕਾਂਗਰਸੀ ਨੇਤਾ ਨੇ ਦਾਅਵਾ ਕੀਤਾ ਕਿ, ''ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਦੇਸ਼ ਦੀ ਆਰਥਕ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ, ਇਸ ਲਈ ਪਟਰੌਲ ਤੇ ਡੀਜ਼ਲ ਦੀ ਕੀਮਤ ਲਗਾਤਾਰ ਵਧਾਈ ਜਾ ਰਹੀ ਹੈ। ਸਰਕਾਰ ਕੋਲ ਮਾਲੀਏ ਕੋਈ ਸਾਧਨ ਨਹੀਂ ਹੈ, ਇਸ ਲਈ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਧਾ ਰਹੀ ਹੈ।'' ਇਕ ਸਵਾਲ ਦੇ ਜਵਾਬ 'ਚ ਸਿੱਬਲ ਨੇ ਇਹ ਵੀ ਕਿਹਾ ਕਿ ਮੌਜੂਦਾ ਹਾਲਾਤ 'ਚ ਆਪਸੀ ਰੰਜਿਸ਼ ਨੂੰ ਭੁਲਾ ਕੇ ਵਿਰੋਧੀ ਧਿਰ ਨੂੰ ਇਕਜੁਟ ਹੋਣਾ ਚਾਹੀਦਾ ਹੈ।  (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement