
ਸੁਸ਼ਾਂਤ ਨੇ ਬੇਹਦ ਹੀ ਘੱਟ ਉਮਰੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ
ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ (Bollywood actor Sushant Singh) ਦੇ ਦਿਹਾਂਤ (Death) ਨੂੰ ਅੱਜ 1 ਸਾਲ (Year) ਪੂਰਾ ਹੋ ਚੁੱਕਿਆ ਹੈ। ਪ੍ਰਸ਼ੰਸਕ ਇਸ ਮੌਕੇ ਅਦਾਕਾਰ ਨੂੰ ਬਹੁਤ ਯਾਦ ਕਰ ਰਹੇ ਹਨ। ਸੁਸ਼ਾਂਤ ਨੇ ਬੇਹਦ ਹੀ ਘੱਟ ਉਮਰੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅੱਜ ਅਸੀਂ ਇਸ ਖਬਰ 'ਚ ਉਨ੍ਹਾਂ ਸਿਤਾਰੀਆਂ ਬਾਰੇ ਦੱਸਾਂਗੇ ਜਿਨ੍ਹਾਂ 'ਚੋਂ ਕਈਆਂ ਨੇ ਖੁਦਕੁਸ਼ੀ (Suicide) ਅਤੇ ਕਈਆਂ ਦਾ ਬੀਮਾਰੀ (Disease) ਦੀ ਲਪੇਟ 'ਚ ਆਉਣ ਨਾਲ ਦਿਹਾਂਤ ਹੋ ਗਿਆ। ਜਿਨ੍ਹਾਂ ਸਿਤਾਰਿਆਂ (Stars) ਦੀ ਅਸੀਂ ਗੱਲ਼ ਕਰਾਂਗੇ ਇਹ ਸਾਰੇ ਟੀ.ਵੀ. ਦੀ ਦੁਨੀਆ ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਹਨ। ਇਨ੍ਹਾਂ ਸਿਤਾਰਿਆਂ ਦਾ ਕਰੀਅਰ ਕਾਫੀ ਵਧੀਆ ਚੱਲ ਰਿਹਾ ਸੀ ਪਰ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਮੋੜ ਆਇਆ ਕਿ ਉਨ੍ਹਾਂ ਨੇ ਦੁਨੀਆ ਨੂੰ ਅਲਵੀਦਾ ਕਹਿ ਦਿੱਤਾ।
ਇਹ ਵੀ ਪੜ੍ਹੋ-ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ
ਪ੍ਰਤਯੁਸ਼ਾ ਬੈਨਰਜੀ
Pratyusha banerjee
ਸੀਰੀਅਲ 'ਬਾਲਿਕਾ ਵੱਧੂ' 'ਚ ਆਨੰਦੀ ਦਾ ਰੋਲ ਅਦਾ ਕਰ ਕੇ ਘਰ-ਘੱਰ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਤਯੁਸ਼ਾ ਬੈਨਰਜੀ (Pratyusha Banerjee) ਦਾ ਨਾਂ ਇਸ ਲਿਸਟ (List) 'ਚ ਸਭ ਤੋਂ ਉੱਤੇ ਆਉਂਦਾ ਹੈ। 1 ਅਪ੍ਰੈਲ (April) 2016 ਨੂੰ ਆਪਣੇ ਘਰ 'ਚ ਹੀ ਫਾਹਾ ਲਗਾ ਕਾ ਆਤਮ-ਹੱਤਿਆ ਕਰ ਲਈ ਸੀ। ਮੌਤ (Death) ਵੇਲੇ ਪ੍ਰਤਯੁਸ਼ਾ ਅਭਿਨੇਤਾ ਰਾਹੁਲ ਰਾਜ ਸਿੰਘ (Actor Rahul Raj Singh) ਨੂੰ ਡੇਟ ਕਰ ਰਹੀ ਸੀ। ਅਦਾਕਾਰਾ ਨੇ ਟੀ.ਵੀ. ਇੰਡਸਟਰੀ 'ਚ ਆਪਣੀ ਚੰਗੀ ਪਛਾਣ ਬਣਾ ਲਈ ਸੀ। ਹਾਲਾਂਕਿ ਬੈਨਰਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ (Family) ਨੇ ਰਾਹੁਲ ਰਾਜ ਨੂੰ ਹੀ ਉਸ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੀ। ਪ੍ਰਤਯੁਸ਼ਾ ਦੇ ਪਰਿਵਾਰ ਵਾਲਿਆਂ ਨੇ ਰਾਹੁਲ 'ਤੇ ਉਸ ਨੂੰ ਆਤਮ-ਹੱਤਿਆ ਲਈ ਉਕਸਾਉਣ ਦਾ ਦੋਸ਼ ਲਾਇਆ ਜਿਸ ਦੇ ਚੱਲਦੇ ਰਾਹੁਲ ਪੁਲਸ ਹਿਰਾਸਤ 'ਚ ਵੀ ਰਹੇ ਸਨ।
ਕੁਲਜੀਤ ਰੰਧਾਵਾ
Kuljeet Randhawa
'ਕੁਮਕੁਮ', 'ਕੁਸੁਮ', 'ਹਿਪ ਹਿਪ ਰੁਹਰੇ', ਰਿਸ਼ਤੇ' ਮਸ਼ਹੂਰ ਸੀਰੀਅਲਾਂ ਮਸ਼ਹੂਰ ਸੀਰੀਅਲਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਕੁਲਜੀਤ ਰੰਧਾਵਾ (Kuljit Randhawa) ਨੇ ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਸਾਲ 2006 'ਚ 30 ਸਾਲ ਦੀ ਉਮਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਜਾਂਚ 'ਚ ਇਹ ਗੱਲਾਂ ਸਾਹਮਣੇ ਆਈਆਂ ਸਨ ਕਿ ਕੁਲਜੀਤ ਸਿੰਘ (Kuljit Singh) ਕਿਸੇ ਲੜਕੇ ਨੂੰ ਪਿਆਰ ਕਰਦੀ ਸੀ ਪਰ ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਅਦਾਕਾਰਾ ਨੇ ਇਹ ਕਦਮ ਚੁੱਕਿਆ।
ਇਹ ਵੀ ਪੜ੍ਹੋ-ਬੇਅਦਬੀ ਦੇ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਕੈਪਟਨ ਅਤੇ ਬਾਦਲ : ਕੁਲਤਾਰ ਸਿੰਘ ਸੰਧਵਾਂ
ਅਬੀਰ ਗੋਸਵਾਮੀ
Abir goswami
ਆਪਣੀ ਗੁੱਡ ਲੁੱਕ (Good Look) ਅਤੇ ਸਟਾਈਲ (Style) ਲਈ ਮਸ਼ਹੂਰ ਮੰਨੇ ਜਾਣ ਵਾਲੇ ਅਬੀਰ ਗੋਸਵਾਮੀ (Abir goswami) 'ਕੁਸੁਮ', ਕੁਮਕੁਮ' ਵਰਗੇ ਕਈ ਸੀਰੀਅਲਾਂ 'ਚ ਨਜ਼ਰ ਆਏ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਸੀ। ਸਾਲ 2013 'ਚ ਜਿੰਮ 'ਚ ਐਕਸਰਸਾਈਜ਼ (Exercise) ਕਰਦੇ ਸਮੇਂ ਦਿਲ ਦਾ ਦੌਰ ਪੈਣ ਨਾਲ ਅਭਿਨੇਤਾ ਦੀ ਮੌਤ ਹੋ ਗਈ ਸੀ। ਅਬੀਰ ਗੋਸਵਾਮੀ ਉਸ ਵੇਲੇ 38 ਸਾਲਾਂ ਦੇ ਸਨ।
ਸੰਜੀਤ ਬੇਦੀ
Sanjit bedi
'ਸੰਜੀਵਨੀ-ਏ ਮੈਡੀਕਲ ਬੂਨ' 'ਚ ਡਾ.-ਓਮੀ ਦਾ ਰੋਲ ਨਿਭਾ ਕੇ ਮਸ਼ਹੂਰ ਹੋਏ ਸੰਜੀਤ ਬੇਦੀ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਅਦਾਕਾਰ ਸੰਜੀਤ ਬ੍ਰੇਨ ਏਲਮੈਂਟ ਨਾਲ ਪੀੜਤ ਸਨ ਅਤੇ ਉਨ੍ਹਾਂ ਦੀ ਬੀਮਾਰੀ ਇੰਨੀਂ ਵਧ ਗਈ ਸੀ ਕਿ ਉਨ੍ਹਾਂ ਦਾ ਦਿਮਾਗ ਕੰਮ ਕਰਨਾ ਬੰਦ ਕਰ ਚੁੱਕਿਆ ਸੀ ਅਤੇ ਉਹ ਕੋਮਾ 'ਚ ਚੱਲੇ ਗਏ ਸਨ। ਸਾਲ 2015 'ਚ ਸੰਜੀਤ ਬੇਦੀ ਨੇ 40 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਇਹ ਵੀ ਪੜ੍ਹੋ-ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਵਾਅਦਾ
ਕੁਸ਼ਲ ਪੰਜਾਬੀ
Kushal punjabi
ਸਾਲ 2020 ਦੇ ਦਸੰਬਰ ਮਹੀਨੇ 'ਚ ਖਬਰ ਆਈ ਸੀ ਕਿ ਟੀ.ਵੀ. ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਐਕਟਰ ਕੁਸ਼ਲ ਪੰਜਾਬੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕੁਸ਼ਲ ਪੰਜਾਬੀ ਟੀ.ਵੀ. ਸੀਰੀਜ਼ 'ਇਸ਼ਕ 'ਚ ਮਰਜਾਵਾਂ' 'ਚ ਨਜ਼ਰ ਆਏ ਸਨ। 2011 'ਚ ਉਨ੍ਹਾਂ ਨੇ ਅਮਰੀਕੀ ਰਿਆਲਿਟੀ ਗੇਮ ਸ਼ੋਅ ਵਾਈਪਆਊਟ ਦਾ 50 ਲੱਖ ਦਾ ਈਨਾਮੀ ਰਕਮ ਵਾਲਾ ਭਾਰਤੀ ਵਰਜ਼ਨ ਜ਼ੋਰ ਕਾ 'ਝਟਕਾ :ਟੋਟਲ ਵਾਈਪਆਊਟ'ਚ ਜਿੱਤਿਆ ਸੀ। ਇਸ ਤੋਂ ਇਲਾਵਾ ਕੁਸ਼ਲ ਸੀ.ਆਈ.ਡੀ., ਲਵ ਮੈਰਿਜ, ਫਿਅਰ ਫੈਕਟਰ, ਵਰਗੇ ਮਸ਼ਹੂਰ ਟੀ.ਵੀ. ਪ੍ਰੋਗਰਾਮਾਂ 'ਚ ਵੀ ਨਜ਼ਰ ਆਏ ਸਨ।